ਇਹ ਫਿਲਮ ਵੇਖ ਬਦਲਿਆ ਸੀ ਮਨੋਜ ਕੁਮਾਰ ਨੇ ਆਪਣਾ ਨਾਂ, ਕੀ ਤੁਸੀਂ ਜਾਣਦੇ ਹੋ ਉਨ੍ਹਾਂ ਦਾ ਅਸਲੀ NAME
Friday, Apr 04, 2025 - 12:11 PM (IST)

ਮੁੰਬਈ (ਏਜੰਸੀ)- 'ਸ਼ਹੀਦ', 'ਉਪਕਾਰ' ਅਤੇ 'ਪੂਰਬ ਔਰ ਪੱਛਮੀ' ਵਰਗੀਆਂ ਮਸ਼ਹੂਰ ਦੇਸ਼ ਭਗਤੀ ਵਾਲੀਆਂ ਫਿਲਮਾਂ ਵਿੱਚ ਅਭਿਨੈ ਕਰਨ ਤੋਂ ਬਾਅਦ 'ਭਾਰਤ ਕੁਮਾਰ' ਦੇ ਨਾਮ ਨਾਲ ਜਾਣੇ ਜਾਂਦੇ ਦਿੱਗਜ ਅਦਾਕਾਰ ਅਤੇ ਫਿਲਮ ਨਿਰਮਾਤਾ ਮਨੋਜ ਕੁਮਾਰ ਦਾ ਸ਼ੁੱਕਰਵਾਰ ਤੜਕੇ ਮੁੰਬਈ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 87 ਸਾਲਾਂ ਦੇ ਸਨ। ਮਨੋਜ ਕੁਮਾਰ ਦੇ ਪਰਿਵਾਰਕ ਦੋਸਤ ਅਤੇ ਫਿਲਮ ਨਿਰਮਾਤਾ ਅਸ਼ੋਕ ਪੰਡਿਤ ਮੁਤਾਬਕ ਕੁਮਾਰ ਕੁਝ ਸਮੇਂ ਤੋਂ ਬਿਮਾਰ ਸਨ ਅਤੇ ਉਮਰ ਨਾਲ ਸਬੰਧਤ ਸਮੱਸਿਆਵਾਂ ਕਾਰਨ ਸਵੇਰੇ 3.30 ਵਜੇ ਕੋਕੀਲਾਬੇਨ ਅੰਬਾਨੀ ਹਸਪਤਾਲ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਇਹ ਵੀ ਪੜ੍ਹੋ: ਇੰਟੀਮੇਟ ਸੀਨ ਦੌਰਾਨ ਇਸ ਅਦਾਕਾਰਾ ਨਾਲ ਕੀਤੀ ਗਈ ਸੀ ਗੰਦੀ ਹਰਕਤ
ਇਹ ਫਿਲਮ ਵੇਖਣ ਮਗਰੋਂ ਬਦਲਿਆਂ ਨਾਮ
ਮਨੋਜ ਕੁਮਾਰ ਦਾ ਅਸਲੀ ਨਾਮ ਹਰੀਕਿਸ਼ਨ ਗਿਰੀ ਗੋਸਵਾਮੀ ਸੀ। ਉਨ੍ਹਾਂ ਦਾ ਜਨਮ 24 ਜੁਲਾਈ 1937 ਨੂੰ ਅਣਵੰਡੇ ਭਾਰਤ (ਹੁਣ ਪਾਕਿਸਤਾਨ) ਦੇ ਐਬਟਾਬਾਦ ਸ਼ਹਿਰ ਵਿੱਚ ਇੱਕ ਪੰਜਾਬੀ ਹਿੰਦੂ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦਾ ਪਰਿਵਾਰ ਬਾਅਦ ਵਿਚ ਦਿੱਲੀ ਆ ਗਿਆ ਅਤੇ ਕੁਮਾਰ ਨੇ ਹਿੰਦੂ ਕਾਲਜ ਤੋਂ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕੀਤੀ। ਇਸ ਤੋਂ ਬਾਅਦ ਉਹ ਫਿਲਮਾਂ ਵਿਚ ਕਰੀਅਰ ਬਣਾਉਣ ਲਈ ਮੁੰਬਈ ਆ ਗਏ। ਕੁਮਾਰ ਨੇ 2021 ਵਿੱਚ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਨ੍ਹਾਂ ਨੂੰ ਫਿਲਮ 'ਸ਼ਬਨਮ' ਵਿੱਚ ਦਿਲੀਪ ਕੁਮਾਰ ਦੁਆਰਾ ਨਿਭਾਇਆ ਗਿਆ ਮਨੋਜ ਦਾ ਕਿਰਦਾਰ ਇੰਨਾ ਪਸੰਦ ਆਇਆ ਕਿ ਉਨ੍ਹਾਂ ਨੇ ਆਪਣਾ ਨਾਮ ਬਦਲ ਕੇ ਮਨੋਜ ਰੱਖਣ ਦਾ ਫੈਸਲਾ ਕਰ ਲਿਆ। ਉਨ੍ਹਾਂ ਕਿਹਾ, "ਮੈਨੂੰ ਉਹ ਸਮਾਂ ਯਾਦ ਹੈ ਜਦੋਂ ਮੈਂ 1949 ਵਿੱਚ ਰਿਲੀਜ਼ ਹੋਈ ਫਿਲਮ 'ਸ਼ਬਨਮ' ਵਿੱਚ ਦਿਲੀਪ ਕੁਮਾਰ ਸਾਹਿਬ ਨੂੰ ਦੇਖਣ ਗਿਆ ਸੀ। ਉਨ੍ਹਾਂ ਦੀ ਵਜ੍ਹਾ ਕਰਕੇ ਹੀ ਮੈਂ ਸਿਨੇਮਾ ਦਾ ਪ੍ਰਸ਼ੰਸਕ ਬਣਿਆ। ਮੈਨੂੰ ਫਿਲਮ ਵਿੱਚ ਉਨ੍ਹਾਂ ਦੇ ਕਿਰਦਾਰ ਨਾਲ ਪਿਆਰ ਹੋ ਗਿਆ। ਇਸ ਕਿਰਦਾਰ ਦਾ ਨਾਮ ਮਨੋਜ ਸੀ। ਮੈਂ ਉਸ ਸਮੇਂ 11 ਸਾਲ ਦਾ ਹੋਵਾਂਗਾ ਪਰ ਮੈਂ ਤੁਰੰਤ ਫੈਸਲਾ ਕਰ ਲਿਆ ਕਿ ਜੇ ਮੈਂ ਕਦੇ ਅਦਾਕਾਰ ਬਣਿਆ ਤਾਂ ਮੈਂ ਆਪਣਾ ਨਾਮ ਮਨੋਜ ਕੁਮਾਰ ਰੱਖਾਂਗਾ।" ਇੱਕ ਅਦਾਕਾਰ ਦੇ ਤੌਰ 'ਤੇ, ਮਨੋਜ ਕੁਮਾਰ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 1957 ਵਿੱਚ ਰਿਲੀਜ਼ ਹੋਈ ਫਿਲਮ 'ਫੈਸ਼ਨ' ਨਾਲ ਕੀਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en