51 ਸਾਲ ਪਹਿਲਾਂ ਅੱਜ ਦੇ ਦਿਨ ਰਿਲੀਜ਼ ਹੋਈ ਸੀ ਫ਼ਿਲਮ ‘ਮੇਰਾ ਨਾਮ ਜੋਕਰ’, ਸਦਮੇ ’ਚ ਚਲੇ ਗਏ ਸਨ ਰਾਜ ਕਪੂਰ

12/18/2021 3:19:58 PM

ਮੁੰਬਈ (ਬਿਊਰੋ)– ਫ਼ਿਲਮ ਇੰਡਸਟਰੀ ਦੇ ਸ਼ੋਅਮੈਨ ਰਾਜ ਕਪੂਰ ਦੀ ਮੈਗਾ ਕਲਾਸਿਕ ਫ਼ਿਲਮ ‘ਮੇਰਾ ਨਾਮ ਜੋਕਰ’ 18 ਦਸੰਬਰ, 1970 ਨੂੰ ਰਿਲੀਜ਼ ਹੋਈ ਸੀ। ਇਸ ਫ਼ਿਲਮ ’ਚ ਕਈ ਦਿੱਗਜ ਕਲਾਕਾਰਾਂ ਨੇ ਕੰਮ ਕੀਤਾ ਸੀ। ਪਿਛਲੇ 50 ਸਾਲਾਂ ’ਚ ਧਰਮਿੰਦਰ, ਮਨੋਜ ਕੁਮਾਰ, ਦਾਰਾ ਸਿੰਘ, ਰਿਸ਼ੀ ਕਪੂਰ ਤੇ ਸਿਮੀ ਗਰੇਵਾਲ ਵਰਗੇ ਕਲਾਕਾਰਾਂ ਨਾਲ ਇਸ ਫ਼ਿਲਮ ਬਾਰੇ ਕਈ ਕਹਾਣੀਆਂ ਸੁਣੀਆਂ ਤੇ ਸੁਣਾਈਆਂ ਗਈਆਂ ਹਨ। ਅੱਜ ਅਸੀਂ ਇਸ ਫ਼ਿਲਮ ਨਾਲ ਜੁੜੀਆਂ 10 ਦਿਲਚਸਪ ਕਹਾਣੀਆਂ ਦੱਸਣ ਜਾ ਰਹੇ ਹਾਂ–

ਇਹ ਖ਼ਬਰ ਵੀ ਪੜ੍ਹੋ : ‘ਅਵਤਾਰ 2’ ਦੇ ਦਰਸ਼ਕਾਂ ਲਈ ਖ਼ੁਸ਼ਖ਼ਬਰੀ, 1900 ਕਰੋੜ ਦੇ ਬਜਟ ’ਚ ਬਣੀ ਫ਼ਿਲਮ ਇਸ ਦਿਨ ਹੋਵੇਗੀ ਰਿਲੀਜ਼

1. ‘ਮੇਰਾ ਨਾਮ ਜੋਕਰ’ ਬਣਾਉਣ ’ਚ ਲੱਗੇ 6 ਸਾਲ
ਫ਼ਿਲਮ ‘ਮੇਰਾ ਨਾਮ ਜੋਕਰ’ ਨਾਲ ਕਈ ਰਿਕਾਰਡ ਜੁੜੇ ਹਨ। ਕਿਹਾ ਜਾਂਦਾ ਹੈ ਕਿ ਰਾਜ ਕਪੂਰ ਅਜਿਹੇ ਦਿੱਗਜ ਕਲਾਕਾਰ ਤੇ ਫ਼ਿਲਮ ਨਿਰਮਾਤਾ ਸਨ, ਜੋ ਕੁਝ ਨਵਾਂ ਕਰਨ ਦਾ ਇਰਾਦਾ ਰੱਖਦੇ ਸਨ ਤੇ ਉਸ ਨੂੰ ਪੂਰਾ ਕਰਨ ਲਈ ਦਿਨ-ਰਾਤ ਮਿਹਨਤ ਕਰਦੇ ਸਨ। ਜਦੋਂ ਰਾਜ ਸਾਬ੍ਹ ਨੇ ਇਹ ਮਸ਼ਹੂਰ ਫ਼ਿਲਮ ਬਣਾਉਣੀ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਇਹ ਫ਼ਿਲਮ ਬਣਾਉਣ ’ਚ ਇਕ ਜਾਂ ਦੋ ਨਹੀਂ, ਸਗੋਂ 6 ਸਾਲ ਲੱਗੇ।

2. ਰਾਜ ਕਪੂਰ ਨੂੰ ਘਰ ਗਹਿਣੇ ਰੱਖਣਾ ਪਿਆ
1970 ’ਚ ਰਿਲੀਜ਼ ਹੋਈ ਇਸ ਫ਼ਿਲਮ ਨੂੰ ਬਣਾਉਣ ਲਈ ਰਾਜ ਕਪੂਰ ਨੇ ਸਭ ਕੁਝ ਦਾਅ ’ਤੇ ਲਗਾ ਦਿੱਤਾ ਸੀ। ਇਸ ਵੱਡੀ ਫ਼ਿਲਮ ਨੂੰ ਬਣਾਉਣਾ ਇੰਨਾ ਮਹਿੰਗਾ ਸੀ ਤੇ ਇਸ ’ਚ ਇੰਨਾ ਸਮਾਂ ਲੱਗਾ ਕਿ ਉਨ੍ਹਾਂ ਨੇ ਇਸ ਨੂੰ ਬਣਾਉਣ ਲਈ ਆਪਣਾ ਘਰ ਵੀ ਗਹਿਣੇ ਰੱਖ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਬੀਬੀ-ਬਾਪੂ ਦੀ ਜਸਬੀਰ ਜੱਸੀ ਨੇ ਸਾਂਝੀ ਕੀਤੀ ਦਿਲ ਨੂੰ ਛੂਹ ਲੈਣ ਵਾਲੀ ਵੀਡੀਓ

3. ਫ਼ਿਲਮ ਬਣਾ ਕੇ ਸਦਮੇ ’ਚ ਆ ਗਏ ਸਨ ਰਾਜ ਕਪੂਰ
ਰਾਜ ਕਪੂਰ ਨੂੰ ਆਪਣੀ ਫ਼ਿਲਮ ‘ਮੇਰਾ ਨਾਮ ਜੋਕਰ’ ਤੋਂ ਬਹੁਤ ਉਮੀਦਾਂ ਸਨ ਪਰ ਅੱਜ ਤੋਂ 51 ਸਾਲ ਪਹਿਲਾਂ ਜਦੋਂ ਇਹ ਫ਼ਿਲਮ ਰਿਲੀਜ਼ ਹੋਈ ਤਾਂ ਰਾਜ ਕਪੂਰ ਦੀਆਂ ਇੱਛਾਵਾਂ ’ਤੇ ਪਾਣੀ ਫਿਰ ਗਿਆ। ਕਾਰਨ ਇਹ ਸੀ ਕਿ ਫ਼ਿਲਮ ਰਿਲੀਜ਼ ਹੁੰਦਿਆਂ ਹੀ ਫਲਾਪ ਹੋ ਗਈ। ਲੋਨ ’ਤੇ ਬਣੀ ਇਸ ਫ਼ਿਲਮ ਬਾਰੇ ਰਾਜ ਕਪੂਰ ਨੇ ਸੋਚਿਆ ਕਿ ਜੇਕਰ ਉਨ੍ਹਾਂ ਨੇ ਫ਼ਿਲਮ ’ਚ ਇੰਨੀ ਮਿਹਨਤ ਕੀਤੀ ਹੈ ਤਾਂ ਇਹ ਫ਼ਿਲਮ ਹਿੱਟ ਹੋਣੀ ਯਕੀਨੀ ਹੈ ਪਰ ਅਜਿਹਾ ਨਹੀਂ ਹੋਇਆ। ਬਾਕਸ ਆਫਿਸ ’ਤੇ ਆਪਣੀ ਫ਼ਿਲਮ ਦੀ ਕਿਸਮਤ ਦੇਖ ਕੇ ਉਹ ਸਦਮੇ ’ਚ ਚਲੇ ਗਏ। ਬਾਅਦ ’ਚ ਭਾਵੇਂ ਇਸ ਫ਼ਿਲਮ ਦੀ ਕਾਫੀ ਪ੍ਰਸ਼ੰਸਾ ਹੋਈ ਤੇ ਹਿੱਟ ਵੀ ਹੋਈ ਪਰ ਉਸ ਸਮੇਂ ਰਾਜ ਕਪੂਰ ਕਰਜ਼ੇ ’ਚ ਡੁੱਬ ਗਏ ਸਨ।

4. ‘ਮੇਰਾ ਨਾਮ ਜੋਕਰ’ ਦਾ ਕਰਜ਼ਾ ‘ਬੌਬੀ’ ਨੇ ਉਤਾਰਿਆ
‘ਮੇਰਾ ਨਾਮ ਜੋਕਰ’ ਦਾ ਕਰਜ਼ਾ ਚੁਕਾਉਣ ਲਈ ਰਾਜ ਕਪੂਰ ਨੇ ਆਪਣੇ ਪੁੱਤਰ ਰਿਸ਼ੀ ਕਪੂਰ ਤੇ ਡਿੰਪਲ ਕਪਾੜੀਆ ਨਾਲ ਫ਼ਿਲਮ ‘ਬੌਬੀ’ ਬਣਾਈ ਸੀ। ਇਸ ਫ਼ਿਲਮ ਨੇ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ।

ਇਹ ਖ਼ਬਰ ਵੀ ਪੜ੍ਹੋ : ਪਤਨੀ ਰਵਨੀਤ ਗਰੇਵਾਲ ਨਾਲ ਗਿੱਪੀ ਗਰੇਵਾਲ ਨੇ ਸਾਂਝੀ ਕੀਤੀ ਖ਼ੂਬਸੂਰਤ ਤਸਵੀਰ

5. ਪ੍ਰਾਣ ਨੇ ਸਿਰਫ 1 ਰੁਪਏ ਫੀਸ ਲਈ ਸੀ
‘ਮੇਰਾ ਨਾਮ ਜੋਕਰ’ ਨਾਲ ਕਰਜ਼ੇ ’ਚ ਡੁੱਬੇ ਰਾਜ ਕਪੂਰ ਨੇ ਜਦੋਂ ਫ਼ਿਲਮ ‘ਬੌਬੀ’ ਬਣਾਉਣ ਬਾਰੇ ਸੋਚਿਆ ਤਾਂ ਉਨ੍ਹਾਂ ਕੋਲ ਪੈਸੇ ਨਹੀਂ ਸਨ। ਕਿਹਾ ਜਾਂਦਾ ਹੈ ਕਿ ਪਤਨੀ ਕ੍ਰਿਸ਼ਨਾ ਰਾਜ ਦੇ ਗਹਿਣੇ ਰਾਜ ਕਪੂਰ ਨੇ ਗਹਿਣੇ ਪਾ ਕੇ ਫ਼ਿਲਮ ਬਣਾਈ ਸੀ। ਅਜਿਹੇ ’ਚ ਜਦੋਂ ਉਨ੍ਹਾਂ ਨੇ ਉਸ ਦੌਰ ਦੇ ਦਿੱਗਜ ਅਦਾਕਾਰ ਪ੍ਰਾਣ ਨੂੰ ਲੈਣ ਬਾਰੇ ਸੋਚਿਆ ਤਾਂ ਉਨ੍ਹਾਂ ਕੋਲ ਦੇਣ ਲਈ ਕੋਈ ਫੀਸ ਨਹੀਂ ਸੀ। ਜਦੋਂ ਪ੍ਰਾਣ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਫ਼ਿਲਮ ’ਚ ਸਿਰਫ 1 ਰੁਪਏ ’ਚ ਕੰਮ ਕੀਤਾ।

6. ਦੋ ਅੰਤਰਾਲ ਵਾਲੀ ਫ਼ਿਲਮ ‘ਮੇਰਾ ਨਾਮ ਜੋਕਰ’
‘ਮੇਰਾ ਨਾਮ ਜੋਕਰ’ ਬਹੁਤ ਲੰਬੀ ਫ਼ਿਲਮ ਸੀ। ਚਾਰ ਘੰਟੇ ਦੀ ਇਸ ਫ਼ਿਲਮ ’ਚ ਇਕ ਨਹੀਂ, ਸਗੋਂ ਦੋ ਅੰਤਰਾਲ ਸਨ। ਇਸ ਨੂੰ ਭਾਰਤੀ ਸਿਨੇਮਾ ਦੇ ਇਤਿਹਾਸ ’ਚ ਸਭ ਤੋਂ ਲੰਬੀਆਂ ਫ਼ਿਲਮਾਂ ’ਚੋਂ ਇਕ ਮੰਨਿਆ ਜਾਂਦਾ ਹੈ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਆਲੀਆ ਭੱਟ ਖ਼ਿਲਾਫ਼ ਕੇਸ ਦਰਜ, ਜਾਣੋ ਕੀ ਹੈ ਪੂਰਾ ਮਾਮਲਾ

7. ਸਿਮੀ ਗਰੇਵਾਲ ਨੇ ਨਿਊਡ ਸੀਨ ਦਿੱਤਾ ਸੀ
‘ਮੇਰਾ ਨਾਮ ਜੋਕਰ’ ’ਚ ਸਿਮੀ ਗਰੇਵਾਲ ਦੇ ਇਕ ਸੀਨ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ। ਇਹ ਰਾਜ ਕਪੂਰ ਦੀ ਹਿੰਮਤ ਹੀ ਸੀ ਕਿ 70 ਦੇ ਦਹਾਕੇ ’ਚ ਉਨ੍ਹਾਂ ਨੇ ਆਪਣੀ ਫ਼ਿਲਮ ਦੀ ਹੀਰੋਇਨ ਨੂੰ ਸਿਲਵਰ ਸਕ੍ਰੀਨ ’ਤੇ ਨਗਨ ਹੁੰਦੇ ਦਿਖਾਇਆ।

8. ਧਰਮਿੰਦਰ ਨੇ ਪਹਿਲੀ ਵਾਰ ਰਾਜ ਕਪੂਰ ਨਾਲ ਕੰਮ ਕੀਤਾ
‘ਮੇਰਾ ਨਾਮ ਜੋਕਰ’ ਫਿਲਮ ਇੰਡਸਟਰੀ ਦੇ ਹੀਮੈਨ ਯਾਨੀ ਧਰਮਿੰਦਰ ਲਈ ਬਹੁਤ ਖ਼ਾਸ ਹੈ ਕਿਉਂਕਿ ਇਸ ਫ਼ਿਲਮ ’ਚ ਉਨ੍ਹਾਂ ਨੇ ਪਹਿਲੀ ਵਾਰ ਸ਼ੋਅਮੈਨ ਨਾਲ ਕੰਮ ਕੀਤਾ ਸੀ। ਇਸ ਫ਼ਿਲਮ ’ਚ ਰਾਜ ਕਪੂਰ ਦੀ ਭੂਮਿਕਾ ‘ਰਾਜੂ’ ਨਾਂ ਦੇ ਕਿਰਦਾਰ ਦੀ ਸੀ, ਜੋ ਮਸ਼ਹੂਰ ਸਰਕਸ ਕੰਪਨੀ ‘ਜੈਮਿਨੀ ਸਰਕਸ’ ’ਚ ਕੰਮ ਕਰਦਾ ਹੈ। ਧਰਮਿੰਦਰ ਨੇ ਫ਼ਿਲਮ ’ਚ ਸਰਕਸ ਦੇ ਮਾਲਕ ਦੀ ਭੂਮਿਕਾ ਨਿਭਾਈ ਸੀ।

ਇਹ ਖ਼ਬਰ ਵੀ ਪੜ੍ਹੋ : ਮਿਸ ਪੂਜਾ ਨੇ ਪੁੱਤਰ ਅਲਾਪ ਦੀ ਖੂਬਸੂਰਤ ਵੀਡੀਓ ਕੀਤੀ ਸਾਂਝੀ, ਹੋਈ ਵਾਇਰਲ

9. ਮਨੋਜ ਕੁਮਾਰ ਦੀ ਇੱਛਾ ਪੂਰੀ ਹੋਈ
ਫ਼ਿਲਮ ਸਟਾਰ ਮਨੋਜ ਕੁਮਾਰ ਨੇ ਵੀ ‘ਮੇਰਾ ਨਾਮ ਜੋਕਰ’ ’ਚ ਛੋਟੀ ਜਿਹੀ ਭੂਮਿਕਾ ਨਿਭਾਈ ਸੀ। ਭਾਵੇਂ ਮਨੋਜ ਕੁਮਾਰ 1970 ’ਚ ਵੱਡੇ ਕਲਾਕਾਰਾਂ ’ਚ ਗਿਣੇ ਜਾਂਦੇ ਸਨ ਪਰ ਉਨ੍ਹਾਂ ਦੀ ਦਿਲੀ ਇੱਛਾ ਰਾਜ ਕਪੂਰ ਨਾਲ ਕੰਮ ਕਰਨ ਦੀ ਸੀ। ਅਜਿਹੇ ’ਚ ਜਦੋਂ ਉਨ੍ਹਾਂ ਨੂੰ ਫ਼ਿਲਮ ਦਾ ਆਫਰ ਮਿਲਿਆ ਤਾਂ ਉਹ ਨਾਂਹ ਨਹੀਂ ਕਰ ਸਕੇ।

10. ਰਿਸ਼ੀ ਕਪੂਰ ਨੇ ‘ਮੇਰਾ ਨਾਮ ਜੋਕਰ’ ਨਾਲ ਇੰਡਸਟਰੀ ’ਚ ਐਂਟਰੀ ਕੀਤੀ ਸੀ
ਰਿਸ਼ੀ ਕਪੂਰ ਨੇ ‘ਮੇਰਾ ਨਾਮ ਜੋਕਰ’ ’ਚ ਰਾਜ ਕਪੂਰ ਦੇ ਬਚਪਨ ਦਾ ਕਿਰਦਾਰ ਨਿਭਾਇਆ ਸੀ। ਇਸ ਫ਼ਿਲਮ ’ਚ ਸਿਮੀ ਗਰੇਵਾਲ ਨਾਲ ਉਨ੍ਹਾਂ ਦਾ ਇਕ ਕਿਸ਼ੋਰ ਕਲਾਕਾਰ ਵਜੋਂ ਸੀਨ ਫ਼ਿਲਮਾਇਆ ਗਿਆ ਸੀ, ਜਿਸ ਦੀ ਕਾਫੀ ਚਰਚਾ ਹੋਈ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News