ਰਣਵੀਰ ਸਿੰਘ ਨੂੰ ਸ਼ਾਹਰੁਖ ਵਾਂਗ ਡੌਨ ਬਣਨ ਲਈ 100 ਜਨਮ ਲੈਣੇ ਪੈਣਗੇ, ਨਾਰਾਜ਼ ਪ੍ਰਸ਼ੰਸਕਾਂ ਨੇ ਕੀਤੀ ਬਾਈਕਾਟ ਦੀ ਮੰਗ

Thursday, Aug 10, 2023 - 01:52 PM (IST)

ਮੁੰਬਈ (ਬਿਊਰੋ)– ‘11 ਦੇਸ਼ਾਂ ਦੀ ਪੁਲਸ ਡੌਨ ਨੂੰ ਲੱਭ ਰਹੀ ਹੈ’... ਤੇ ਹੁਣ ਫਰਹਾਨ ਅਖ਼ਤਰ ਨੇ ‘ਡੌਨ 3’ ਨੂੰ ਫੜ ਲਿਆ ਹੈ। ਮੰਗਲਵਾਰ ਨੂੰ ਫ਼ਿਲਮ ਦਾ ਐਲਾਨ ਕਰਨ ਤੋਂ ਬਾਅਦ ਬੁੱਧਵਾਰ ਸਵੇਰੇ ਇਹ ਖ਼ੁਲਾਸਾ ਹੋਇਆ ਕਿ ਨਵਾਂ ਡੌਨ ਕੌਣ ਹੋਵੇਗਾ।

ਨਿਰਦੇਸ਼ਕ ਫਰਹਾਨ ਅਖ਼ਤਰ ਨੇ ਨਵੇਂ ਡੌਨ ਦਾ ਪਰਦਾਫਾਸ਼ ਕੀਤਾ ਹੈ ਤੇ ਇਹ ਕੋਈ ਹੋਰ ਨਹੀਂ, ਸਗੋਂ ਰਣਵੀਰ ਸਿੰਘ ਹੈ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਜਿਥੇ ਰਣਵੀਰ ਦੇ ਪ੍ਰਸ਼ੰਸਕਾਂ ’ਚ ਉਤਸ਼ਾਹ ਵਧਿਆ ਹੈ, ਉਥੇ ਹੀ ਸ਼ਾਹਰੁਖ ਖ਼ਾਨ ਦੇ ਪ੍ਰਸ਼ੰਸਕਾਂ ’ਚ ਨਿਰਾਸ਼ਾ ਹੈ। ‘ਡੌਨ 3’ ਲਈ ਰਣਵੀਰ ਸਿੰਘ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ‘ਨੋ ਐੱਸ. ਆਰ. ਕੇ. ਨੋ ਡੌਨ’ ਸੋਸ਼ਲ ਮੀਡੀਆ ’ਤੇ ਟ੍ਰੈਂਡ ਕਰਨ ਲੱਗੀ। ਇਥੋਂ ਤੱਕ ਕਿ ਪ੍ਰਸ਼ੰਸਕਾਂ ਨੇ ਵੀ ਸ਼ਾਹਰੁਖ ਖ਼ਾਨ ਦੇ ਬਿਨਾਂ ‘ਡੌਨ 3’ ਬਣਨ ’ਤੇ ਫ਼ਿਲਮ ਦਾ ਬਾਈਕਾਟ ਕਰਨ ਦੀ ਗੱਲ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ‘ਸਿੱਖਾਂ ਦੇ 12 ਵੱਜ ਗਏ’ ਦੇ ਪਿੱਛੇ ਦੀ ਸੱਚਾਈ ਦਾ ਖ਼ੁਲਾਸਾ ਕਰਨ ਸਿਲਵਰ ਸਕ੍ਰੀਨ ’ਤੇ ਪੇਸ਼ ਹੋਣ ਜਾ ਰਹੀ ਹੈ ਫ਼ਿਲਮ ‘ਮਸਤਾਨੇ’

ਰਣਵੀਰ ਸਿੰਘ ਨੂੰ ਕੀਤਾ ਟ੍ਰੋਲ
ਇਕ ਨੇ ਲਿਖਿਆ, “No SRK no Don #boycottdon3” ਇਸੇ ਤਰ੍ਹਾਂ ਇਕ ਹੋਰ ਯੂਜ਼ਰ ਨੇ ਲਿਖਿਆ, “ਰਣਵੀਰ ਨੂੰ ਇਕ ਡੌਨ ਵਜੋਂ ਸ਼ਾਹਰੁਖ ਦੇ ਸਵੈਗ ਨਾਲ ਮੇਲ ਕਰਨ ਲਈ 100 ਵਾਰ ਜਨਮ ਲੈਣਾ ਹੋਵੇਗਾ।”

PunjabKesari

ਇਕ ਯੂਜ਼ਰ ਨੇ ਟਿੱਪਣੀ ਕੀਤੀ, ‘‘ਸ਼ਾਹਰੁਖ ਖ਼ਾਨ ਅਮਿਤ ਜੀ ਦੀ ਜਗ੍ਹਾ ਲੈ ਸਕਦੇ ਹਨ। ਦੋਵੇਂ ਬਾਲੀਵੁੱਡ ਦੇ ਬਰਾਬਰ ਦੇ ਪ੍ਰਤਿਭਾਸ਼ਾਲੀ ਦਿੱਗਜ ਹਨ ਪਰ ਸ਼ਾਹਰੁਖ ਖ਼ਾਨ ਦੀ ਥਾਂ ਕੋਈ ਨਹੀਂ ਲੈ ਸਕਦਾ। ਨੋ ਐੱਸ. ਆਰ. ਕੇ. ਨੋ ਡੌਨ।’’

ਟੀਜ਼ਰ ਵੀ ਪਸੰਦ ਨਹੀਂ ਆਇਆ
ਕਈ ਯੂਜ਼ਰਸ ਨੇ ਟੀਜ਼ਰ ਨੂੰ ਪਸੰਦ ਵੀ ਨਹੀਂ ਕੀਤਾ। ਟਵਿਟਰ ’ਤੇ ਇਕ ਨੇ ਲਿਖਿਆ, ‘‘#Don3 ਦੇ ਅਧਿਕਾਰਤ ਐਲਾਨ ਦਾ ਟੀਜ਼ਰ ਆ ਗਿਆ ਹੈ। ਟੀਜ਼ਰ ਨੂੰ ਦੇਖ ਕੇ ਲੱਗਦਾ ਹੈ ਕਿ ਡਾਇਲਾਗ ਬਹੁਤ ਬੇਕਾਰ ਹੈ। ਰਣਵੀਰ ਸਿੰਘ ਦੀ ਡਾਇਲਾਗ ਡਿਲਿਵਰੀ ਵੀ ਮਾੜੀ ਹੈ ਤੇ ਜਿਸ ਤਰ੍ਹਾਂ ਰਣਵੀਰ ਸਿੰਘ ਨੂੰ ਪੇਸ਼ ਕੀਤਾ ਗਿਆ ਹੈ, ਉਹ ਕਿਸੇ ਗਲੀ ਦੇ ਗੈਂਗਸਟਰ ਵਾਂਗ ਲੱਗ ਰਿਹਾ ਹੈ।’’

‘ਡੌਨ 3’ ਕਦੋਂ ਰਿਲੀਜ਼ ਹੋ ਰਹੀ ਹੈ?
ਫਰਹਾਨ ਅਖ਼ਤਰ ‘ਡੌਨ 3’ ਦੇ ਨਿਰਦੇਸ਼ਕ ਤੇ ਨਿਰਮਾਤਾ ਹਨ। ਫ਼ਿਲਮ ਦੇ ਐਲਾਨ ਦੇ ਨਾਲ ਹੀ ਉਨ੍ਹਾਂ ਨੇ ਇਸ ਦੀ ਰਿਲੀਜ਼ ਡੇਟ ਦਾ ਵੀ ਖ਼ੁਲਾਸਾ ਕੀਤਾ। ‘ਡੌਨ 3’ 2025 ’ਚ ਰਿਲੀਜ਼ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News