ਰਾਜੂ ਦੀ ਸੋਗ ਸਭਾ ’ਚ ਇੰਡਸਟਰੀ ਦੇ ਕਈ ਸਿਤਾਰੇ ਹੋਏ ਸ਼ਾਮਲ, ਕਪਿਲ ਅਤੇ ਭਾਰਤੀ ਦੇ ਮੂੰਹ ’ਤੇ ਨਜ਼ਰ ਆਈ ਉਦਾਸੀ

Monday, Sep 26, 2022 - 11:45 AM (IST)

ਰਾਜੂ ਦੀ ਸੋਗ ਸਭਾ ’ਚ ਇੰਡਸਟਰੀ ਦੇ ਕਈ ਸਿਤਾਰੇ ਹੋਏ ਸ਼ਾਮਲ, ਕਪਿਲ ਅਤੇ ਭਾਰਤੀ ਦੇ ਮੂੰਹ ’ਤੇ ਨਜ਼ਰ ਆਈ ਉਦਾਸੀ

ਨਵੀਂ ਦਿੱਲੀ- ਬੀਤੇ ਦਿਨੀਂ ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦਾ ਦਿਹਾਂਤ ਹੋ ਗਿਆ। ਪਿਛਲੇ 42 ਦਿਨਾਂ ਤੋਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਰਾਜੂ ਨੇ ਆਖ਼ਿਰਕਾਰ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ। ਰਾਜੂ ਸ਼੍ਰੀਵਾਸਤਵ ਨੇ 21 ਸਤੰਬਰ ਨੂੰ ਦਿੱਲੀ ਦੇ ਏਮਜ਼ ਹਸਪਤਾਲ ’ਚ ਆਖ਼ਰੀ ਸਾਹ ਲਿਆ। ਕਾਮੇਡੀ ਦੇ ਬਾਦਸ਼ਾਹ ਅਖਵਾਉਣ ਵਾਲੇ ਰਾਜੂ ਸ਼੍ਰੀਵਾਸਤਵ ਦਾ ਅੰਤਿਮ ਸੰਸਕਾਰ ਦਿੱਲੀ ਦੇ ਨਿਗਮ ਬੋਧ ਘਾਟ ਵਿਖੇ ਕੀਤਾ ਗਿਆ।

PunjabKesari

ਇਹ ਵੀ ਪੜ੍ਹੋ : ਝੂਲਨ ਗੋਸਵਾਮੀ ਦੀ ਰਿਟਾਇਰਮੈਂਟ ’ਤੇ ਅਨੁਸ਼ਕਾ ਸ਼ਰਮਾ ਨੇ ਦਿੱਤੀ ਪ੍ਰਤੀਕਿਰਿਆ, ਕਿਹਾ- ‘ਤੁਹਾਡਾ ਨਾਮ ਅਮਰ ਰਹੇਗਾ’

ਰਾਜੂ ਸ਼੍ਰੀਵਾਸਤਵ ਦੀ ਮੌਤ ਨਾਲ ਪੂਰੀ ਇੰਡਸਟਰੀ ਅਤੇ ਪਰਿਵਾਰ ਮੈਂਬਰ ’ਚ ਸੋਗ ’ਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀ ਮੌਤ ਤੋਂ 4 ਦਿਨ ਬਾਅਦ 25 ਸਤੰਬਰ ਯਾਨੀ ਕੱਲ ਨੂੰ ਦਿੱਲੀ ਦੇ ਇਸਕੋਨ ਮੰਦਰ ’ਚ ਰਾਜੂ ਸ਼੍ਰੀਵਾਸਤਵ ਲਈ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। 

PunjabKesari

ਇਸ ਦੇ ਨਾਲ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਫ਼ਿਲਮ ਅਤੇ ਟੀ.ਵੀ ਇੰਡਸਟਰੀ ਦੀਆਂ ਕਈ ਉੱਘੀਆਂ ਸ਼ਖਸੀਅਤਾਂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੀਆਂ। ਕਪਿਲ ਸ਼ਰਮਾ, ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਨੇ ਰਾਜੂ ਸ਼੍ਰੀਵਾਸਤਵ ਦੀ ਪ੍ਰਾਰਥਨਾ ਸਭਾ ’ਚ ਸ਼ਿਰਕਤ ਕੀਤੀ। ਕਪਿਲ ਅਤੇ ਭਾਰਤੀ ਦਾ ਚਿਹਰਾ ਕਾਫ਼ੀ ਉਦਾਸ ਲੱਗ ਰਿਹਾ ਸੀ।

PunjabKesari

ਇਨ੍ਹਾਂ ਅਦਾਕਾਰਾਂ ਤੋਂ ਇਲਾਵਾ ਜੌਨੀ ਲੀਵਰ, ਕੀਕੂ ਸ਼ਾਰਦਾ ਅਤੇ ਅੱਬਾਸ ਮਸਤਾਨ, ਸੰਭਾਵਨਾ ਸੇਠ, ਅਵਿਨਾਸ਼ ਦਿਵੇਦੀ ਵੀ ਸ਼ਾਮਲ ਹੋਏ। ਹਰ ਇਕ ਦੇ ਮੂੰਹ ਦੇ ਉਦਾਸੀ ਛਾਈ ਹੋਈ ਸੀ  ਅਤੇ ਰਾਜੂ ਨੂੰ ਯਾਦ ਕਰ ਰਹੇ ਸਨ। 

PunjabKesari

ਇਹ ਵੀ ਪੜ੍ਹੋ : ਹਰਿਆਣਾ ਦੀ ਵਰਸ਼ਾ ਬੁਮਰਾਹ ਦੇ ਸਿਰ ਸੱਜਿਆ ਡੀ.ਆਈ.ਡੀ ਸੁਪਰ ਮੋਮ ਦਾ ਤਾਜ, ਨਕਦ ਰਾਸ਼ੀ ਨਾਲ ਜਿੱਤੀ ਟਰਾਫ਼ੀ

ਦੱਸ ਦੇਈਏ ਕਿ ਰਾਜੂ ਸ਼੍ਰੀਵਾਸਤਵ ਨੂੰ 10 ਅਗਸਤ ਨੂੰ ਜਿਮ ’ਚ ਵਰਕਆਊਟ ਦੌਰਾਨ ਅਚਾਨਕ ਦਿਲ ਦਾ ਦੌਰਾ ਪੈ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਏਮਜ਼ ’ਚ ਦਾਖ਼ਲ ਕਰਵਾਇਆ ਗਿਆ ਸੀ। ਕਰੀਬ 42 ਦਿਨਾਂ ਤੱਕ ਹਸਪਤਾਲ ’ਚ ਜ਼ਿੰਦਗੀ ਦੀ ਲੜਾਈ ਲੜਦਾ ਰਿਹਾ ਅਤੇ ਆਖ਼ਰਕਾਰ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਅੱਜ ਵੀ ਉਨ੍ਹਾਂ ਹਰ ਕੋਈ ਯਾਦ ਕਰਦਾ ਹੈ। 

PunjabKesari


author

Shivani Bassan

Content Editor

Related News