12 ਸਾਲ ਦੀ ਉਮਰ ''ਚ ਸ਼ੀਸ਼ੇ ''ਚ ਆਪਣਾ ਮੂੰਹ ਤੱਕ ਨਹੀਂ ਦੇਖਣਾ ਚਾਹੁੰਦੀ ਸੀ ਮਸਾਬਾ ਗੁਪਤਾ, ਜਾਣੋ ਵਜ੍ਹਾ
Saturday, Jun 04, 2022 - 11:58 AM (IST)
ਮੁੰਬਈ- ਅਦਾਕਾਰਾ ਨੀਨਾ ਗੁਪਤਾ ਦੀ ਧੀ ਅਤੇ ਫੈਸ਼ਨ ਡਿਜ਼ਾਈਨਰ ਮਸਾਬਾ ਗੁਪਤਾ ਭਾਵੇਂ ਹੀ ਫਿਲਮਾਂ 'ਚ ਨਜ਼ਰ ਨਹੀਂ ਆਈ ਪਰ ਉਹ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਈ ਵਾਰ ਖ਼ਬਰਾਂ 'ਚ ਆ ਚੁੱਕੀ ਹੈ। ਹਾਲ ਹੀ 'ਚ ਮਸਾਬਾ ਨੇ ਆਪਣੀ ਇਕ ਥ੍ਰੋਬੈਕ ਤਸਵੀਰ ਸਾਂਝੀ ਕਰਕੇ ਦੱਸਿਆ ਕਿ 12 ਸਾਲ ਦੀ ਉਮਰ 'ਚ ਉਹ ਆਪਣੀ ਸ਼ਕਲ ਸ਼ੀਸ਼ੇ 'ਚ ਨਹੀਂ ਦੇਖਣਾ ਚਾਹੁੰਦੀ ਸੀ। ਇਸ ਦੇ ਪਿੱਛੇ ਉਨ੍ਹਾਂ ਨੇ ਕਾਰਨ ਵੀ ਦੱਸਿਆ। ਆਓ ਜਾਣਦੇ ਹਾਂ...।
ਸ਼ੁੱਕਰਵਾਰ ਨੂੰ ਮਸਾਬਾ ਨੇ ਇੰਸਟਾਗ੍ਰਾਮ ਸਟੋਰੀ 'ਤੇ ਆਪਣੀ ਬਚਪਨ ਦੀ ਇਕ ਤਸਵੀਰ ਪੋਸਟ ਕੀਤੀ। ਇਸ 'ਚ ਉਨ੍ਹਾਂ ਦਾ ਸਾਈਡ ਫੇਸ ਦਿਖਾਈ ਦੇ ਰਿਹਾ ਹੈ ਜਿਸ 'ਚ ਖੂਬ ਸਾਰੇ ਕਿੱਲ ਮੁਹਾਸੇ ਨਜ਼ਰ ਆ ਰਹੇ ਹਨ ਅਤੇ ਕਈ ਥਾਂਵਾਂ 'ਤੇ ਦਾਗ ਨਜ਼ਰ ਆ ਰਹੇ ਹਨ। ਇਸ 'ਤੇ ਉਨ੍ਹਾਂ ਨੇ ਲਿਖਿਆ, 'ਤੁਸੀਂ ਇਕ 12 ਸਾਲ ਦੇ ਬੱਚੀ ਨੂੰ ਕੀ ਕਹੋਗੇ ਜੋ ਰਾਤੋਂ-ਰਾਤ ਚਿਹਰੇ 'ਤੇ ਨਿਕਲੇ ਕਿੱਲ ਮੁਹਾਸਿਆਂ ਦੀ ਕਾਰਨ ਸਾਲਾਂ ਤੱਕ ਸ਼ੀਸ਼ਾ ਨਹੀਂ ਦੇਖਣਾ ਚਾਹੁੰਚੀ ਸੀ...ਪਰ ਫਿਰ ਵੀ ਉਸ ਨੇ ਸਰਵਾਈਵ ਕੀਤਾ'। ਮਸਾਬਾ ਨੇ ਅੱਗੇ ਲਿਖਿਆ,'ਮੈਂ ਉਨ੍ਹਾਂ ਮਾਤਾ ਪਿਤਾ ਨੂੰ ਦੇਖਣਾ ਚਾਹਾਂਗੀ। ਮੈਨੂੰ ਨਹੀਂ ਪਤਾ ਮੇਰੀ ਮਾਂ ਨੇ ਇਹ ਕਿੰਝ ਕੀਤਾ। ਪਰ ਉਨ੍ਹਾਂ ਨੇ ਮੈਨੂੰ ਭਰੋਸਾ ਕਰਨਾ ਸਿਖਾਇਆ ਕਿ ਮੈਂ ਇਕ ਰਾਣੀ ਹਾਂ।
ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਮਸਾਬਾ ਨੇ ਆਪਣੇ ਚਿਹਰੇ ਨੂੰ ਲੈ ਕੇ ਅਜਿਹਾ ਖੁਲਾਸਾ ਕੀਤਾ। ਇਸ ਤੋਂ ਪਹਿਲੇ ਵੀ ਉਨ੍ਹਾਂ ਨੇ ਦੱਸਿਆ ਸੀ ਕਿ ਮੈਨੂੰ 14 ਸਾਲ ਤੋਂ ਭਿਆਨਕ ਕਿੱਲ ਮੁਹਾਸੇ ਹੋਏ ਹਨ, ਮਤਲਬ ਇਕਦਮ ਭਿਆਨਕ ਰੂਪ ਨਾਲ। ਜ਼ਿਆਦਾਤਰ ਦਿਨ ਅਜਿਹਾ ਲੱਗਦਾ ਸੀ ਕਿ ਮੇਰੇ ਚਿਹਰੇ 'ਤੇ ਸਿਗਰੇਟ ਦਾਗੀ ਗਈ ਹੈ। ਚਿਹਰੇ ਅਤੇ ਸਿਰ ਦੋਵਾਂ ਥਾਵਾਂ 'ਤੇ ਕਾਲੇ-ਕਾਲੇ ਨਿਸ਼ਾਨ ਹਨ। ਅਜਿਹੇ ਵੀ ਦਿਨ ਸਨ ਜਦੋਂ ਮੈਂ ਆਪਣੇ ਚਿਹਰੇ 'ਤੇ ਪਾਊਡਰ ਲਗਾਏ ਬਿਨਾਂ ਘਰ ਤੋਂ ਨਿਕਲਣ ਲਈ ਮਨਾ ਕਰ ਦਿੰਦੀ ਸੀ ਅਤੇ ਕਮਰੇ 'ਚ ਵੀ ਲਾਈਟਸ ਲਗਾਉਣ ਲਈ ਮਨਾ ਕਰ ਦਿੰਦੀ ਸੀ।
ਦੱਸ ਦੇਈਏ ਕਿ ਮਸਾਬਾ ਪ੍ਰਾਈਮ ਵੀਡੀਓ ਦੀ ਵੈੱਬ ਸੀਰੀਜ਼ 'ਮਾਡਰਨ ਲਵ ਮੁੰਬਈ' 'ਚ ਨਜ਼ਰ ਆਈ ਸੀ। ਇਸ 'ਚ ਉਨ੍ਹਾਂ ਦੇ ਆਪੋਜ਼ਿਟ ਰਿਤਵਿਕ ਭਾਮਿਕ, ਪ੍ਰਤੀਕ ਬੱਬਰ, ਆਦਰ ਮਲਿਕ ਅਤੇ ਡਾਲੀ ਸਿੰਘ ਨਜ਼ਰ ਆਏ ਸਨ। ਇਸ ਤੋਂ ਇਲਾਵਾ ਮਸਾਬਾ ਨੈੱਟਫਿਲਕਸ ਦੀ ਸੀਰੀਜ਼ 'ਮਸਾਬਾ ਮਸਾਬਾ' ਦੇ ਦੂਜੇ ਸੀਜ਼ਨ 'ਚ ਵੀ ਦਿਖੇਗੀ।