20 ਸਾਲਾਂ ’ਚ ਮੀਕਾ ਸਿੰਘ ਨੇ ਠੁਕਰਾਏ 150 ਰਿਸ਼ਤੇ, ਹੁਣ ਰਚਾਉਣ ਜਾ ਰਹੇ ਸਵੰਬਰ

03/29/2022 10:04:54 AM

ਮੁੰਬਈ (ਬਿਊਰੋ)– ਬਾਲੀਵੁੱਡ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਜਲਦ ਹੀ ਟੀ. ਵੀ. ’ਤੇ ਆਪਣਾ ਸਵੰਬਰ ਰਚਾਉਣ ਵਾਲੇ ਹਨ। ਡੇਟਿੰਗ ਐਪਸ ਦੇ ਦੌਰ ’ਚ ਮੀਕਾ ਸਿੰਘ ਨੇ ਟੀ. ਵੀ. ’ਤੇ ਇਕ ਰਿਐਲਿਟੀ ਸ਼ੋਅ ਰਾਹੀਂ ਆਪਣੀ ਪਾਰਟਨਰ ਲੱਭਣ ਦਾ ਫ਼ੈਸਲਾ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ‘ਕੇ. ਜੀ. ਐੱਫ. 2’ ਦੇ ਟਰੇਲਰ ਨੇ ਬਣਾਇਆ ਉਹ ਰਿਕਾਰਡ, ਜੋ ਪਹਿਲਾਂ ਕੋਈ ਭਾਰਤੀ ਫ਼ਿਲਮ ਨਹੀਂ ਬਣਾ ਸਕੀ

ਮੀਕਾ ਸਿੰਘ ਜਲਦ ਹੀ ਟੀ. ਵੀ. ਸ਼ੋਅ ‘ਸਵੰਬਰ ਮੀਕਾ ਦੀ ਵਹੁਟੀ’ ’ਚ ਆਪਣੀ ਲਾੜੀ ਲੱਭਣਗੇ। ਮੀਕਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸ਼ੋਅ ਲਈ ਕਈ ਸਾਲ ਪਹਿਲਾਂ ਵੀ ਆਫਰ ਆਇਆ ਸੀ ਪਰ ਉਦੋਂ ਉਨ੍ਹਾਂ ਨੇ ਇਸ ਨੂੰ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਪਰ ਹੁਣ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਸਹੀ ਸਮਾਂ ਹੈ।

ਮੀਕਾ ਨੇ ਆਪਣੇ ਸਵੰਬਰ ਬਾਰੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਕਈ ਲੋਕ ਇਸ ਤਰ੍ਹਾਂ ਦੇ ਸਵੰਬਰ ਰਚਾਉਣਾ ਚਾਹੁੰਦੇ ਹੋਣਗੇ। ਮੈਂ ਖ਼ੁਦ ਨੂੰ ਖ਼ੁਸ਼ਕਿਸਮਤ ਮੰਨਦਾ ਹਾਂ ਕਿ ਮੈਨੂੰ ਕਈ ਸਾਲਾਂ ਬਾਅਦ ਇਹ ਆਫਰ ਮਿਲਿਆ ਹੈ। ਮੈਂ ਪਹਿਲਾਂ ਇਸ ਲਈ ਤਿਆਰ ਨਹੀਂ ਸੀ। ਪਿਛਲੇ 20 ਸਾਲਾਂ ’ਚ ਮੈਂ ਘੱਟ ਤੋਂ ਘੱਟ 100-150 ਰਿਸ਼ਤਿਆਂ ਨੂੰ ਠੁਕਰਾਇਆ ਹੈ ਕਿਉਂਕਿ ਮੇਰੇ ਲਈ ਮੇਰਾ ਕੰਮ ਬਹੁਤ ਜ਼ਰੂਰੀ ਸੀ।’

ਮੀਕਾ ਨੇ ਅੱਗੇ ਕਿਹਾ, ‘ਲੋਕ ਸੋਚਦੇ ਹਨ ਕਿ ਮੈਨੂੰ ਪਾਰਟੀ ਕਰਨਾ ਤੇ ਲੜਕੀਆਂ ਨਾਲ ਹੈਂਗਆਊਟ ਕਰਨਾ ਕਾਫੀ ਪਸੰਦ ਹੈ ਇਹ ਇਹ ਵਿਆਹ ਨਾ ਕਰਵਾਉਣ ਦਾ ਕਾਰਨ ਹੈ ਪਰ ਅਜਿਹਾ ਕਦੇ ਨਹੀਂ ਸੀ। ਮੇਰੇ ਪਰਿਵਾਰ ’ਚ ਅੱਜ ਤਕ ਮੇਰੀ ਇੰਨੀ ਹਿੰਮਤ ਨਹੀਂ ਹੋਈ ਹੈ ਕਿ ਮੈਂ ਦਲੇਰ ਭਾਅ ਜੀ ਨੂੰ ਆਪਣੀ ਗਰਲਫਰੈਂਡ ਦਿਖਾਵਾ। ਸਾਡੇ ਇਹ ਸਿਸਟਮ ਨਹੀਂ ਹੈ। ਉਹ ਇੱਜ਼ਤ ਰਹਿੰਦੀ ਹੈ। ਜਦੋਂ ਇਹ ਆਫਰ ਆਇਆ ਸੀ ਤਾਂ ਦਲੇਰ ਭਾਅ ਜੀ ਨੇ ਕਿਹਾ ਸੀ, ‘ਕਰ ਲੈ, ਕੀ ਪਤਾ ਕੋਈ ਮਿਲ ਜਾਵੇ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News