ਮੀਕਾ ਸਿੰਘ ਦਾ ਦਾਅਵਾ, ਮੇਰੇ ਡਰ ਕਾਰਨ ਘਰ ਵੇਚ ਕੇ ਭੱਜ ਗਿਆ ਕੇ. ਆਰ. ਕੇ (ਵੇਖੋ ਵੀਡੀਓ)

Friday, Jun 04, 2021 - 01:51 PM (IST)

ਮੀਕਾ ਸਿੰਘ ਦਾ ਦਾਅਵਾ, ਮੇਰੇ ਡਰ ਕਾਰਨ ਘਰ ਵੇਚ ਕੇ ਭੱਜ ਗਿਆ ਕੇ. ਆਰ. ਕੇ (ਵੇਖੋ ਵੀਡੀਓ)

ਮੁੰਬਈ (ਬਿਊਰੋ) - ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਅਤੇ ਕਮਾਲ ਆਰ ਖ਼ਾਨ ਦੇ ਵਿਵਾਦ ਦਰਮਿਆਨ ਆਏ ਮੀਕਾ ਸਿੰਘ ਨੇ ਕੇ. ਆਰ. ਕੇ 'ਤੇ ਗਾਣਾ ਬਣਾ ਦਿੱਤਾ ਹੈ। ਇਸ ਗੀਤ ਦੀ ਰਿਕਾਰਡਿੰਗ ਨਾਲ ਜੁੜੇ ਕੰਮ ਕਰਨ ਲਈ ਮੀਕਾ ਸਿੰਘ ਆਪਣੇ ਸਟੂਡੀਓ ਪਹੁੰਚੇ ਸਨ। ਇਸੇ ਸਟੂਡੀਓ ਦੇ ਨਜ਼ਦੀਕ ਕੇ. ਆਰ. ਕੇ ਦਾ ਘਰ ਵੀ ਸੀ, ਜਿਸ ਨੂੰ ਕੇ. ਆਰ. ਕੇ ਵੇਚ ਚੁੱਕੇ ਹਨ। ਮੀਕਾ ਸਿੰਘ ਨੇ ਇਸੇ ਘਰ ਦੇ ਸਾਹਮਣੇ ਖੜ੍ਹੇ ਹੋ ਕੇ ਕਿਹਾ 'ਬੇਟਾ ਵਾਪਸ ਆ ਜਾ ਮੈਂ ਤੈਨੂੰ ਮਾਰਾਂਗਾ ਨਹੀਂ।'
ਵਾਇਰਲ ਹੋ ਰਹੇ ਇਸ ਵੀਡੀਓ 'ਚ ਮੀਕਾ ਸਿੰਘ ਕਹਿ ਰਹੇ ਹਨ ਕਿ 'ਦੇਖ ਭਾਈ ਮੈਂ ਤੇਰੇ ਘਰ ਦੇ ਸਾਹਮਣੇ ਖੜ੍ਹਿਆ ਹਾਂ। ਛਾਤੀ ਚੌੜੀ ਕਰਕੇ ਖੜ੍ਹਿਆ ਹਾਂ, ਤੂੰ ਜਿੱਥੇ ਕਹਿੰਦਾ ਹੈ ਮਿਲ ਲਵਾਂਗਾ। ਤੂੰ ਸਾਰੀ ਉਮਰ ਮੇਰਾ ਬੇਟਾ ਹੀ ਰਹੇਗਾ। ਮੇਰੀ ਤੇਰੇ ਨਾਲ ਕੋਈ ਲੜਾਈ ਨਹੀਂ ਹੈ। ਹੁਣ ਤੇਰੇ ਜਿੰਨੇ ਘਰ ਹਨ ਉਹ ਨਾਂ ਵੇਚੀ ਕਿਉਂਕਿ ਮੇਰੀ ਤੇਰੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ। ਮੇਰੇ ਤੋਂ ਡਰ ਨਾ, ਮੈਂ ਤੈਨੂੰ ਮਾਰਾਂਗਾ ਨਹੀਂ। ਤੈਨੂੰ ਸਬਕ ਸਿਖਾਉਣਾ ਸੀ ਪਰ ਇੰਨਾ ਵੱਡਾ ਨਹੀਂ ਕਿ ਤੂੰ ਆਪਣਾ ਘਰ ਹੀ ਵੇਚ ਕੇ ਚਲਾ ਜਾਏ। ਆਖਿਰਕਾਰ ਤੂੰ ਮੇਰਾ ਗੁਆਂਢੀ ਹੈਂ।'

ਇੰਝ ਸ਼ੁਰੂ ਹੋਇਆ ਵਿਵਾਦ
ਦਰਅਸਲ ਇਹ ਵਿਵਾਦ ਉਦੋਂ ਸ਼ੁਰੂ ਹੋਇਆ ਸੀ ਜਦੋਂ ਸਲਮਾਨ ਖ਼ਾਨ ਦੀ ਫ਼ਿਲਮ 'ਰਾਧੇ' 'ਤੇ ਨੈਗਟਿਵ ਰਿਵਿਊ ਕਾਰਨ ਕੇ. ਆਰ. ਕੇ ਨੂੰ ਸਲਮਾਨ ਨੇ ਨੋਟਿਸ ਭੇਜ ਦਿੱਤਾ ਜਦੋਂ ਮੀਕਾ ਨੇ ਸਲਮਾਨ ਦਾ ਪੱਖ ਲਿਆ ਤਾਂ ਕੇ. ਆਰ. ਕੇ ਨੇ ਉਸ ਨੂੰ ਚਿਰਕੁਟ ਗਾਇਕ ਦੱਸਿਆ ਸੀ । ਇਸ ਤੋਂ ਬਾਅਦ ਦੋਨਾਂ ਦਾ ਵਿਵਾਦ ਸ਼ੁਰੂ ਹੋ ਗਿਆ।
ਮੀਕਾ ਸਿੰਘ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਅਤੇ ਕਮਲ ਰਾਸ਼ਿਦ ਖਾਨ ਦਰਮਿਆਨ ਲੜਾਈ ਵਿਚ ਦਾਖ਼ਲ ਹੋਏ ਤਾਂ ਚੀਜ਼ਾਂ ਨੇ ਨਾਟਕੀ ਰੂਪ ਧਾਰਣਾ ਸ਼ੁਰੂ ਕਰ ਦਿੱਤਾ। ਜਦੋਂਕਿ ਮੀਕਾ ਸਿੰਘ ਨੇ ਪਹਿਲਾਂ ਕੇ. ਆਰ. ਕੇ. ਨੂੰ ਜਵਾਬ ਦਿੰਦੇ ਹੋਏ ਖ਼ੁਦ ਨੂੰ ਉਸ ਦਾ ਪਿਤਾ ਨੂੰ ਦੱਸਿਆ ਸੀ। ਹੁਣ ਇਸ ਲੜਾਈ ਨੂੰ ਇਕ ਹੋਰ ਪੱਧਰ ਉੱਚਾ ਲੈ ਕੇ ਜਾਂਦੇ ਹੋਏ ਮੀਕਾ ਸਿੰਘ ਨੇ ਕੇ. ਆਰ. ਕੇ. 'ਤੇ ਇਕ ਗੀਤ ਬਣਾਉਣ ਦੀ ਤਿਆਰੀ ਕੀਤੀ ਹੈ।

 
 
 
 
 
 
 
 
 
 
 
 
 
 
 
 

A post shared by Shudh Manoranjan (@shudhmanoranjan)

ਜਲਦ ਰਿਲੀਜ਼ ਹੋਵੇਗਾ 'ਕੇ. ਆਰ. ਕੇ. ਕੁੱਤੇ' 
ਇਸ ਗੀਤ ਲਈ ਪ੍ਰਸ਼ੰਸਕਾਂ ਨੂੰ ਭੜਕਾਉਂਦੇ (ਟੀਜ ਕਰਦੇ) ਹੋਏ ਮੀਕਾ ਸਿੰਘ ਨੇ ਵੀ ਇਸ ਗੀਤ ਦੀ ਧੁਨ ਵੀ ਸਾਂਝੀ ਕੀਤੀ ਹੈ। ਗੀਤ ਦਾ ਟਾਈਟਲ ਮੀਕਾ ਸਿੰਘ ਨੇ 'ਕੇ. ਆਰ. ਕੇ. ਕੁੱਤਾ' ਰੱਖਿਆ ਹੈ ਅਤੇ ਇਸ ਦੀਆਂ ਬੀਟਸ ਕਾਫ਼ੀ ਮਜ਼ੇਦਾਰ ਹੈ, ਜਿਸ 'ਤੇ ਤੁਸੀਂ ਸ਼ਾਇਦ ਹੀ ਆਪਣੇ ਆਪ ਨੂੰ ਥਿਰਕਨ ਤੋਂ ਰੋਕ ਸਕੋਗੇ। ਮੀਕਾ ਸਿੰਘ ਨੇ ਆਪਣੇ ਐਡੀਟਿੰਗ ਰੂਮ ਦਾ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਇਹ ਧੁਨ ਤਿਆਰ ਕੀਤੀ ਜਾ ਰਹੀ ਹੈ।

ਕੁੱਤੇ ਦੀ ਆਵਾਜ਼ ਅਤੇ ਜ਼ਬਰਦਸਤ ਬੀਟਸ
ਤੋਸ਼ੀ ਇਸ ਧੁਨ ਨੂੰ ਤਿਆਰ ਕਰ ਰਿਹਾ ਹੈ ਅਤੇ ਇਸ 'ਚ ਕੁੱਤੇ ਦੀ ਆਵਾਜ਼ ਵੀ ਪਾਈ ਗਈ ਹੈ। ਇਸ ਵੀਡੀਓ ਨੂੰ ਸਾਂਝਾ ਕਰਦਿਆਂ ਮੀਕਾ ਸਿੰਘ ਨੇ ਕੈਪਸ਼ਨ 'ਚ ਲਿਖਿਆ, 'ਹੈਲੋ ਦੋਸਤੋ, ਬੀਟਸ ਅਤੇ ਧੁਨ ਲਗਭਗ ਤਿਆਰ ਹਨ। ਅਸੀਂ ਇਸ ਵੇਲੇ ਬੋਲਾਂ 'ਤੇ ਕੰਮ ਕਰ ਰਹੇ ਹਾਂ। ਧੰਨਵਾਦ ਸ਼ਾਰੀ ਅਤੇ ਤੋਸ਼ੀ ਦਾ, ਜਿਨ੍ਹਾਂ ਨੇ ਸ਼ਾਨਦਾਰ ਬੀਟਸ ਤਿਆਰ ਕੀਤੀ।'

ਕੇ. ਆਰ. ਕੇ. ਲਈ ਬਣਾ ਰਿਹਾ ਹੈ ਗੀਤ
ਮੀਕਾ ਸਿੰਘ ਨੇ ਆਪਣੇ ਟਵੀਟ 'ਚ ਸਾਫ਼ ਲਿਖਿਆ ਹੈ ਕਿ ''ਮੈਂ ਕਮਲ ਰਾਸ਼ਿਦ ਖ਼ਾਨ #KRK ਲਈ ਇਹ ਖ਼ਾਸ ਗੀਤ ਬਣਾ ਰਿਹਾ ਹਾਂ ਪਰ ਇਹ ਇੱਕ ਕਮਰਸ਼ੀਅਲ ਕਲੱਬ ਸੌਂਗ ਹੈ। ਦੱਸ ਦੇਈਏ ਕਿ ਇਹ ਸਾਰਾ ਝਗੜਾ ਫ਼ਿਲਮ 'ਰਾਧੇ' ਦੀ ਰਿਲੀਜ਼ ਤੋਂ ਬਾਅਦ ਸ਼ੁਰੂ ਹੋਇਆ ਸੀ ਜਦੋਂ ਕਮਲ ਰਾਸ਼ਿਦ ਖ਼ਾਨ ਨੇ ਸਮੀਖਿਆ 'ਚ ਫ਼ਿਲਮ ਅਤੇ ਸਲਮਾਨ ਲਈ ਅਪਸ਼ਬਦ ਭਰੇ ਸ਼ਬਦ ਵਰਤੇ ਸਨ।


author

sunita

Content Editor

Related News