ਸਿਰਫ ਐਡਵਾਂਸ ਬੁਕਿੰਗ ਨਾਲ 100 ਕਰੋੜ ਰੁਪਏ ਕਮਾਉਣ ਵਾਲੀ ਪਹਿਲੀ ਭਾਰਤੀ ਫ਼ਿਲਮ ਬਣੀ ‘ਮਰੱਕਰ’

Thursday, Dec 02, 2021 - 10:35 AM (IST)

ਮੁੰਬਈ (ਬਿਊਰੋ)– ਦੱਖਣ ਭਾਰਤ ਦੀਆਂ ਕਈ ਵੱਡੀਆਂ ਤੇ ਸ਼ਾਨਦਾਰ ਫ਼ਿਲਮਾਂ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀਆਂ ਹਨ। ਇਸ ਦੀ ਸ਼ੁਰੂਆਤ ਮਲਿਆਲਮ ਫ਼ਿਲਮ ‘ਮਰੱਕਰ : ਲਾਇਨ ਆਫ ਦਿ ਅਰਬੀਅਨ ਸੀ’ ਹੁੰਦੀ ਹੈ, ਜਿਸ ’ਚ ਸੁਪਰਸਟਾਰ ਮੋਹਨਲਾਲ ਮੁੱਖ ਭੂਮਿਕਾ ’ਚ ਹਨ, ਜਦਕਿ ਸੁਨੀਲ ਸ਼ੈੱਟੀ ਫ਼ਿਲਮ ’ਚ ਇਕ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

ਅੱਜ ਵੱਡੇ ਪੱਧਰ ’ਤੇ ਰਿਲੀਜ਼ ਹੋਈ ਇਸ ਫ਼ਿਲਮ ਨੂੰ ਲੈ ਕੇ ਨਿਰਮਾਤਾਵਾਂ ਨੇ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ, ਜਿਸ ਮੁਤਾਬਕ ਫ਼ਿਲਮ ਨੇ ਐਡਵਾਂਸ ਬੁਕਿੰਗ ਰਾਹੀਂ 100 ਕਰੋੜ ਦੀ ਕਮਾਈ ਕਰ ਲਈ ਹੈ।

ਫ਼ਿਲਮ ਦਾ ਨਿਰਮਾਣ ਐਂਟੋਨੀ ਪੇਰੰਬਾਵੂਰ ਨੇ ਕੀਤਾ ਹੈ, ਜਦਕਿ ਨਿਰਦੇਸ਼ਕ ਪ੍ਰਿਅਦਰਸ਼ਨ ਹਨ। ਮਲਿਆਲਮ ਤੋਂ ਇਲਾਵਾ ਇਹ ਫ਼ਿਲਮ ਹਿੰਦੀ, ਤਾਮਿਲ, ਤੇਲਗੂ ਤੇ ਕੰਨੜ ਭਾਸ਼ਾਵਾਂ ’ਚ ਵੀ ਰਿਲੀਜ਼ ਹੋ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News