''ਬੈਡ ਬੁਆਏ ਬਿਲੀਅਨੈਰੇਸ'' ਨੂੰ ਲੈ ਕੇ ਮੇਹੁਲ ਚੋਕਸੀ ਨੇ ਕੀਤਾ ਹਾਈ ਕੋਰਟ ਦਾ ਰੁਖ, ਜਾਣੋ ਵਜ੍ਹਾ

8/27/2020 11:21:34 AM

ਨਵੀਂ ਦਿੱਲੀ : ਨੈੱਟਫਲਿਕਸ ਨੇ ਨਵੀਂ ਡਾਕੂਮੈਂਟਰੀ ਵੈੱਬ ਸੀਰੀਜ਼ 'ਬੈਡ ਬੁਆਏ ਬਿਲੀਅਨੈਰੇਸ' ਦਾ ਐਲਾਨ ਕੀਤਾ ਹੈ। ਇਸ ਡਾਕੂਮੈਂਟਰੀ ਸੀਰੀਜ਼ 'ਚ ਦੇਸ਼ 'ਚ ਹੋਏ ਕੁਝ ਵੱਡੇ ਆਰਥਿਕ ਅਪਰਾਧਾਂ ਅਤੇ ਇਸ ਨੂੰ ਅੰਜ਼ਾਮ ਦੇਣ ਵਾਲੇ ਉਦਯੋਗਪਤੀਆਂ ਦੀ ਕਹਾਣੀ ਦਿਖਾਈ ਜਾਵੇਗੀ। ਇਸ ਸੀਰੀਜ਼ ਦੇ ਐਲਾਨ ਤੋਂ ਬਾਅਦ ਭਗੌੜਾ ਐਲਾਨਿਆ ਹੀਰਾ ਵਪਾਰੀ ਮੇਹੁਲ ਚੋਕਸੀ ਨੇ ਆਪਣੇ ਵਕੀਲ ਵਿਜੇ ਅਗਰਵਾਲ ਰਾਹੀਂ ਦਿੱਲੀ ਹਾਈ ਕੋਰਟ ਨੂੰ ਐਪਰੋਚ ਕਰਕੇ ਸੀਰੀਜ਼ ਦਾ ਪ੍ਰੀਵਿਊ ਕਰਵਾਉਣ ਦੀ ਮੰਗ ਕੀਤੀ ਹੈ।

ਐੱਨ. ਡੀ. ਟੀ. ਵੀ. ਦੀ ਰਿਪੋਰਟ ਅਨੁਸਾਰ ਚੌਕਸੀ ਦੇ ਵਕੀਲ ਨੇ ਅਦਾਲਤ 'ਚ ਕਿਹਾ- ਅਸੀਂ ਸਿਰਫ਼ ਫ਼ਿਲਮ ਨੂੰ ਪ੍ਰੀਵਿਊ ਕਰਨਾ ਚਾਹੁੰਦੇ ਹਨ। ਵੈੱਬ ਸੀਰੀਜ਼ ਜਾਲਸਾਜੀ ਕੇਸ ਨੂੰ ਪ੍ਰਭਾਵਿਤ ਕਰ ਸਕਦੀ ਹੈ। ਉਥੇ ਹਿੰਦੂਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਨੈੱਟਫਲਿਕਸ ਵੱਲੋਂ ਸੀਨੀਅਰ ਐਡਵੋਕੇਟ ਨੀਰਜ ਕਿਸ਼ਨ ਕੌਲ ਹਾਜ਼ਰ ਹੋਏ। ਉਨ੍ਹਾਂ ਦੱਸਿਆ ਕਿ ਡਾਕੁਮੈਂਟਰੀ 'ਚ ਨੀਰਵ ਮੋਦੀ 'ਤੇ ਸਿਰਫ਼ ਦੋ ਮਿੰਟ ਦਾ ਪਾਰਟ ਹੈ, ਜਿਸ 'ਚ ਚੌਕਸੀ ਦਾ ਜ਼ਿਕਰ ਭਰ ਆਇਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਓਟੀਟੀ ਪਲੈਟਫਾਰਮ 'ਤੇ ਕੰਟੈਂਟ ਦੇ ਨਿਯਮਿਤੀਕਰਨ ਦਾ ਕੋਈ ਤਰੀਕਾ ਨਹੀਂ ਹੈ। ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਤਕ ਮੁਲਤਵੀ ਕਰ ਦਿੱਤੀ ਗਈ ਹੈ। ਨੈੱਟਫਲਿਕਸ ਨੇ ਜੋ ਪੋਸਟਰ ਜਾਰੀ ਕੀਤਾ ਹੈ, ਉਸ 'ਚ ਮੇਹੁਲ ਚੋਕਸੀ ਦੇ ਭਤੀਜੇ ਹੀਰਾ ਵਪਾਰੀ ਨੀਰਵ ਮੋਦੀ, ਸੁਰਬਤ ਰਾਏ, ਵਿਜੇ ਮਾਲਿਆ ਤੇ ਰਾਮਲਿੰਗਮ ਰਾਜੂ ਦੀ ਫੋਟੋ ਲੱਗੀ ਹੈ। 

ਦੱਸ ਦਈਏ ਕਿ ਫ਼ਿਲਮ ਦੇ ਟਰੇਲਰ 'ਚ ਵੀ ਇਨ੍ਹਾਂ ਚਾਰਾਂ ਦਾ ਜ਼ਿਕਰ ਦਿਖਾਇਆ ਗਿਆ ਹੈ। ਨੈੱਟਫਲਿਕਸ ਨੇ ਟਰੇਲਰ ਸਂਝਾ ਕਰਕੇ ਲਿਖਿਆ- ਹਰ ਚਾਲ ਡਿਕੋਡ ਕੀਤੀ ਗਈ ਹੈ। ਹਰ ਪੈਸੇ ਦਾ ਪਤਾ ਲਗਾਇਆ ਗਿਆ। ਨੈੱਟਫਲਿਕਸ 'ਤੇ ਬੈਡ ਬੁਆਏ ਬਿਲੀਅਨੈਰੇ 2 ਸਤੰਬਰ ਨੂੰ ਆਵੇਗੀ।

ਦੱਸਣਯੋਗ ਹੈ ਕਿ ਮੇਹੁਲ ਚੋਕਸੀ ਤੇ ਨੀਰਵ ਮੋਦੀ ਪੰਜਾਬ ਨੈਸ਼ਨਲ ਬੈਂਕ 'ਚ ਹੋਏ 13500 ਕਰੋੜ ਰੁਪਏ ਦੇ ਘੋਟਾਲੇ 'ਚ ਮੁੱਖ ਦੋਸ਼ੀ ਹੈ। ਚੌਕਸੀ, ਨੀਰਵ ਮੋਦੀ ਤੇ ਪਤਨੀ ਅਮੀ ਮੋਦੀ ਨੂੰ ਦੇਸ਼ ਤੋਂ ਫਰਾਰ ਐਲਾਨ ਕੀਤਾ ਜਾ ਚੁੱਕਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਨ੍ਹਾਂ ਸਾਰਿਆਂ ਨੂੰ ਪ੍ਰਿਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਤਹਿਤ ਕੇਸ ਦਰਜ ਕੀਤਾ ਹੈ। ਮੰਗਲਵਾਰ ਨੂੰ ਇੰਟਰਪੋਲ ਨੇ ਅਮੀ ਮੋਦੀ ਖ਼ਿਲਾਫ਼ ਰੈੱਡ ਅਲਰਟ ਨੋਟਿਸ ਜਾਰੀ ਕੀਤਾ ਹੈ। ਮਾਰਚ 2019 'ਚ ਲੰਡਨ 'ਚ ਗ੍ਰਿਫ਼ਤਾਰ ਹੋਣ ਤੋਂ ਬਾਅਦ ਨੀਰਵ ਮੋਦੀ ਬ੍ਰਿਟੇਨ ਦੀ ਜੇਲ੍ਹ 'ਚ ਹੈ ਤੇ ਭਾਰਤ 'ਚ ਹਵਾਲਗੀ ਖ਼ਿਲਾਫ਼ ਮੁਕੱਦਮਾ ਲੜ ਰਿਹਾ ਹੈ। ਉਥੇ ਮੇਹੁਲ ਦੇ ਅਫਰੀਕੀ ਦੇਸ਼ ਐਂਟੀਗੁਆ 'ਚ ਹੋਣ ਦਾ ਪਤਾ ਚੱਲਿਆ ਹੈ। ਭਾਰਤ ਸਰਕਾਰ ਉਸ ਨੂੰ ਲਿਆਉਣ ਲਈ ਕੂਟਨੀਤਕ ਕੋਸ਼ਿਸ਼ ਕਰ ਰਹੀ ਹੈ। ਮਨੀ ਲਾਂਡਰਿੰਗ ਐਕਟ ਤਹਿਤ ਹੀ ਈਡੀ ਨੇ ਨੀਰਵ ਮੋਦੀ ਤੇ ਮੇਹੁਲ ਚੋਕਸੀ ਦੀਆਂ ਕੰਪਨੀਆਂ ਦੀਆਂ ਬੇਸ਼ਕੀਮਤੀ ਚੀਜ਼ਾਂ ਜ਼ਬਤ ਕੀਤੀਆਂ ਹਨ।


sunita

Content Editor sunita