ਪਿੰਕ ਸਾੜੀ ''ਚ ਮੌਨੀ ਰਾਏ ਨੇ ਕਰਵਾਇਆ ਫੋਟੋਸ਼ੂਟ, ਪ੍ਰਸ਼ੰਸਕ ਕਰ ਰਹੇ ਨੇ ਪਸੰਦ (ਤਸਵੀਰਾਂ)
Friday, Mar 25, 2022 - 01:26 PM (IST)
ਮੁੰਬਈ- ਅਦਾਕਾਰਾ ਮੌਨੀ ਰਾਏ ਆਪਣੀ ਲੁੱਕ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿੰਦੀ ਹੈ। ਅਦਾਕਾਰਾ ਜੋ ਵੀ ਲੁੱਕ ਕੈਰੀ ਕਰਦੀ ਹੈ ਉਸ 'ਚ ਪਰਫੈਰਟ ਲੱਗਦੀ ਹੈ। ਪ੍ਰਸ਼ੰਸਕ ਅਦਾਕਾਰਾ ਦੀ ਲੁੱਕ ਦੇ ਦੀਵਾਨੇ ਹਨ। ਹਾਲ ਹੀ 'ਚ ਮੌਨੀ ਰਾਏ ਨੇ ਸਾੜੀ 'ਚ ਆਪਣੀਆਂ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਖੂਬ ਦੇਖੀਆਂ ਜਾ ਰਹੀਆਂ ਹਨ।
ਲੁੱਕ ਦੀ ਗੱਲ ਕਰੀਏ ਤਾਂ ਮੌਨੀ ਬੇਬੀ ਪਿੰਕ ਰੰਗ ਦੀ ਸਾੜੀ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਗੋਲਡਨ ਜਿਊਲਰੀ ਪਹਿਣੀ ਹੋਈ ਹੈ।
ਮਿਨੀਮਲ ਮੇਕਅਪ ਅਤੇ ਲੋਅ ਬਨ ਦੇ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਹੋਇਆ ਹੈ। ਇਸ ਲੁੱਕ 'ਚ ਅਦਾਕਾਰਾ ਅਪਸਰਾ ਲੱਗ ਰਹੀ ਹੈ।
ਮੌਨੀ ਕੈਮਰੇ ਦੀ ਸਾਹਮਣੇ ਕਾਤਿਲਾਨਾ ਅੰਦਾਜ਼ 'ਚ ਪੋਜ਼ ਦੇ ਰਹੀ ਹੈ। ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਮਰ ਮਿਟੇ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ 'ਤੇ ਬੇਹੱਦ ਪਿਆਰ ਲੁਟਾ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਮੌਨੀ ਨੇ ਪ੍ਰੇਮੀ ਸੂਰਜ ਨਾਂਬੀਆਰ ਦੇ ਨਾਲ 27 ਜਨਵਰੀ ਨੂੰ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਤੋਂ ਅਦਾਕਾਰਾ ਆਪਣੀ ਲੁੱਕ ਨੂੰ ਲੈ ਕੇ ਚਰਚਾ 'ਚ ਬਣੀ ਹੋਈ ਹੈ।
ਕੰਮ ਦੀ ਗੱਲ ਕਰੀਏ ਤਾਂ ਮੌਨੀ ਰਾਏ 'ਡਾਂਸ ਇੰਡੀਆ ਡਾਂਸ ਲਿਟਿਲ ਮਾਸਟਰਸ 5' ਨੂੰ ਜੱਜ ਕਰਦੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਅਦਾਕਾਰਾ ਫਿਲਮ 'ਬ੍ਰਹਮਾਸਤਰ' 'ਚ ਦਿਖਾਈ ਦੇਵੇਗੀ।