ਗਾਇਕ ਮੀਕਾ ਸਿੰਘ ਦੋਸਤੀ ਦੀ ਬਣੇ ਮਿਸਾਲ, ਦੋਸਤ ਨੂੰ ਬਰਥਡੇਅ 'ਤੇ ਗਿਫਟ ਕੀਤਾ ਕਰੋੜਾਂ ਦਾ ਫਲੈਟ (ਵੀਡੀਓ)
Saturday, Aug 19, 2023 - 03:07 PM (IST)
ਮੁੰਬਈ (ਬਿਊਰੋ) : ਬਾਲੀਵੁੱਡ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਨਾ ਸਿਰਫ਼ ਆਪਣੀ ਗਾਇਕੀ ਲਈ ਜਾਣੇ ਜਾਂਦੇ ਹਨ ਸਗੋ ਉਹ ਇੱਕ ਦਿਆਲੂ ਇਨਸਾਨ ਵਜੋਂ ਵੀ ਬਹੁਤ ਮਸ਼ਹੂਰ ਹਨ। ਲੋਕ ਉਸ ਦੀ ਗਾਇਕੀ ਦੇ ਨਾਲ-ਨਾਲ ਉਸ ਦੇ ਚੰਗੇ ਵਿਹਾਰ ਦੀ ਵੀ ਤਾਰੀਫ਼ ਕਰਦੇ ਹਨ। ਮੀਕਾ ਸਿੰਘ ਕਦੇ ਵੀ ਕਿਸੇ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹਟਦਾ। ਲੋੜਵੰਦਾਂ ਦੀ ਮਦਦ ਲਈ ਉਹ ਹਮੇਸ਼ਾ ਅੱਗੇ ਰਹਿੰਦਾ ਹੈ। ਮੀਕਾ ਸਿੰਘ ਦੇ ਸਾਰੇ ਦੋਸਤ ਵੀ ਉਸ ਦੇ ਚੰਗੇ ਵਿਵਹਾਰ ਦੀ ਤਾਰੀਫ਼ ਕਰਦੇ ਹਨ। ਇਸ ਦੌਰਾਨ ਆਪਣੇ ਚੰਗੇ ਵਿਵਹਾਰ ਕਾਰਨ ਮੀਕਾ ਸਿੰਘ ਇਕ ਵਾਰ ਫਿਰ ਤੋਂ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋ ਗਏ ਹਨ। ਉਸ ਨੇ ਅਜਿਹਾ ਕੰਮ ਕੀਤਾ ਹੈ ਕਿ ਹਰ ਕੋਈ ਆਖ ਰਿਹਾ ਹੈ, 'ਦੋਸਤ ਹੋ ਤੋਂ ਮੀਕਾ ਸਿੰਘ ਜੈਸਾ'। ਜੀ ਹਾਂ, ਹਾਲ ਹੀ 'ਚ ਦੋਸਤੀ ਦੀ ਮਿਸਾਲ ਬਣੇ ਮੀਕਾ ਸਿੰਘ ਨੇ ਆਪਣੇ ਦੋਸਤ ਕੰਵਲਜੀਤ ਸਿੰਘ ਦੇ ਜਨਮਦਿਨ 'ਤੇ ਉਸ ਨੂੰ ਮੁੰਬਈ ਅਤੇ ਦਿੱਲੀ 'ਚ ਕਰੋੜਾਂ ਰੁਪਏ ਦੇ ਦੋ ਬੰਗਲੇ ਗਿਫਟ ਕੀਤੇ ਹਨ। ਇਹ ਖ਼ਬਰ ਸਾਹਮਣੇ ਆਉਂਦੇ ਹੀ ਮੀਕਾ ਸਿੰਘ ਦੀ ਕਾਫ਼ੀ ਤਾਰੀਫ਼ ਹੋ ਰਹੀ ਹੈ।
ਮੀਕਾ ਸਿੰਘ ਨੇ ਆਪਣੇ ਦੋਸਤ ਨੂੰ ਦਿੱਤੀ 4 ਕਰੋੜ ਦੀ ਜਾਇਦਾਦ
ਗਾਇਕ ਮੀਕਾ ਸਿੰਘ ਨੇ ਕਥਿਤ ਤੌਰ 'ਤੇ ਆਪਣੇ ਜਿਗਰੀ ਦੋਸਤ ਕੰਵਲਜੀਤ ਸਿੰਘ ਨੂੰ ਉਸ ਦੇ ਜਨਮਦਿਨ 'ਤੇ ਦਿੱਲੀ ਅਤੇ ਮੁੰਬਈ 'ਚ 4 ਕਰੋੜ ਰੁਪਏ ਦੇ 2 ਖੂਬਸੂਰਤ ਫਲੈਟ ਗਿਫਟ ਕੀਤੇ ਹਨ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਲੋਕ ਮੀਕਾ ਸਿੰਘ ਦੀ ਖੂਬ ਤਾਰੀਫ਼ ਕਰ ਰਹੇ ਹਨ। ਜੇਕਰ ਲੋਕਾਂ ਦੀ ਮੰਨੀਏ ਤਾਂ ਮੀਕਾ ਸਿੰਘ ਆਪਣੇ ਦੋਸਤਾਂ ਲਈ ਅਜਨਬੀਆਂ ਲਈ ਕੁਝ ਵੀ ਕਰਨ ਤੋਂ ਪਿੱਛੇ ਨਹੀਂ ਹਟਦਾ। ਇਸ ਦੇ ਨਾਲ ਹੀ ਉਹ ਆਪਣੇ ਵਾਅਦਿਆਂ 'ਤੇ ਵੀ ਪੱਕਾ ਹੈ।
ਦੱਸ ਦੇਈਏ ਕਿ ਜਦੋਂ ਤੋਂ ਲੋਕਾਂ ਨੂੰ ਪਤਾ ਲੱਗਾ ਹੈ ਕਿ ਮੀਕਾ ਸਿੰਘ ਨੇ ਆਪਣੇ ਬੈਸਟ ਫ੍ਰੈਂਡ ਕੰਵਲਜੀਤ ਸਿੰਘ ਨੂੰ ਜਨਮਦਿਨ 'ਤੇ ਦਿੱਲੀ ਅਤੇ ਮੁੰਬਈ 'ਚ 4 ਕਰੋੜ ਰੁਪਏ ਦੇ ਦੋ ਖੂਬਸੂਰਤ ਫਲੈਟ ਗਿਫਟ ਕੀਤੇ ਹਨ, ਉਦੋਂ ਤੋਂ ਹੀ ਉਨ੍ਹਾਂ ਦੀਆਂ ਤਾਰੀਫ਼ਾਂ ਦਾ ਦੌਰ ਸ਼ੁਰੂ ਹੋ ਗਿਆ ਹੈ।
ਮੀਕਾ ਸਿੰਘ ਦੀ ਕੁੱਲ ਜਾਇਦਾਦ
ਮੀਡੀਆ ਰਿਪੋਰਟਾਂ ਮੁਤਾਬਕ, ਮੀਕਾ ਸਿੰਘ ਕਰੀਬ 97 ਕਰੋੜ ਰੁਪਏ ਦੀ ਕੁੱਲ ਜਾਇਦਾਦ ਦਾ ਮਾਲਕ ਹੈ। ਮੀਕਾ ਸਿੰਘ ਨੂੰ ਪਲੇਬੈਕ ਗਾਇਨ ਕਰਕੇ ਅਤੇ ਦੁਨੀਆ ਭਰ 'ਚ ਲਾਈਵ ਕੰਸਰਟ ਅਤੇ ਸਟੇਜ ਸ਼ੋਅ ਕਰਕੇ ਬਹੁਤ ਜ਼ਿਆਦਾ ਪੈਸਾ ਕਮਾਇਆ ਜਾਂਦਾ ਹੈ।
ਦੱਸ ਦੇਈਏ ਕਿ ਮੀਕਾ ਸਿੰਘ ਟੀ. ਵੀ. ਦੇ ਕਈ ਸਿੰਗਿੰਗ ਰਿਐਲਿਟੀ ਸ਼ੋਅਜ਼ 'ਚ ਵੀ ਨਜ਼ਰ ਆਉਂਦੇ ਹਨ, ਜਿਸ ਲਈ ਉਹ ਮੋਟੀ ਫੀਸ ਲੈਂਦੇ ਹਨ। ਇਸ ਤੋਂ ਇਲਾਵਾ ਮੀਕਾ ਸਿੰਘ ਫ਼ਿਲਮਾਂ 'ਚ ਗੀਤ ਗਾਉਣ ਲਈ ਲਗਭਗ 15 ਲੱਖ ਰੁਪਏ ਚਾਰਜ ਕਰਦੇ ਹਨ। ਫ਼ਿਲਮਾਂ 'ਚ ਗੀਤਾਂ ਦੇ ਨਾਲ-ਨਾਲ ਮੀਕਾ ਦੀਆਂ ਸੋਲੋ ਐਲਬਮਾਂ ਵੀ ਸੁਪਰਹਿੱਟ ਸਾਬਤ ਹੋਈਆਂ। ਮੀਕਾ ਸਿੰਘ ਪਾਰਟੀ ਜਾਂ ਵਿਆਹ ਦੇ ਪ੍ਰੋਗਰਾਮਾਂ ਅਤੇ ਸਟੇਜ ਪ੍ਰੋਗਰਾਮਾਂ ਲਈ 30 ਤੋਂ 50 ਲੱਖ ਰੁਪਏ ਚਾਰਜ ਕਰਦੇ ਹਨ।
ਮੀਕਾ ਸਿੰਘ ਦਾ ਪ੍ਰਾਈਵੇਟ ਜੈੱਟ
ਮੀਕਾ ਸਿੰਘ ਮੁੰਬਈ ਦੇ ਇੱਕ ਆਲੀਸ਼ਾਨ ਬੰਗਲੇ 'ਚ ਰਹਿੰਦਾ ਹੈ। ਮੀਕਾ ਸਿੰਘ ਕੋਲ ਇੱਕ ਆਲੀਸ਼ਾਨ ਫਾਰਮ ਹਾਊਸ ਵੀ ਹੈ, ਜਿਸ ਦੀ ਕੀਮਤ ਕਈ ਕਰੋੜ ਰੁਪਏ ਹੈ। ਮੀਕਾ ਸਿੰਘ ਨੇ ਹਾਲ ਹੀ 'ਚ ਦਿੱਲੀ 'ਚ ਇਕ ਆਲੀਸ਼ਾਨ ਅਪਾਰਟਮੈਂਟ ਵੀ ਖਰੀਦਿਆ ਹੈ, ਜੋ ਕਾਫੀ ਆਲੀਸ਼ਾਨ ਹੈ। ਮੀਕਾ ਸਿੰਘ ਦਾ ਆਪਣਾ ਨਿੱਜੀ ਜੈੱਟ ਹੈ। ਜ਼ਿਆਦਾਤਰ ਸਮਾਂ ਉਹ ਆਪਣੇ ਜਹਾਜ਼ ਰਾਹੀਂ ਹੀ ਵਿਦੇਸ਼ਾਂ ਦੀ ਸੈਰ ਲਈ ਜਾਂਦਾ ਹੈ। ਇਸ ਤੋਂ ਇਲਾਵਾ ਮੀਕਾ ਸਿੰਘ ਮਹਿੰਗੀਆਂ ਗੱਡੀਆਂ ਦਾ ਵੀ ਸ਼ੌਕੀਨ ਹੈ। ਉਸ ਕੋਲ BMW ਅਤੇ Audi ਦੀ ਨਵੀਨਤਮ ਸੀਰੀਜ਼ ਦੇ ਬਹੁਤ ਸਾਰੇ ਆਲੀਸ਼ਾਨ ਵਾਹਨ ਹਨ। ਇੰਨਾ ਹੀ ਨਹੀਂ ਉਸ ਕੋਲ ਇਕ ਮਹਿੰਗੀ ਬੁਲੇਟ ਬਾਈਕ ਅਤੇ ਹਮਰ ਵੀ ਹੈ।