ਕੇਂਦਰ ਸਰਕਾਰ ''ਤੇ ਭੜਕੇ ਮਨਕੀਰਤ ਔਲਖ, ''ਸਾਡੇ ਨਾਲ ਹੁੰਦਾ ਮਤਰੇਈ ਮਾਂ ਵਰਗਾ ਸਲੂਕ''(ਵੀਡੀਓ)

Friday, Oct 02, 2020 - 12:55 PM (IST)

ਕੇਂਦਰ ਸਰਕਾਰ ''ਤੇ ਭੜਕੇ ਮਨਕੀਰਤ ਔਲਖ, ''ਸਾਡੇ ਨਾਲ ਹੁੰਦਾ ਮਤਰੇਈ ਮਾਂ ਵਰਗਾ ਸਲੂਕ''(ਵੀਡੀਓ)

ਜਲੰਧਰ(ਬਿਊਰੋ):  ਕਿਸਾਨਾਂ ਨੂੰ ਆਪਣਾ ਬਣਦਾ ਹੱਕ ਦਿਵਾਉਣ ਲਈ ਲਗਾਤਾਰ ਕਿਸਾਨਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ।ਕਿਸਾਨਾਂ ਦੇ ਨਾਲ ਲਗਾਤਾਰ ਪੰਜਾਬੀ ਕਲਾਕਾਰ ਵੀ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਲੱਗਾ ਕੇ ਆਵਾਜ਼ ਬੁਲੰਦ ਕਰ ਰਹੇ ਹਨ। ਅਜਿਹੇ 'ਚ ਪੰਜਾਬੀ ਕਲਾਕਾਰਾਂ ਨੇ ਕਿਸਾਨ ਮਜ਼ਦੂਰ ਏਕਤਾ ਦਾ ਸਮਰਥਨ ਕੀਤਾ ਹੈ ਤੇ ਕਿਸਾਨਾਂ ਦੇ ਹੱਕਾਂ ਲਈ ਤੇ ਅਗਲੇ ਸੰਘਰਸ਼ ਲਈ ਕੱਲ੍ਹ ਇਕ ਮੀਟਿੰਗ ਚੰਡੀਗੜ੍ਹ 'ਚ ਕਲਾਕਾਰ ਭਾਈਚਾਰੇ ਵੱਲੋਂ ਕੀਤੀ ਗਈ ਜਿਸ 'ਚ ਕਲਾਕਾਰਾਂ ਵੱਲੋਂ ਇਕ ਅਹਿਮ ਫੈਸਲਾ ਲਿਆ ਗਿਆ। ਮੀਟਿੰਗ ਤੋਂ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਮਨਕੀਰਤ ਔਲਖ ਨੇ ਕਿਹਾ ਜਦੋਂ ਤੱਕ ਕਿਸਾਨਾਂ ਦਾ ਇਹ ਸੰਘਰਸ਼ ਚਲੇਗਾ ਅਸੀਂ ਕਿਸਾਨਾਂ ਦੇ ਨਾਲ ਹਾਂ ਤੇ ਹਰੇਕ ਕਲਾਕਾਰ ਕਿਸਾਨ ਜੱਥੇਬੰਦਿਆਂ ਦੇ ਨਾਲ ਧਰਨੇ 'ਤੇ ਜ਼ਰੂਰ ਬੈਠੇਗਾ। ਮਨਕੀਰਤ ਨੇ ਬੋਲਦਿਆਂ ਕਿਹਾ ਕਿ ਸਾਰੇ ਕਲਾਕਾਰ ਕਿਸਾਨਾਂ ਦੇ ਹੱਕ 'ਚ ਇਕ-ਇਕ ਪੋਸਟ ਜ਼ਰੂਰ ਪਾਉਣ।

ਮਨਕੀਰਤ ਔਲਖ ਨੇ ਕੇਂਦਰ ਸਰਕਾਰ 'ਤੇ ਤੰਜ ਕਸਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਸਾਡੇ ਨਾਲ ਹਮੇਸ਼ਾ ਮਤਰੇਈ ਮਾਂ ਵਰਗਾ ਸਲੂਕ ਕੀਤਾ ਹੈ। ਅਸੀਂ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਕੇਂਦਰ ਸਰਕਾਰ ਦਾ ਮਾੜਾ ਕੀਤਾ ਹੈ ? ਮਨਕੀਰਤ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦਾ ਇਹ ਵਤੀਰਾ ਬੇਹੱਦ ਨਿੰਦਣਯੋਗ ਹੈ ਕਿ ਸਾਰੀਆਂ ਦਾ ਢਿੱਠ ਭਰ ਰਿਹਾ ਅੰਨਦਾਤਾ ਅੱਜ ਸੜਕਾਂ ਦੇ ਆਪਣੇ ਹੀ ਹੱਕਾਂ ਲਈ ਇੰਨੀਂ ਜੱਦੋ-ਜਹਿਦ ਕਰ ਰਿਹਾ ਹੈ।ਇਸ ਮੀਟਿੰਗ 'ਚ ਮਨਕੀਰਤ ਔਲਖ ਤੋਂ ਇਲਾਵਾ ਪੰਜਾਬੀ ਗਾਇਕ ਸਿੱਪੀ ਗਿੱਲ, ਗੁਰਵਿੰਦਰ ਬਰਾੜ, ਜੱਸ ਬਾਜਵਾ, ਕੋਰਾਆਲਾ ਮਾਨ, ਮਹਿਤਾਬ ਵਿਰਕ, ਦਿਲਪ੍ਰੀਤ ਢਿੱਲੋਂ, ਚੇਤਨ, ਦਰਸ਼ਨ ਔਲਖ, ਹਰਫ ਚੀਮਾ ਸਮੇਤ ਹੋਰ ਕਈ ਕਲਾਕਾਰ ਮੌਜੂਦ ਸਨ।


author

Lakhan Pal

Content Editor

Related News