ਮਨੋਜ ਵਾਜਪਈ ਨੇ ਮੁੜ ਲੋਕਾਂ ਨੂੰ ਕੀਤਾ ਉਤਸ਼ਾਹਿਤ, ਲੰਬੇ ਸਮੇਂ ਬਾਅਦ ਸਿੰਗਲ ਟਰੈਕ ''ਚ ਆਉਣਗੇ ਨਜ਼ਰ
Friday, Dec 02, 2022 - 11:02 PM (IST)
ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਮਨੋਜ ਵਾਜਪਾਈ ਇਨ੍ਹੀਂ ਦਿਨੀਂ ਆਪਣੇ ਸੋਸ਼ਲ ਮੀਡੀਆ 'ਤੇ ਇਕ ਤੋਂ ਬਾਅਦ ਇਕ ਟੀਜ਼ਰ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਕਾਫ਼ੀ ਪ੍ਰੇਸ਼ਾਨ ਕਰ ਰਹੇ ਹਨ। ਦੱਸ ਦਈਏ ਕਿ ਟੀਜ਼ਰ ਕਿਤੇ ਨਾ ਕਿਤੇ 'ਸਪਨੇ ਮੇ ਮਿਲਤੀ ਹੈ' ਗੀਤ ਨਾਲ ਜੁੜਿਆ ਹੋਇਆ ਹੈ ਕਿਉਂਕਿ ਇਹ ਗੀਤ 90 ਦੇ ਦਹਾਕੇ ਦੀ ਫ਼ਿਲਮ 'ਸੱਤਿਆ' ਦਾ ਹੈ। ਇਸ ਲਈ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਉਹ 'ਸੱਤਿਆ 2' 'ਤੇ ਕੰਮ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਔਰਤਾਂ ਖ਼ਿਲਾਫ਼ ਹਿੰਸਾ 'ਤੇ ਸੰਯੁਕਤ ਰਾਸ਼ਟਰ ਮੁਹਿੰਮ ਦੀਆਂ ਸੁਰਖੀਆਂ 'ਚ ਅਦਾਕਾਰਾ ਭੂਮੀ ਪੇਡਨੇਕਰ
ਦੱਸ ਦਈਏ ਕਿ ਵਿਨੋਦ ਭਾਨੁਸ਼ਾਲੀ ਦੇ ਹਿੱਟ ਮਿਊਜ਼ਿਕ ਨੇ ਖ਼ੁਲਾਸਾ ਕੀਤਾ ਹੈ ਕਿ ਮਨੋਜ ਵਾਜਪਾਈ, ਧਵਾਨੀ ਭਾਨੁਸ਼ਾਲੀ ਤੇ ਅਭਿਮਨਿਊ ਦਾਸਾਨੀ ਆਪਣੇ ਨਵੇਂ ਸਿੰਗਲ ਟਰੈਕ 'ਕੁੜੀ ਮੇਰੀ' 'ਚ ਇਕੱਠੇ ਨਜ਼ਰ ਆਉਣਗੇ। ਇਹ ਗੀਤ ਅਸਲੀ ਗੀਤ ਦਾ ਰੀਕ੍ਰਿਏਸ਼ਨ ਹੈ ਅਤੇ ਜੋ ਅਸੀਂ ਹੁਣ ਤੱਕ ਸੁਣਿਆ ਹੈ, ਉਸ ਮੁਤਾਬਕ ਇਹ ਗੀਤ ਯਕੀਨੀ ਤੌਰ 'ਤੇ ਚਾਰਟਬਸਟਰ ਬਣਨ ਵਾਲਾ ਹੈ। ਬਹੁਤ ਲੰਬੇ ਸਮੇਂ ਬਾਅਦ ਮਨੋਜ ਵਾਜਪਾਈ ਨੂੰ ਸਿੰਗਲ ਟਰੈਕ 'ਚ ਦੇਖਣਾ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ - ਫ਼ਿਲਮ 'ਕੱਚੇ ਲਿੰਬੂ' ਬੈਂਕਾਕ ਤੇ ਕੇਰਲਾ ਫ਼ਿਲਮ ਫੈਸਟੀਵਲ 'ਚ ਹੋਈ ਸਿਲੈਕਟ
ਦੱਸਣਯੋਗ ਹੈ ਕਿ ਧਵਨੀ ਭਾਨੂਸ਼ਾਲੀ ਤੇ ਅਭਿਮਨਿਊ ਦਾਸਾਨੀ ਦੀ ਧਮਾਕੇਦਾਰ ਜੋੜੀ ਸਾਨੂੰ ਨਵੇਂਪਨ ਦਾ ਅਹਿਸਾਸ ਦਿੰਦੀ ਹੈ। ਗਣੇਸ਼ ਆਚਾਰੀਆ ਦੁਆਰਾ ਨਿਰਦੇਸ਼ਿਤ ਇਸ ਸੰਗੀਤ ਵੀਡੀਓ 'ਚ ਇਨ੍ਹਾਂ ਸਾਰੇ ਕਲਾਕਾਰਾਂ ਨੂੰ ਇਕੱਠੇ ਦੇਖਣਾ ਰੋਮਾਂਚਕ ਹੋਣ ਵਾਲਾ ਹੈ। ਇਸ ਮਿਊਜ਼ਿਕ ਵੀਡੀਓ 'ਚ ਧਵਨੀ ਭਾਨੁਸ਼ਾਲੀ 'ਮਰਾਠੀ ਮੁਲਗੀ' ਲੁੱਕ ਨੂੰ ਰੌਕ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।