ਟੋਨੀ ਕੱਕੜ ਦੇ ਗੀਤ ''ਤੇ ਯੁਵਰਾਜ ਹੰਸ ਦੇ ਪੁੱਤ ਦਾ ਕਿਊਟ ਭੰਗੜਾ, ਵੇਖ ਬਾਗੋ-ਬਾਗ ਹੋਏ ਲੋਕ (ਵੀਡੀਓ)

06/29/2021 2:02:35 PM

ਚੰਡੀਗੜ੍ਹ (ਬਿਊਰੋ) - ਪੰਜਾਬੀ ਫ਼ਿਲਮ ਇੰਡਸਟਰੀ ਦੇ ਪ੍ਰਸਿੱਧ ਅਦਾਕਾਰ ਤੇ ਗਾਇਕ ਯੁਵਰਾਜ ਹੰਸ ਆਏ ਦਿਨ ਕਿਸੇ ਨਾ ਕਿਸੇ ਚੀਜ਼ ਨੂੰ ਲਾਈਮਲਾਈਟ ਵਿਚ ਆ ਜਾਂਦੇ ਹਨ। ਦੱਸ ਦਈਏ ਕਿ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਇੰਨੀਂ ਦਿਨੀਂ ਉਹ ਆਪਣੇ ਪੁੱਤਰ ਰੇਦਾਨ ਦੀਆਂ ਕਿਊਟ ਵੀਡੀਓਜ਼ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਰੇਦਾਨ ਦਾ ਇੱਕ ਕਿਊਟ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।

PunjabKesari

ਇਸ ਵੀਡੀਓ 'ਚ ਨੰਨ੍ਹਾ ਰੇਦਾਨ ਹੰਸ ਕਾਲੇ ਰੰਗ ਦੇ ਕੁੜਤੇ ਪਜਾਮੇ 'ਚ ਨਜ਼ਰ ਆ ਰਿਹਾ ਹੈ, ਜਿਸ 'ਚ ਉਹ ਬਹੁਤ ਹੀ ਕਿਊਟ ਲੱਗ ਰਿਹਾ ਹੈ। ਵੀਡੀਓ 'ਚ ਯੁਵਰਾਜ ਹੰਸ ਦਾ ਪੁੱਤਰ ਟੋਨੀ ਕੱਕੜ ਦੇ ਗੀਤ 'ਕੁੜਤਾ ਪਜਾਮਾ' 'ਤੇ ਆਪਣੀਆਂ ਕਿਊਟ ਅਦਾਵਾਂ ਨਾਲ ਲੋਕਾਂ ਦਾ ਦਿਲ ਜਿੱਤਦਾ ਨਜ਼ਰ ਆ ਰਿਹਾ ਹੈ। ਵੱਡੀ ਗਿਣਤੀ 'ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ।

 
 
 
 
 
 
 
 
 
 
 
 
 
 
 
 

A post shared by Hredaan Yuvraaj Hans (@hredaanyuvraajhans69)

ਦੱਸ ਦਈਏ ਮਈ ਮਹੀਨੇ 'ਚ ਰੇਦਾਨ ਹੰਸ ਦਾ ਪਹਿਲਾ ਜਨਮਦਿਨ ਮਾਂ ਮਾਨਸੀ ਸ਼ਰਮਾ ਤੇ ਪਿਤਾ ਯੁਵਰਾਜ ਹੰਸ ਨੇ ਬਹੁਤ ਹੀ ਵਧੀਆ ਢੰਗ ਨਾਲ ਸੈਲੀਬ੍ਰੇਟ ਕੀਤਾ ਸੀ। ਇਸ ਜਸ਼ਨ 'ਚ ਸਿਰਫ਼ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਏ ਸਨ।

PunjabKesari

ਦੱਸਣਯੋਗ ਹੈ ਕਿ ਯੁਵਰਾਜ ਹੰਸ ਆਪਣੇ ਪੁੱਤਰ ਰੇਦਾਨ ਦੀਆਂ ਕਿਊਟ ਵੀਡੀਓਜ਼ ਅਕਸਰ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕਰਦੇ ਰਹਿੰਦੇ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਰੇਦਾਨ ਨਾਲ ਆਪਣੀ ਗਾਇਕੀ ਵਾਲੀ ਵੀਡੀਓ ਪੋਸਟ ਕੀਤੀ ਸੀ। ਪ੍ਰਸ਼ੰਸਕਾਂ ਵੱਲੋਂ ਪਿਉ-ਪੁੱਤ ਦੇ ਇਸ ਅੰਦਾਜ਼ ਨੂੰ ਖੂਬ ਪਸੰਦ ਕੀਤਾ ਗਿਆ ਸੀ।

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।


sunita

Content Editor

Related News