ਅਦਾਕਾਰਾ ਭਾਗਿਆਸ਼੍ਰੀ ਦੇ ਘਰ ਛਾਇਆ ਮਾਤਮ, ਛੋਟੀ ਭੈਣ ਦੀ ਸ਼ੱਕੀ ਹਾਲਤ 'ਚ ਮੌਤ

03/14/2023 4:36:11 PM

ਮੁੰਬਈ (ਬਿਊਰੋ) : ਮਰਾਠੀ ਸਿਨੇਮਾ ਦੀ ਅਦਾਕਾਰਾ ਭਾਗਿਆਸ਼੍ਰੀ ਮੋਟੇ ਦੀ ਭੈਣ ਇਸ ਦੁਨੀਆ 'ਚ ਨਹੀਂ ਰਹੀ। ਅਭਿਨੇਤਰੀ ਦੀ ਭੈਣ ਮਧੂ ਮਾਰਕੰਡੇ ਦੀ ਲਾਸ਼ ਪਿੰਪਰੀ ਚਿੰਚਵਾੜ ਵਾਕੜ ਤੋਂ ਮਿਲੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਉਰਫ਼ੀ ਜਾਵੇਦ ਲਈ ਨਵੀਂ ਮੁਸੀਬਤ! 'ਭੜਕੀਲੇ' ਕੱਪੜੇ ਪਾਉਣ ਤੇ ਮਾਹੌਲ ਖ਼ਰਾਬ ਕਰਨ ਲਈ ਮਿਲਿਆ ਕਾਨੂੰਨੀ ਨੋਟਿਸ

ਦੱਸ ਦਈਏ ਕਿ ਭਾਗਿਆਸ਼੍ਰੀ ਮੋਟੇ ਨੂੰ ਆਪਣੀ ਭੈਣ ਦੀ ਮੌਤ ਦਾ ਗਹਿਰਾ ਸਦਮਾ ਲੱਗਾ ਹੈ। ਅਦਾਕਾਰਾ ਦੀ ਭੈਣ ਦੀ ਲਾਸ਼ ਸ਼ੱਕੀ ਹਾਲਤ ‘ਚ ਮਿਲੀ ਹੈ ਅਤੇ ਉਸ ਦੇ ਚਿਹਰੇ ‘ਤੇ ਵੀ ਸੱਟਾਂ ਦੇ ਨਿਸ਼ਾਨ ਪਾਏ ਗਏ ਹਨ। ਪੁਲਸ ਮਾਮਲੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਦਾਕਾਰਾ ਦੀ ਭੈਣ ਨਾਲ ਅਜਿਹਾ ਕਿਸ ਨੇ ਅਤੇ ਕਿਉਂ ਕੀਤਾ?

ਇਹ ਖ਼ਬਰ ਵੀ ਪੜ੍ਹੋ : ਆਸਕਰਸ ਐਵਾਰਡਸ 2023 ਦੀਆਂ ਜੇਤੂ ਫ਼ਿਲਮਾਂ ਨੂੰ ਓ. ਟੀ. ਟੀ. ’ਤੇ ਕਿਥੇ ਵੇਖੀਏ?

ਜਾਣਕਾਰੀ ਮੁਤਾਬਕ, ਮਧੂ ਮਾਰਕੰਡੇ ਮਰਾਠੀ ਅਦਾਕਾਰਾ ਭਾਗਿਆਸ਼੍ਰੀ ਮੋਟੇ ਦੀ ਭੈਣ ਹੈ। ਦੱਸਿਆ ਜਾ ਰਿਹਾ ਹੈ ਕਿ ਮਧੂ ਆਪਣੇ ਦੋਸਤ ਨਾਲ ਵਾਕਡ ਇਲਾਕੇ ‘ਚ ਕੇਕ ਬਣਾਉਣ ਦਾ ਕਾਰੋਬਾਰ ਚਲਾਉਂਦੀ ਸੀ। ਐਤਵਾਰ ਨੂੰ ਮਧੂ ਆਪਣੀ ਸਹੇਲੀ ਨਾਲ ਕਿਰਾਏ ਦਾ ਕਮਰਾ ਦੇਖਣ ਗਈ ਸੀ। ਕਮਰੇ ਨੂੰ ਦੇਖ ਕੇ ਮਧੂ ਨੂੰ ਅਚਾਨਕ ਚੱਕਰ ਆ ਗਿਆ ਅਤੇ ਉਸ ਦੇ ਦੰਦ ਪੀਸਣ ਲੱਗੇ। ਉਸ ਦਾ ਦੋਸਤ ਤੁਰੰਤ ਉਸ ਨੂੰ ਨਿੱਜੀ ਹਸਪਤਾਲ ਲੈ ਗਿਆ। ਉੱਥੇ ਮਧੂ ਦਾ ਇਲਾਜ ਨਾ ਹੋ ਸਕਿਆ ਅਤੇ ਉਸ ਨੂੰ ਨਗਰ ਨਿਗਮ ਦੇ ਯਸ਼ਵੰਤਰਾਵ ਚਵਾਨ ਮੈਮੋਰੀਅਲ ਹਸਪਤਾਲ ਲਿਜਾਇਆ ਗਿਆ, ਜਿੱਥੇ ਜਾਂਚ ਤੋਂ ਬਾਅਦ ਮਧੂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਦੀ ਪਹਿਲੀ ਬਰਸੀ ਤੋਂ ਪਹਿਲਾਂ ਮਾਂ ਚਰਨ ਕੌਰ ਨੇ ਲਿਖਿਆ ਭਾਵੁਕ ਸੁਨੇਹਾ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News