ਇਹ ਡੈਬਿਊ ਮੇਰੇ ਲਈ ਕਿਸੇ ਸੁਫ਼ਨੇ ਦੇ ਸੱਚ ਹੋਣ ਵਰਗਾ ਹੈ : ਮਾਨੁਸ਼ੀ ਛਿੱਲਰ

05/11/2022 3:11:06 PM

ਮੁੰਬਈ (ਬਿਊਰੋ)– ਸੁਪਰਸਟਾਰ ਅਕਸ਼ੇ ਕੁਮਾਰ ਤੇ ਬਾਲੀਵੁੱਡ ’ਚ ਡੈਬਿਊ ਕਰਨ ਵਾਲੀ ਬੇਹੱਦ ਖ਼ੂਬਸੂਰਤ ਅਦਾਕਾਰਾ ਮਾਨੁਸ਼ੀ ਛਿੱਲਰ ਯਸ਼ਰਾਜ ਫ਼ਿਲਮਜ਼ ਦੀ ਪਹਿਲੀ ਹਿਸਟੋਰੀਕਲ ਫ਼ਿਲਮ ‘ਪ੍ਰਿਥਵੀਰਾਜ’ ’ਚ ਮੁੱਖ ਭੂਮਿਕਾ ਨਿਭਾਅ ਰਹੀ ਹੈ। ਇਹ ਫ਼ਿਲਮ ਬੜੇ ਹੀ ਦਲੇਰ ਤੇ ਬਹਾਦਰ ਰਾਜਾ ‘ਪ੍ਰਿਥਵੀਰਾਜ ਚੌਹਾਨ’ ਦੀ ਜ਼ਿੰਦਗੀ ਤੇ ਉਨ੍ਹਾਂ ਦੀ ਬਹਾਦਰੀ ’ਤੇ ਆਧਾਰਿਤ ਹੈ। ਅਕਸ਼ੇ ਉਸ ਮਹਾਨ ਯੌਧੇ ਦੀ ਭੂਮਿਕਾ ਨਿਭਾਅ ਰਹੇ ਹਨ, ਜਿਨ੍ਹਾਂ ਨੇ ਭਾਰਤ ’ਤੇ ਹਮਲਾ ਕਰਨ ਵਾਲੇ ਬੇਰਹਮ ਮੁਹੰਮਦ ਗੋਰੀ ਤੋਂ ਦੇਸ਼ ਨੂੰ ਬਚਾਉਣ ਲਈ ਬਹਾਦਰੀ ਨਾਲ ਲੜਾਈ ਲੜੀ ਸੀ।

ਇਹ ਖ਼ਬਰ ਵੀ ਪੜ੍ਹੋ : ਅਕਸ਼ੇ ਕੁਮਾਰ ਨੂੰ ਰਿਪੋਰਟਰ ਨੇ ਪੁੱਛਿਆ ‘ਪ੍ਰਿਥਵੀਰਾਜ’ ਦਾ ਜਨਮ ਸਥਾਨ, ਅੱਗੋਂ ਮਿਲਿਆ ਇਹ ਜਵਾਬ

ਮਾਨੁਸ਼ੀ ਫ਼ਿਲਮ ’ਚ ਪ੍ਰਿਥਵੀਰਾਜ ਦੀ ਪ੍ਰੇਮਿਕਾ ਰਾਜਕੁਮਾਰੀ ਸੰਯੋਗਿਤਾ ਦਾ ਕਿਰਦਾਰ ਨਿਭਾਅ ਰਹੀ ਹੈ। ਉਹ ਇਸ ਗੱਲ ਤੋਂ ਕਾਫ਼ੀ ਖ਼ੁਸ਼ ਨਜ਼ਰ ਆ ਰਹੀ ਹੈ ਕਿ ਦਰਸ਼ਕਾਂ ਨੇ ਫ਼ਿਲਮ ਦਾ ਟਰੇਲਰ ਦੇਖਣ ਤੋਂ ਬਾਅਦ ਦਿਲ ਖੋਲ੍ਹ ਕੇ ਉਸ ਦੇ ਕੰਮ ਦੀ ਤਾਰੀਫ਼ ਕੀਤੀ ਹੈ।

ਮਾਨੁਸ਼ੀ ਕਹਿੰਦੀ ਹੈ ਕਿ ‘ਪ੍ਰਿਥਵੀਰਾਜ’ ਦੇ ਟਰੇਲਰ ’ਚ ਲੋਕਾਂ ਨੇ ਜੋ ਦੇਖਿਆ ਤੇ ਮਹਿਸੂਸ ਕੀਤਾ ਹੈ, ਉਸ ਦੇ ਆਧਾਰ ’ਤੇ ਉਹ ਮੇਰੀ ਪ੍ਰਫਾਰਮੈਂਸ ਦੀ ਤਾਰੀਫ਼ ਕਰ ਰਹੇ ਹਨ, ਜੋ ਸੱਚਮੁੱਚ ਬੜੀ ਹੈਰਾਨੀ ਦੀ ਗੱਲ ਹੈ। ਇਹ ਡੈਬਿਊ ਮੇਰੇ ਲਈ ਕਿਸੇ ਸੁਫ਼ਨੇ ਦੇ ਸੱਚ ਹੋਣ ਵਰਗਾ ਹੈ ਤੇ ਮੈਂ ਬਹੁਤ ਖ਼ੁਸ਼ਕਿਸਮਤ ਹਾਂ ਕਿ ਵੱਡੇ ਪਰਦੇ ’ਤੇ ਰਾਜਕੁਮਾਰੀ ਸੰਯੋਗਿਤਾ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲ ਰਿਹਾ ਹੈ। ਮਾਨੁਸ਼ੀ ਅੱਗੇ ਕਹਿੰਦੀ ਹੈ ਕਿ ਫੋਨ ਤੇ ਸੋਸ਼ਲ ਮੀਡਿਆ ’ਤੇ ਪ੍ਰਸ਼ੰਸਕਾਂ ਵਲੋਂ ਲਗਾਤਾਰ ਹੌਸਲਾ ਵਧਾਉਣ ਵਾਲੇ ਸੁਨੇਹੇ ਮਿਲ ਰਹੇ ਹਨ। ਇਹ ਕਰੀਅਰ ਦਾ ਬੇਹੱਦ ਖ਼ੁਸ਼ਨੁਮਾ ਪਲ ਹੈ ਤੇ ਇਸ ਪਲ ਨੂੰ ਹਮੇਸ਼ਾ ਆਪਣੇ ਦਿਲ ’ਚ ਸੰਜੋ ਕੇ ਰੱਖਾਂਗੀ।

ਉਥੇ ਹੀ ਅਕਸ਼ੇ ਦੱਸਦੇ ਹਨ ਕਿ ‘ਪ੍ਰਿਥਵੀਰਾਜ’ ਦੇ ਟਰੇਲਰ ਨੂੰ ਮਿਲ ਰਹੀ ਜ਼ਬਰਦਸਤ ਪ੍ਰਤੀਕਿਰਿਆ ਤੋਂ ਰੋਮਾਂਚਿਤ ਹਾਂ। ਅਸੀਂ ਬਹਾਦਰ ਸਮਰਾਟ ਪ੍ਰਿਥਵੀਰਾਜ ਚੌਹਾਨ ਨੂੰ ਇਕ ਸ਼ਾਨਦਾਰ ਤੇ ਸਭ ਤੋਂ ਪ੍ਰਮਾਣਿਕ ਟ੍ਰਿਬਿਊਟ ਦੇਣਾ ਚਾਹੁੰਦੇ ਸੀ। ਮੈਂ ਬਹੁਤ ਖ਼ੁਸ਼ ਹਾਂ ਕਿ ਟ੍ਰੇਲਰ ਦਰਸ਼ਕਾਂ ਨੂੰ ਬੇਹੱਦ ਪਸੰਦ ਆਇਆ ਹੈ। ਇਹ ਦੇਖਣਾ ਹੈਰਾਨੀਜਨਕ ਹੈ ਕਿ ਲੋਕ ਇਸ ਪ੍ਰਤਾਪੀ ਸਮਰਾਟ ਦੀ ਬਹਾਦਰੀ ਦੇ ਬਾਰੇ ’ਚ ਕਿੰਨਾ ਜ਼ਿਆਦਾ ਜਾਣਨਾ ਚਾਹੁੰਦੇ ਹਨ। ਅਸੀਂ ਨਿਮਰਤਾ ਨਾਲ ਕਹਿ ਰਹੇ ਹਾਂ ਕਿ ਸਮਰਾਟ ਦੇ ਬਾਰੇ ’ਚ ਦੁਨੀਆ ਭਰ ਦੇ ਲੋਕਾਂ ਨੂੰ ਹੋਰ ਜ਼ਿਆਦਾ ਜਾਣਨ ਲਈ ਪ੍ਰੇਰਿਤ ਕਰਨ ’ਚ ਕਾਮਯਾਬ ਰਹੇ। ‘ਪ੍ਰਿਥਵੀਰਾਜ’ ਨੂੰ ਡਾ. ਚੰਦਰਪ੍ਰਕਾਸ਼ ਦਿਵੇਦੀ ਨੇ ਡਾਇਰੈਕਟ ਕੀਤਾ ਹੈ, ਜੋ ਟੈਲੀਵਿਜ਼ਨ ਐਪਿਕ ‘ਚਾਣਕਿਆ’ ਤੇ ਸਮੀਖਕਾਂ ਦੁਆਰਾ ਪ੍ਰਸ਼ੰਸਿਤ ਫ਼ਿਲਮ ‘ਪਿੰਜਰਾ’ ਦਾ ਨਿਰਦੇਸ਼ਨ ਕਰਨ ਲਈ ਪ੍ਰਸਿੱਧ ਹਨ। ਇਹ ਫ਼ਿਲਮ 3 ਜੂਨ ਨੂੰ ਹਿੰਦੀ, ਤਾਮਿਲ ਤੇ ਤੇਲਗੂ ’ਚ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News