ਟੈਕਸਾਸ ਸਕੂਲ ਗੋਲੀਬਾਰੀ ਮਾਮਲੇ 'ਚ ਪ੍ਰਿਅੰਕਾ ਚੋਪੜਾ ਦਾ ਬਿਆਨ, ਕਿਹਾ -‘ਸਿਰਫ਼ ਸ਼ਰਧਾਂਜਲੀ ਦੇਣ ਨਾਲ ਕੰਮ ਨਹੀਂ ਚਲੇਗਾ’
Thursday, May 26, 2022 - 04:00 PM (IST)
ਮੁੰਬਈ: ਹਾਲ ਹੀ ’ਚ ਅਮਰੀਕਾ ਦੇ ਟੈਕਸਾਸ ’ਚ ਇਕ ਦਿਲ ਦਹਿਲਾਣ ਵਾਲੀ ਘਟਨਾ ਵਾਪਰੀ ਹੈ। ਟੈਕਸਾਸ ਦੇ ਇਕ ਸਕੂਲ ’ਚ ਗੋਲੀਬਾਰੀ ਦੀ ਇਕ ਭਿਆਨਕ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ’ਚ ਇਕ 18 ਸਾਲਾ ਮੁੰਡੇ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ 19 ਬੱਚਿਆਂ ਅਤੇ ਦੋ ਅਧਿਆਪਕਾਂ ਸਮੇਤ 21 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ। ਇੱਥੇ ਚੰਗੀ ਗੱਲ ਇਹ ਰਹੀ ਕਿ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ’ਚ ਹਮਲਾਵਰ ਨੂੰ ਮਾਰ ਦਿੱਤਾ ਹੈ।
ਇਸ ਘਟਨਾ ਨੇ ਹਰ ਕਿਸੇ ਨੂੰ ਰੋਲਾ ਦਿੱਤਾ ਹੈ। ਇਸ ਘਟਨਾ ਨੂੰ ਸੁਣ ਕੇ ਆਮ ਲੋਕ ਸਗੋ ਫ਼ਿਲਮੀ ਸਿਤਾਰੇ ਵੀ ਦੁੱਖੀ ਹੋਏ ਹਨ। ਇਸ ਘਟਨਾ ’ਤੇ ਪ੍ਰਿਅੰਕਾ ਚੋਪੜਾ ਅਤੇ ਅਮਰੀਕੀ ਗਾਇਕ ਅਤੇ ਅਦਾਕਾਰਾ ਸੇਲੇਨਾ ਗੋਮੇਜ਼ ਵੀ ਕਾਫ਼ੀ ਭਾਵੁਕ ਹੋਈਆਂ ਹਨ।
ਇਹ ਵੀ ਪੜ੍ਹੋ: ਕਰਨ ਜੌਹਰ ਦੀ ਜਨਮਦਿਨ ਪਾਰਟੀ ’ਚ ਪਹੁੰਚੀ ਐਸ਼ਵਰਿਆ ਅਤੇ ਅਭਿਸ਼ੇਕ ਬੱਚਨ, ਦੋਵਾਂ ਨੇ ਲੋਕਾਂ ਨੂੰ ਕੀਤਾ ਦਿਵਾਨਾ
ਪ੍ਰਿਅੰਕਾ ਚੋਪੜਾ ਨੇ ਆਪਣੀ ਇੰਸਟਾਸਟੋਰੀ ’ਤੇ ਇਕ ਨਿਊਜ਼ ਆਰਟੀਕਲ ਸਾਂਝਾ ਕੀਤਾ ਅਤੇ ਲਿਖਿਆ ਕਿ ‘ਸਿਰਫ ਸ਼ਰਧਾਂਜਲੀ ਦੇਣ ਨਾਲ ਇਹ ਨਹੀਂ ਹੋਵੇਗਾ, ਕੁਝ ਹੋਰ ਕਰਨ ਦੀ ਲੋੜ ਹੈ। ਬਹੁਤ ਦੁੱਖ।’ ਇਸ ਦੇ ਨਾਲ ਪ੍ਰਿਅੰਕਾ ਨੇ ਦਿਲ ਤੋੜਨ ਵਾਲਾ ਇਮੋਜੀ ਸਾਂਝਾ ਕੀਤਾ ਹੈ।’
ਉੱਥੇ ਹੀ ਸੇਲੇਨਾ ਗੋਮੇਜ਼ ਨੇ ਟਵੀਟ ਕਰ ਕੇ ਲਿਖਿਆ ਕਿ ‘ਅੱਜ ਮੇਰੇ ਗ੍ਰਹਿ ਰਾਜ ਟੈਕਸਾਸ ’ਚ 18 ਮਾਸੂਮ ਬੱਚੇ ਮੌਤ ਦੇ ਘਾਟ ਉਤਾਰ ਦਿੱਤੇ ਗਏ ਜੋ ਸਿੱਖਿਆ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਇਕ ਅਧਿਆਪਕ ਵੀ ਮਾਰਿਆ ਗਿਆ। ਜੇਕਰ ਬੱਚੇ ਸਕੂਲ ’ਚ ਸੁਰੱਖਿਅਤ ਨਹੀਂ ਹਨ ਤਾਂ ਉਹ ਕਿੱਥੇ ਸੁਰੱਖਿਅਤ ਹਨ?’
ਇਹ ਵੀ ਪੜ੍ਹੋ: ਕਰਨ ਜੌਹਰ ਦੀ ਜਨਮਦਿਨ ਪਾਰਟੀ ’ਚ ਪਹਿਲੀ ਪਤਨੀ ਕਿਰਨ ਰਾਓ ਨਾਲ ਪਹੁੰਚੇ ਆਮਿਰ ਖ਼ਾਨ
ਟੈਕਸਾਸ ਦੇ ਗਵਰਨਰ Greg Abbott ਨੇ ਜਾਣਕਾਰੀ ਦਿੱਤੀ ਕਿ ਗੋਲੀਬਾਰੀ ਦੀ ਘਟਨਾ ਟੈਕਸਾਸ ਦੇ ਉਵਾਲਡੇ ਸ਼ਹਿਰ ’ਚ ਵਾਪਰੀ ਹੈ। ਇਹ ਘਟਨਾ ਦੁਪਹਿਰ ਵੇਲੇ ਵਾਪਰੀ ਦੱਸੀ ਜਾਂਦੀ ਹੈ ਜਦੋਂ ਇਕ 18 ਸਾਲਾ ਸ਼ੂਟਰ ਨੇ ਰੌਬ ਮੁਢਲੀ ਸਕੂਲ ਦੇ ਵਿਦਿਆਰਥੀਆਂ ’ਤੇ ਗੋਲੀਆਂ ਚਲਾਈਆਂ ਸਨ। ਰਾਜਪਾਲ ਮੁਤਾਬਕ ਉਸ ਗੋਲੀਬਾਰੀ ’ਚ 19 ਵਿਦਿਆਰਥੀਆਂ ਦੀ ਮੌਤ ਹੋ ਗਈ ਸੀ ਅਤੇ ਤਿੰਨ ਅਧਿਆਪਕ ਵੀ ਮਾਰੇ ਗਏ ਸਨ।