ਬਾਕਸ ਆਫ਼ਿਸ ’ਤੇ ਮਾਰਚ ਮਹੀਨੇ ਨੇ ਬਣਾਇਆ ਰਿਕਾਰਡ, ਕਮਾਏ 1,500 ਕਰੋੜ ਰੁਪਏ
Friday, May 20, 2022 - 03:09 PM (IST)
ਮੁੰਬਈ: ਕੋਰੋਨਾ ਵਾਇਰਸ ਦੇ ਆਉਣ ਤੋਂ ਬਾਅਦ ਪੂਰੇ ਦੇਸ਼ ਦੀ ਅਰਥਵਿਵਸਥਾ ’ਤੇ ਕਾਫੀ ਅਸਰ ਪਿਆ ਹੈ। ਮਲਟੀਪਲੈਕਸ ਥੀਏਟਰ ਸੰਚਾਲਕਾਂ ਨੂੰ ਵੀ ਕਾਫੀ ਨੁਕਸਾਨ ਹੋਇਆ ਸੀ ਪਰ ਹੁਣ ਹੌਲੀ-ਹੌਲੀ ਸਭ ਕੁਝ ਠੀਕ ਹੋ ਗਿਆ ਹੈ। ਇਸ ਦੇ ਨਾਲ ਹੀ ਮਹਾਮਾਰੀ ਦੀ ਮਾਰ ਤੋਂ ਬਾਅਦ 2022 ਮਾਰਚ ਦਾ ਮਹੀਨਾ ਮਲਟੀਪਲੈਕਸ ਥੀਏਟਰ ਸੰਚਾਲਕਾਂ ਲਈ ਇਕ ਰਿਕਾਰਡ ਸੀ। ਮਲਟੀਪਲੈਕਸ ਐਸੋਸੀਏਸ਼ਨ ਆਫ ਇੰਡੀਆ (MAI), ਨੇ ਖੁਲਾਸਾ ਕੀਤਾ ਕਿ ਮਾਰਚ ਮਹੀਨੇ ’ਚ ਬਾਕਸ ਆਫ਼ਿਸ 'ਤੇ 1,500 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਜੋ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਸੀ।
ਇਹ ਵੀ ਪੜ੍ਹੋ: ਅਕਸ਼ੇੈ ਕੁਮਾਰ ਦੀ ਫ਼ਿਲਮ ‘ਪ੍ਰਿਥਵੀਰਾਜ’ ਦੀ ‘ਮੇਜਰ’ ਨਾਲ ਹੋਵੇਗੀ ਟੱਕਰ? ਅਦੀਵੀ ਸ਼ੇਸ਼ ਨੇ ਦਿੱਤਾ ਕਮਾਲ ਦਾ ਜਵਾਬ
ਅਪ੍ਰੈਲ ਦੇ ਲਈ ਆਖਰੀ ਸੰਖਿਆ ਹੁਣ ਵੀ ਇਕੱਠੀ ਕੀਤੀ ਜਾ ਰਹੀ ਹੈ ਪਰ ਮੰਗ ਸੁਸਤ ਹੋਣ ਕਾਰਨ ਮਾਰਚ ਦੇ ਉਸੇ ਹੀ ਪੱਧਰ 'ਤੇ ਰਹਿਣ ਦੀ ਉਮੀਦ ਲਗਾਈ ਜਾ ਰਹੀ ਹੈ। ਇੰਡਸਟਰੀ ਦਾ ਮੰਨਣਾ ਹੈ ਕਿ ਇਹ ਹੁਣ ਹਿੱਟ ਹੋਣ ਲਈ ਤਿਆਰ ਹੈ। ਵਿੱਤੀ ਸਾਲ 2023 ਨੂੰ ਬਾਕਸ ਆਫ਼ਿਸ ’ਤੇ 15,500 ਕਰੋੜ ਰੁਪਏ ਦੇ ਟੈਕਸ ਮਾਹਾਮਾਰੀ ਦੇ ਠੀਕ ਹੋਣ ਤੋਂ ਪਹਿਲਾ ਦੇ ਵਿੱਤੀ ਸਾਲ 2020 ਨੂੰ ਪਿੱਛੇ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਫ਼ਿਲਮ ‘ਥਾਈ ਮਸਾਜ’ ਦੀ ਪਹਿਲੀ ਲੁੱਕ ਰਿਲੀਜ਼, ਵੱਖਰੇ ਅੰਦਾਜ਼ ’ਚ ਨਜ਼ਰ ਆਏ ਗਜਰਾਜ ਰਾਓ
ਮਾਰਚ ਅਤੇ ਅਪ੍ਰੈਲ ਦੇ ਰੁਝਾਨਾਂ ਦੇ ਆਧਾਰ 'ਤੇ ਗਿਆਨਚੰਦਾਨੀ ਨੇ ਕਿਹਾ ਕਿ ਉਦਯੋਗ ਨੂੰ ਉਮੀਦ ਹੈ ਕਿ ਵਿੱਤੀ ਸਾਲ 2023 ਹੁਣ ਤੱਕ ਦਾ ਸਭ ਤੋਂ ਵਧੀਆ ਸਾਲ ਹੋਵੇਗਾ ਜਿਸ ਦੀ ਕੁੱਲ ਆਮਦਨ 14,500 ਤੋਂ 15,500 ਕਰੋੜ ਰੁਪਏ ਤੱਕ ਪਹੁੰਚਣ ਦੀ ਉਮੀਦ ਹੈ। ਕਸ਼ਮੀਰ ਫ਼ਾਈਲਜ਼ (ਮਾਰਚ ’ਚ ਰਿਲੀਜ਼) ਅਤੇ ਗੰਗੂਬਾਈ ਕਾਠੀਆਵਾੜੀ (ਫ਼ਰਵਰੀ) ਵਰਗੀਆਂ ਕਈ ਫ਼ਿਲਮਾਂ ਨੇ ਜੈਕਪੋਟ ਹਾਸਲ ਕੀਤਾ ਹੈ।
ਇਹ ਵੀ ਪੜ੍ਹੋ: ਕਾਨਸ ਫ਼ਿਲਮ ਫ਼ੈਸਟੀਵਲ ’ਚ ਰੈੱਡ ਕਾਰਪੇਟ ’ਤੇ ਨਜ਼ਰ ਆਈ ਦੀਪਿਕਾ, ਖ਼ੂਬਸੂਰਤੀ ਨੇ ਲਗਾਏ ਈਵੈਂਟ ’ਚ ਚਾਰ-ਚੰਨ
ਆਰ.ਆਰ.ਆਰ (ਮਾਰਚ) ਨੂੰ ਹਿੰਦੀ ਫ਼ਿਲਮ ’ਚ ਡਬ ਕੀਤਾ ਸੀ। ਇਸ ਫ਼ਿਲਮ ਨੇ ਸਾਰੀਆਂ ਭਾਸ਼ਾਵਾਂ ’ਚ 1,133 ਕਰੋੜ ਰੁਪਏ ਕਮਾਏ। ਅਪ੍ਰੈਲ ’ਚ ਵੀ ਬਾਕਸ ਆਫ਼ਿਸ ’ਤੇ ਇਸ ਤਰ੍ਹਾਂ ਦਾ ਹੀ ਧਮਾਲ ਦੇਖਣ ਨੂੰ ਮਿਲਿਆ ਸੀ। ਕੇ.ਜੀ.ਐੱਫ਼-2 ਇਕੱਲੀ ਨੇ ਘਰੇਲੂ ਬਾਕਸ ਆਫ਼ਿਸ ’ਤੇ ਸਾਰੀਆਂ ਭਾਸ਼ਾਵਾਂ ’ਚ 1,185 ਕਰੋੜ ਕਮਾਏ।