ਮਨਪ੍ਰੀਤ ਸੰਧੂ ਦਾ ਗੀਤ ‘ਗੇੜੀ ਮਾਰਦਾ’ ਰਿਲੀਜ਼ (ਵੀਡੀਓ)

Tuesday, Nov 01, 2022 - 05:37 PM (IST)

ਮਨਪ੍ਰੀਤ ਸੰਧੂ ਦਾ ਗੀਤ ‘ਗੇੜੀ ਮਾਰਦਾ’ ਰਿਲੀਜ਼ (ਵੀਡੀਓ)

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਮਨਪ੍ਰੀਤ ਸੰਧੂ ਦਾ ਨਵਾਂ ਗੀਤ ‘ਗੇੜੀ ਮਾਰਦਾ’ ਰਿਲੀਜ਼ ਹੋ ਗਿਆ ਹੈ। ‘ਗੇੜੀ ਮਾਰਦਾ’ ਇਕ ਬੀਟ ਸੌਂਗ ਹੈ, ਜਿਸ ਨੂੰ ਸੁਣ ਤੁਹਾਡਾ ਵੀ ਭੰਗੜਾ ਪਾਉਣ ਨੂੰ ਦਿਲ ਕਰ ਉਠੇਗਾ।

ਇਹ ਖ਼ਬਰ ਵੀ ਪੜ੍ਹੋ : ਗਾਇਕ ਏ. ਪੀ. ਢਿੱਲੋਂ ਦੇ ਲੱਗੀ ਗੰਭੀਰ ਸੱਟ, ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ, ਸ਼ੋਅਜ਼ ਕੀਤੇ ਮੁਲਤਵੀ

‘ਗੇੜੀ ਮਾਰਦਾ’ ਗੀਤ ਨੂੰ ਮਨਪ੍ਰੀਤ ਸੰਧੂ ਨੇ ਖ਼ੂਬਸੂਰਤੀ ਨਾਲ ਨਿਭਾਇਆ ਹੈ। ਇਸ ਗੀਤ ਦੇ ਬੋਲ ਬਿੱਟੂ ਚੀਮਾ ਨੇ ਲਿਖੇ ਹਨ ਤੇ ਸੰਗੀਤ ਮਿਸਤਾਬਾਜ਼ ਨੇ ਦਿੱਤਾ ਹੈ।

ਗੀਤ ਦੀ ਵੀਡੀਓ ਵੀ ਖਿੱਚ ਦਾ ਕੇਂਦਰ ਬਣ ਰਹੀ ਹੈ, ਜਿਸ ਨੂੰ ਬੁਰਜ ਸ਼ਾਹ ਗਰੁੱਪ ਨੇ ਬਣਾਇਆ ਹੈ। ਇਸ ਨੂੰ ਡਾਇਰੈਕਟ ਭਿੰਡਰ ਬੁਰਜ ਨੇ ਕੀਤਾ ਹੈ।

ਦੱਸ ਦੇਈਏ ਕਿ ਗੀਤ ਨੂੰ ਪੀ. ਟੀ. ਸੀ. ਰਿਕਾਰਡਸ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ। ਗੀਤ ਨੂੰ ਖ਼ਬਰ ਲਿਖੇ ਜਾਣ ਤਕ 1 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News