ਮੀਕਾ ਦਾ ਕ੍ਰਿਸ਼ਣਾ ਦੇ ਸ਼ੋਅ ''ਚੋਂ ਕੱਢੇ ਜਾਣ ''ਤੇ ਸਾਹਮਣੇ ਆਇਆ ਬਿਆਨ
Monday, May 30, 2016 - 09:39 AM (IST)

ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਨੂੰ ਟੀ.ਵੀ. ਸ਼ੋਅ ''ਕਾਮੇਡੀ ਨਾਈਟਸ ਲਾਈਵ'' ''ਚੋਂ ਕੱੱਢ ਦਿੱਤਾ ਗਿਆ ਹੈ, ਕਿਉਂਕਿ ਮੀਕਾ ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ ''ਚ ਗਏ ਸਮ, ਜਿੱਥੇ ਉਨ੍ਹਾਂ ਨੇ ਕਪਿਲ ਦੀ ਅਤੇ ਉਨ੍ਹਾਂ ਦੇ ਸ਼ੋਅ ਦੀ ਰੱਝ ਕੇ ਤਰੀਫ ਕੀਤੀ ਸੀ। ਇਸ ਕਾਰਨ ਗੁੱਸੇ ਨਾਲ ''ਕਾਮੇਡੀ ਨਾਈਟਸ ਲਾਈਵ'' ਦੇ ਪ੍ਰੋਡਕਸ਼ਨ ਹਾਊਸ ਨੇ ਮੀਕਾ ਨੂੰ ਸ਼ੋਅ ''ਚੋਂ ਕੱਢ ਦਿੱਤਾ ਹੈ। ਸ਼ੋਅ ''ਚੋਂ ਕੱਢੇ ਜਾਣ ''ਤੇ ਮੀਕਾ ਨੇ ਆਪਣੇ ਇਕ ਇੰਟਰਵਿਊ ਦੌਰਾਨ ਕਿਹਾ, ''''ਕਲਰਸ ਚੈਨਲ ਵਾਲਿਆਂ ਨੂੰ ਸਮਝਣਾ ਚਾਹੀਦਾ ਹੈ ਕਿ ਮੈਂ ਕਪਿਲ ਦੇ ਸ਼ੋਅ ''ਚ ਸਿੱਧੂ ਜੀ ਦੀ ਜਗ੍ਹਾ ''ਤੇ ਨਹੀਂ ਗਿਆ ਸੀ। ਮੈਂ ਸਮਝਦਾ ਹਾਂ ਕਿ ਮੇਰੀ ਵੀ ''ਕਾਮੇਡੀ ਨਾਈਟ ਲਾਈਵ'' ਵੱਲ ਕੋਈ ਜ਼ਿੰਮੇਵਾਰੀ ਹੈ, ਜੋ ਸਿੱਧੂ ਜੀ ਦੀ ਉਨ੍ਹਾਂ ਦੇ ਸ਼ੋਅ ''ਦੀ ਕਪਿਲ ਸ਼ਰਮਾ ਸ਼ੋਅ'' ਪ੍ਰਤੀ ਹੈ। ਮੈਂ ਕਪਿਲ ਦੇ ਸ਼ੋਅ ''ਤ ਸਿਰਫ ਆਪਣੇ ਗੀਤ ਨੂੰ ਪ੍ਰਮੋਟ ਕਰਨ ਗਿਆ ਸੀ।'''' ਮੀਕਾ ਨੇ ਅੱਗੇ ਕਿਹਾ, ''''ਮੈਂ ਚੈਨਲ ਦੇ ਇਸ ਫੈਸਲੇ ਤੋਂ ਥੋੜ੍ਹਾਂ ਨਿਰਾਸ਼ ਹਾਂ। ਕੋਈ ਵੀ ਕਲਾਕਾਰ ਕਿਸੇ ਚੈਨਲ ਤੋਂ ਵੱਡਾ ਨਹੀਂ ਹੁੰਦਾ ਅਤੇ ਮੇਰੇ ਨਾ ਹੋਣ ਨਾਲ ਉਨ੍ਹਾਂ ਦੇ ਸ਼ੋਅ ਨੂੰ ਕੋਈ ਫਰਕ ਵੀ ਨਹੀਂ ਪਵੇਗਾ। ਮੈਂ ਜਾਣਦਾ ਹਾਂ ਕਿ ਚੈਲਨ ਵਾਲੇ ਇਸ ਗੱਲ ਤੋਂ ਗੁੱਸੇ ਹਨ ਪਰ ਮੈਂ ਉਮੀਦ ਕਰਦਾ ਹਾਂ ਕਿ ਛੇਤੀ ਹੀ ਸਭ ਕੁਝ ਠੀਕ ਹੋ ਜਾਵੇਗਾ। ਮੈਂ ਇੰਨਾ ਹੀ ਕਹਿਣਾ ਚਾਹੁੰਦਾ ਹਾਂ ਕਿ ਮੈਂ ਇਹ ਸਭ ਕੁਝ ਜਾਣਬੁੱਝ ਨਹੀਂ ਕੀਤਾ।