ਬੱਬੂ ਮਾਨ ਤੇ ਸਿੱਧੂ ਮੂਸੇ ਵਾਲਾ ਦੇ ਵਿਵਾਦ 'ਤੇ ਖੁੱਲ੍ਹ ਕੇ ਬੋਲੇ ਮੱਟ ਸ਼ੇਰੋਂ ਵਾਲਾ (ਵੀਡੀਓ)

Wednesday, Aug 26, 2020 - 08:59 PM (IST)

ਬੱਬੂ ਮਾਨ ਤੇ ਸਿੱਧੂ ਮੂਸੇ ਵਾਲਾ ਦੇ ਵਿਵਾਦ 'ਤੇ ਖੁੱਲ੍ਹ ਕੇ ਬੋਲੇ ਮੱਟ ਸ਼ੇਰੋਂ ਵਾਲਾ (ਵੀਡੀਓ)

ਜਲੰਧਰ (ਵੈੱਬ ਡੈਸਕ) — ਇਨ੍ਹੀਂ ਦਿਨੀਂ ਪੰਜਾਬੀ ਗਾਇਕ ਬੱਬੂ ਮਾਨ ਤੇ ਸਿੱਧੂ ਮੂਸੇ ਵਾਲਾ ਦਾ ਵਿਵਾਦ ਪੂਰਾ ਭਖਿਆ ਹੋਇਆ ਹੈ। ਸਿੱਧੂ ਮੂਸੇ ਵਾਲਾ ਦੇ ਹਾਲ ਹੀ ’ਚ ਕੀਤੇ ਇਕ ਇੰਸਟਾਗ੍ਰਾਮ ਲਾਈਵ ਤੋਂ ਬਾਅਦ ਇੰਡਸਟਰੀ ਵੀ ਦੋ ਹਿੱਸਿਆਂ ’ਚ ਵੰਡੀ ਗਈ ਹੈ। ਕੁਝ ਲੋਕ ਬੱਬੂ ਮਾਨ ਦੇ ਹੱਕ ’ਚ ਆ ਰਹੇ ਹਨ ਤਾਂ ਕੁਝ ਲੋਕ ਸਿੱਧੂ ਮੂਸੇ ਵਾਲਾ ਦੇ। ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਸਾਨੂੰ ਪਿਛਲੇ ਕੁਝ ਦਿਨਾਂ ’ਚ ਦੇਖਣ ਨੂੰ ਮਿਲੀਆਂ ਹਨ, ਜਿਨ੍ਹਾਂ ’ਚ ਬੱਬੂ ਮਾਨ ਤੇ ਸਿੱਧੂ ਮੂਸੇ ਵਾਲਾ ਦੇ ਫੈਨਜ਼ ਭੜਕਦੇ ਨਜ਼ਰ ਆ ਰਹੇ ਹਨ। ਹਾਲ ਹੀ 'ਚ ਗੀਤਕਾਰ ਮੱਟ ਸ਼ੇਰੋਂਵਾਲਾ ਨੇ ਇਸ ਵਿਵਾਦ 'ਤੇ ਆਪਣਾ ਪੱਖ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਦਾ ਫੈਨ (ਪ੍ਰਸ਼ੰਸਕ) ਹੋਣਾ ਗਲਤ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇੱਕ-ਦੂਜੇ ਦੀ ਲੜਾਈ 'ਚ ਨਹੀਂ ਪੈਣਾ ਅਤੇ ਆਪਣੇ ਦਿਮਾਗ ਨੂੰ ਚੰਗੇ ਕੰਮਾਂ 'ਚ ਲਾਉਣਾ ਚਾਹੀਦਾ ਹੈ।

ਸਿੱਧੂ ਮੂਸੇ ਵਾਲਾ ਨੇ ਲਾਈਵ ਹੋ ਕੇ ਬੱਬੂ ਮਾਨ ਦੇ ਪ੍ਰਸ਼ੰਸਕਾਂ 'ਤੇ ਗੰਭੀਰ ਇਲਜ਼ਾਮ ਲਗਾਏ ਸਨ। ਸਿੱਧੂ ਮੂਸੇ ਵਾਲਾ ਨੇ ਲਾਈਵ ਹੋ ਕੇ ਕਿਹਾ ਸੀ ਕਿ 'ਕੁਝ ਲੋਕ ਮੈਨੂੰ ਤੇ ਮੇਰੇ ਪਰਿਵਾਰ ਵਾਲਿਆਂ ਨੂੰ ਫੋਨ ਕਰਕੇ ਅਵਾ ਤਵਾ (ਗਲਤ) ਬੋਲਦੇ ਹਨ, ਜੋ ਕਿ ਹੋਸ਼ੀਆਂ ਹਰਕਤਾਂ ਹਨ। ਜੇਕਰ ਮੇਰੇ ਤੋਂ ਕਿਸੇ ਨੂੰ ਵੀ ਕੋਈ ਤਕਲੀਫ ਹੈ, ਉਹ ਮੇਰੇ ਪਿੰਡ ਆ ਕੇ ਮੇਰੇ ਨਾਲ ਸਿੱਧੀ ਗੱਲ ਕਰ ਸਕਦਾ ਹੈ। ਮੈਂ ਹਰ ਗੱਲ ਦਾ ਜਵਾਬ ਦੇਵਾਂਗਾ। ਇਸ ਦੇ ਨਾਲ ਹੀ ਸਿੱਧੂ ਮੂਸੇ ਵਾਲਾ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਜੇਕਰ ਇਹ ਲੋਕ ਆਪਣੀਆਂ ਇਨਾਂ ਹਰਕਤਾਂ ਤੋਂ ਬਾਜ਼ ਨਾ ਆਏ ਤਾਂ ਉਨ੍ਹਾਂ 'ਤੇ ਢੁਕਵੀਂ ਕਾਰਵਾਈ ਕਰਨਗੇ।

ਬੱਬੂ ਮਾਨ ਤੇ ਸਿੱਧੂ ਮੂਸੇ ਵਾਲਾ ਦੇ ਵਿਵਾਦ 'ਤੇ ਬੋਲੇ ਮੱਟ ਸ਼ੇਰੋਂ ਵਾਲਾ 

ਦੱਸਣਯੋਗ ਹੈ ਕਿ ਬੀਤੇ ਦਿਨੀਂ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੇ ਸਿੱਧੂ ਮੂਸੇਵਾਲਾ ਦੇ ਹੱਕ ’ਚ ਆਈ ਸੀ। ਰੁਪਿੰਦਰ ਹਾਂਡਾ ਨੇ ਸਿੱਧੂ ਮੂਸੇ ਵਾਲਾ ਦੇ ਹੱਕ ’ਚ ਇਕ ਪੋਸਟ ਇੰਸਟਾਗ੍ਰਾਮ ’ਤੇ ਅਪਲੋਡ ਕੀਤੀ ਹੈ, ਜਿਸ ’ਚ ਰੁਪਿੰਦਰ ਹਾਂਡਾ ਲਿਖਦੀ ਹੈ, ‘ਗੱਲ ਜ਼ਮੀਰ ਤੇ ਸੱਚ ਦੇ ਨਾਲ ਖੜ੍ਹਨ ਦੀ ਹੈ ਤੇ ਮੈਂ ਹਮੇਸਾ ਸੱਚ ਦੇ ਹੱਕ ’ਚ ਖੜ੍ਹੀ ਤੇ ਸਟੈਂਡ ਵੀ ਲਿਆ। ਜੇ ਕੋਈ ਇੱਜ਼ਤ ਦਿੰਦਾ ਤੇ ਦੁੱਗਣੀ ਕਰਕੇ ਮੋੜਦੇ ਆ ਤੇ ਜੇ ਕੋਈ ਤਿੜ-ਫਿੜ ਕਰਦਾ ਮੂੰਹ ’ਤੇ ਬੋਲਦੇ ਹਾਂ। 3 ਸਾਲ ਪਹਿਲਾਂ ਜੋ ਮੇਰੇ ਨਾਲ ਹੋਇਆ, ਅੱਜ ਉਹ ਸਭ ਕੁਝ ਫਿਰ ਤਾਜ਼ਾ ਹੋ ਗਿਆ ਪਰ ਕਿਸੇ ਹੋਰ ਆਰਟਿਸਟ ਨਾਲ। ਉਸ ਵੇਲੇ ਮੇਰੇ ਹੱਕ ’ਚ ਇਕ ਵੀ ਆਰਟਿਸਟ ਦੀ ਆਵਾਜ਼ ਨਹੀਂ ਉੱਠੀ ਸੀ, ਜੇ ਅੱਜ ਵੀ ਚੁੱਪ ਰਹੇ ਤਾਂ ਕੱਲ ਨੂੰ ਇਹ ਕਿਸੇ ਹੋਰ ਆਰਟਿਸਟ ਨਾਲ ਵੀ ਹੋ ਸਕਦਾ ਪਰ ਬੋਲਣ ਦਾ ਜਿਗਰਾ ਸਭ ਕਰ ਨਹੀਂ ਪਾਉਂਦੇ।’


author

sunita

Content Editor

Related News