ਰੈਂਪਵਾਕ ਕਰਦੇ ਦੀਪਿਕਾ-ਰਣਵੀਰ ਨੇ ਸ਼ਰ੍ਹੇਆਮ ਕੀਤੀ ਕਿੱਸ, ਵਾਇਰਲ ਹੋਈਆਂ ਰੋਮਾਂਟਿਕ ਤਸਵੀਰਾਂ

Saturday, Jul 30, 2022 - 02:15 PM (IST)

ਰੈਂਪਵਾਕ ਕਰਦੇ ਦੀਪਿਕਾ-ਰਣਵੀਰ ਨੇ ਸ਼ਰ੍ਹੇਆਮ ਕੀਤੀ ਕਿੱਸ, ਵਾਇਰਲ ਹੋਈਆਂ ਰੋਮਾਂਟਿਕ ਤਸਵੀਰਾਂ

ਮੁੰਬਈ- ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਦੀਪਿਕਾ ਪਾਦੁਕੌਣ ਟਿਨਸੇਲ ਟਾਊਨ 'ਚ ਸਭ ਤੋਂ ਪਸੰਦੀਦਾ ਜੋੜਿਆਂ 'ਚੋਂ ਇਕ ਹਨ। ਰਣਵੀਰ-ਦੀਪਿਕਾ ਕਪਲਸ ਗੋਲਸ ਦੇਣ ਤੋਂ ਕਦੇ ਨਹੀਂ ਹੱਟਦੇ। ਕਈ ਸਾਲਾਂ ਦੀ ਡੇਟਿੰਗ ਤੋਂ ਬਾਅਦ ਜੋੜੇ ਨੇ 2018 'ਚ ਵਿਆਹ ਕਰ ਲਿਆ ਅਤੇ ਉਦੋਂ ਤੋਂ ਸੋਸ਼ਲ ਮੀਡੀਆ 'ਤੇ ਆਪਣੀਆਂ ਪਿਆਰੀਆਂ ਤਸਵੀਰਾਂ ਨਾਲ ਪ੍ਰਸ਼ੰਸਕਾਂ ਦਾ ਦਿਨ ਬਣਾ ਦਿੰਦੇ ਹਨ। ਰਣਵੀਰ ਅਤੇ ਦੀਪਿਕਾ ਦੀ ਵੱਡੀ ਫੈਨ ਫੋਲੋਇੰਗ ਹੈ।

PunjabKesari
ਜੇਕਰ ਉਨ੍ਹਾਂ ਨੂੰ ਇਕੱਠੇ ਦੇਖਣ ਦਾ ਮੌਕਾ ਮਿਲੇ ਤਾਂ ਮੰਨੋ ਪ੍ਰਸ਼ੰਸਕਾਂ ਦੀ ਲਾਟਰੀ ਲੱਗ ਜਾਂਦੀ ਹੈ। ਅਜਿਹਾ ਹੀ ਕੁਝ ਸ਼ੁੱਕਰਵਾਰ ਦੀ ਸ਼ਾਮ ਨੂੰ ਹੋਇਆ। 29 ਜੁਲਾਈ ਨੂੰ ਦੀਪਿਕਾ ਪਾਦੁਕੌਣ ਅਤੇ ਰਣਵੀਰ ਸਿੰਘ ਸਟਾਈਲਿਸ਼ ਅੰਦਾਜ਼ 'ਚ ਰੈਂਪ 'ਤੇ ਉਤਰੇ। ਦੋਵਾਂ ਨੇ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਮਿਜਵਾਨ ਫੈਸ਼ਨ ਸ਼ੋਅ 2022 ਲਈ ਰੈਂਕ ਕੀਤਾ।

PunjabKesari
ਇਵੈਂਟ 'ਚ 'ਦੀਪਵੀਰ' ਦੀ ਲੁੱਕ ਹੋਰ ਸਟਾਈਲਿਸ਼ ਦੇਖਣ ਲਾਈਕ ਸੀ। ਲੁੱਕ ਦੀ ਗੱਲ ਕਰੀਏ ਤਾਂ ਦੀਪਿਕਾ ਮਨੀਸ਼ ਮਲਹੋਤਰਾ ਦੇ ਡਿਜ਼ਾਈਨਰ ਲਹਿੰਗੇ 'ਚ ਖੂਬਸੂਰਤ ਦਿਖੀ। ਦੀਪਿਕਾ ਵ੍ਹਾਈਟ ਰੰਗ ਦੇ ਹੈਵੀ ਵਰਕ ਲਹਿੰਗੇ 'ਚ ਕਿਸੇ ਰਾਜਕੁਮਾਰੀ ਤੋਂ ਘੱਟ ਨਹੀਂ ਲੱਗ ਰਹੀ ਸੀ। 

PunjabKesari
ਇਸ ਦੌਰਾਨ ਦੀਪਿਕਾ ਨੇ ਲਾਗ ਕੈਪ ਕੈਰੀ ਕੀਤੀ ਸੀ। ਦੀਪਿਕਾ ਨੇ ਆਪਣੀ ਇਸ ਲੁੱਕ ਨੂੰ ਹੈਵੀ ਚੋਕਰ ਦੇ ਨਾਲ ਪੂਰਾ ਕੀਤਾ ਸੀ। ਹੇਅਰਸਟਾਈਲ ਤੋਂ ਲੈ ਕੇ ਜਿਊਲਰੀ ਤੱਕ ਹਰ ਚੀਜ਼ 'ਚ ਦੀਪਿਕਾ ਪਰਫੈਕਟ ਲੱਗ ਰਹੀ ਸੀ। ਉਧਰ ਰਣਵੀਰ ਬਲੈਕ ਐਂਡ ਵ੍ਹਾਈਟ ਸ਼ੇਰਵਾਨੀ 'ਚ ਨਜ਼ਰ ਆਏ। 

PunjabKesari
ਬਲੈਕ ਕਲਰ ਦੇ ਕੁੜਤੇ ਅਤੇ ਪਜ਼ਾਮੇ ਦੇ ਨਾਲ ਬਹੁਤ ਖੂਬਸੂਰਤ ਵ੍ਹਾਈਟ ਐਂਬਾਈਡਰੀ ਵਾਲਾ ਕੋਟ ਪਾਇਆ ਸੀ। ਇਸ ਦੌਰਾਨ ਰਣਵੀਰ ਦੇ ਸ਼ੂਜ ਨੇ ਸਭ ਦਾ ਧਿਆਨ ਆਪਣੇ ਵੱਖ ਖਿੱਚਿਆ। ਰਣਵੀਰ ਨੇ ਫ੍ਰਿਲਸ ਵਾਲੇ ਬਲੈਕ ਸਟਾਈਲਿਸ਼ ਬੂਟ ਪਾਏ ਸਨ। 

PunjabKesari
ਰੈਂਪ 'ਤੇ ਦੀਪਵੀਰ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲਿਆ
ਦੀਪਿਕਾ ਨੇ ਰਣਵੀਰ ਨੂੰ ਗੱਲ੍ਹ 'ਤੇ ਕਿੱਸ ਕੀਤੀ ਤਾਂ ਉਧਰ ਰਣਵੀਰ ਨੇ ਵੀ ਉਨ੍ਹਾਂ ਨੂੰ ਕਿੱਸ ਕੀਤੀ। ਦੋਵਾਂ ਦਾ ਇਸ ਤਰ੍ਹਾਂ ਇਕ-ਦੂਜੇ 'ਤੇ ਪਿਆਰ ਜਤਾਉਣਾ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਪ੍ਰਸ਼ੰਸਕ ਦੀਪਿਕਾ ਰਣਵੀਰ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।

PunjabKesari
ਵਰਕਫਰੰਟ ਦੀ ਗੱਲ ਕਰੀਏ ਤਾਂ ਰਣਵੀਰ ਸਿੰਘ ਹਾਲ ਹੀ 'ਚ 'ਜਯੇਸ਼ਭਾਈ ਜ਼ੋਰਦਾਰ' 'ਚ ਨਜ਼ਰ ਆਏ ਸਨ। ਆਉਣ ਵਾਲੀ ਫਿਲਮ ਦੀ ਗੱਲ ਕਰੀਏ ਤਾਂ ਉਹ ਆਲੀਆ ਭੱਟ ਦੇ ਨਾਲ 'ਰਾਕੀ ਔਰ ਰਾਨੀ ਕੀ ਪ੍ਰੇਮ ਕਹਾਣੀ' ਅਤੇ ਰੋਹਿਤ ਸ਼ੈੱਟੀ ਦੀ ਫਿਲਮ 'ਸਰਕਸ' 'ਚ ਨਜ਼ਰ ਆਉਣਗੇ।

PunjabKesari
ਉਧਰ ਦੀਪਿਕਾ ਫਿਲਮ 'ਗਹਿਰਾਈਆਂ' 'ਚ ਦਿਖਾਈ ਦਿੱਤੀ ਸੀ। ਦੀਪਿਕਾ ਜਲਦ ਹੀ 'ਪਠਾਨ','ਫਾਈਟਰ' ਵਰਗੀਆਂ ਫਿਲਮਾਂ 'ਚ ਦਿਖੇਗੀ। 


author

Aarti dhillon

Content Editor

Related News