ਯਾਦਾਂ: ਸਿਧਾਰਥ ਸ਼ੁਕਲਾ ਦੇ ਨਾਂ ਸ਼ਹਿਨਾਜ਼ ਦੇ ਭਰਾ ਦਾ ਪੋਸਟ, ਆਖੀ ਵੱਡੀ ਗੱਲ

09/11/2021 11:19:15 AM

ਮੁੰਬਈ- ਅਦਾਕਾਰ ਸਿਧਾਰਥ ਸ਼ੁਕਲਾ ਦੇ ਅਚਾਨਕ ਦਿਹਾਂਤ ਨਾਲ ਇੰਡਸਟਰੀ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਾ। ਅਦਾਕਾਰ ਦਾ 40 ਸਾਲ ਦੀ ਉਮਰ 'ਚ ਦਿਲ ਦਾ ਦੌਰਾ ਪੈਣ ਤੋਂ ਬਾਅਦ 2 ਸਤੰਬਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਓਸ਼ੀਵਾਰਾ 'ਚ ਕੀਤਾ ਗਿਆ ਸੀ। ਹੁਣ ਸਿਧਾਰਥ ਦੀਆਂ ਯਾਦਾਂ ਹਨ ਜਿਨ੍ਹਾਂ ਦੇ ਸਹਾਰੇ ਉਨ੍ਹਾਂ ਦਾ ਪਰਿਵਾਰ ਅਤੇ ਪ੍ਰਸ਼ੰਸਕ ਜ਼ਿੰਦਗੀ ਕੱਟ ਰਹੇ ਹਨ। ਪ੍ਰਸ਼ੰਸਕ ਅਤੇ ਸਿਧਾਰਥ ਦੇ ਕਰੀਬੀ ਆਏ ਦਿਨ ਅਦਾਕਾਰ ਦੀਆਂ ਯਾਦ 'ਚ ਕੋਈ ਨਾ ਕੋਈ ਪੋਸਟ ਸ਼ੇਅਰ ਕਰ ਰਹੇ ਹਨ। 

Sidharth Shukla Death बिग बॉस फेम और टीवी एक्टर Siddharth Shukla की हार्ट  अटैक से मौत
ਇਸ ਲਿਸਟ 'ਚ ਸ਼ਹਿਨਾਜ਼ ਗਿੱਲ ਦੇ ਭਰਾ ਸ਼ਹਿਬਾਜ਼ ਦਾ ਨਾਂ ਵੀ ਸ਼ਾਮਲ ਹੈ। ਉਨ੍ਹਾਂ ਦੇ ਦਿਹਾਂਤ ਦੇ ਕੁਝ ਦਿਨ ਬਾਅਦ ਸ਼ਹਿਬਾਜ਼ ਬਦੇਸ਼ਾ ਸਿਧਾਰਥ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰ ਰਹੇ ਹਨ। ਸ਼ੁੱਕਰਵਾਰ ਨੂੰ ਸ਼ਹਿਬਾਜ਼ ਨੇ ਮਰਹੂਮ ਅਦਾਕਾਰ ਦੀ ਇਕ ਤਸਵੀਰ ਸਾਂਝੀ ਕੀਤੀ ਹੈ।

PunjabKesari
ਇਸ ਤਸਵੀਰ 'ਚ ਉਹ ਇਕ ਬੱਚੇ ਨੂੰ ਗਲੇ ਲਗਾਉਂਦੇ ਦਿਖ ਰਹੇ ਹਨ। ਤਸਵੀਰ ਦੇ ਨਾਲ ਸ਼ਹਿਬਾਜ਼ ਨੇ ਲਿਖਿਆ- ਸਭ ਨੂੰ ਪਿਆਰ ਕਰਨ ਵਾਲਾ ਅਤੇ ਸਭ ਤੋਂ ਦਿਆਲੂ ਇਨਸਾਨ ਸਾਡਾ ਸ਼ੇਰ ਸਿਧਾਰਥ ਸ਼ੁਕਲਾ। ਇਸ ਤੋਂ ਇਲਾਵਾ ਉਨ੍ਹਾਂ ਨੇ ਸਿਧਾਰਥ ਦੀ ਇਕ ਤਸਵੀਰ ਇੰਸਟਾ ਸਟੋਰੀ 'ਤੇ ਸ਼ੇਅਰ ਕੀਤੀ ਹੈ। ਇਸ ਦੇ ਨਾਲ ਉਨ੍ਹਾਂ ਨੇ ਲਿਖਿਆ-ਸ਼ੇਰ'। ਤੇਰਾ ਦਰਦ ਮੇਰਾ ਦਰਦ ਤੁਹਾਡਾ ਪਰਿਵਾਰ ਮੇਰਾ ਪਰਿਵਾਰ ਹੈ।

Bollywood Tadka
ਹੁਣ ਕੁਝ ਦਿਨ ਪਹਿਲਾਂ ਸ਼ਹਿਬਾਜ਼ ਨੇ ਅਦਾਕਾਰ ਦੇ ਨਾਲ ਇਕ ਤਸਵੀਰ ਸ਼ੇਅਰ ਕੀਤੀ ਸੀ ਅਤੇ ਲਿਖਿਆ-ਅੱਖਾਂ ਤੋਂ ਤੂੰ ਦੂਰ ਹੈ ਪਰ ਦਿਲ ਦੇ ਬਹੁਤ ਕਰੀਬ ਹੈ ਹੁਣ ਭਗਵਾਨ ਦੀ ਤਰ੍ਹਾਂ ਸਿਧਾਰਥ ਬਾਈ ਤੇਰੀ ਪੂਜਾ ਕਰਾਂਗਾ। ਇਹ ਨਸੀਬ ਹੈ ਮੇਰਾ। ਸਿਧਾਰਥ ਸ਼ੁਕਲਾ।

Shehnaaz Gill's brother and father pen emotional tributes for Sidharth  Shukla: 'Still can't believe…' | Entertainment News,The Indian Express
ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਕਥਿਤ ਤੌਰ 'ਤੇ ਰਿਲੇਸ਼ਨਸ਼ਿਪ 'ਚ ਸਨ। ਰਿਪੋਰਟ ਮੁਤਾਬਕ ਸਿਧਾਰਥ ਨੇ ਸ਼ਹਿਨਾਜ਼ ਦੀ ਗੋਦ 'ਚ ਆਖਿਰੀ ਸਾਹ ਲਿਆ। ਸਿਧਾਰਥ ਦੇ ਦਿਹਾਂਤ ਤੋਂ ਬਾਅਦ ਤੋਂ ਹੀ ਸ਼ਹਿਨਾਜ਼ ਸਦਮੇ 'ਚ ਹੈ। ਹਾਲਾਂਕਿ ਸਿਧਾਰਥ ਦੀ ਮਾਂ ਹੁਣ ਹਰ ਪਲ ਸ਼ਹਿਨਾਜ਼ ਦਾ ਧਿਆਨ ਰੱਖ ਰਹੀ ਹੈ।


Aarti dhillon

Content Editor

Related News