NIA ਵੱਲੋਂ ਪੁੱਛਗਿੱਛ ਮਗਰੋਂ ਗਾਇਕ ਮਨਕੀਰਤ ਔਲਖ ਦਾ ਬਿਆਨ ਆਇਆ ਸਾਹਮਣੇ
Saturday, Mar 04, 2023 - 01:40 AM (IST)
 
            
            ਚੰਡੀਗੜ੍ਹ (ਬਿਊਰੋ) : ਪੰਜਾਬੀ ਗਾਇਕ ਮਨਕੀਰਤ ਔਲਖ ਕੋਲੋਂ ਚੰਡੀਗੜ੍ਹ ਏਅਰਪੋਰਟ ’ਤੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਦੀ ਟੀਮ ਨੇ ਪੁੱਛਗਿੱਛ ਕੀਤੀ, ਜਿਸ ਤੋਂ ਬਾਅਦ ’ਚ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ। ਮਨਕੀਰਤ ਔਲਖ ਦੁਬਈ ਵਿਖੇ ਸ਼ੋਅ ਲਾਉਣ ਜਾ ਰਿਹਾ ਸੀ ਪਰ ਉਹ ਪਹੁੰਚ ਨਹੀਂ ਸਕਿਆ, ਜਿਸ 'ਤੇ ਉਨ੍ਹਾਂ ਕਿਹਾ ਕਿ ਉਹ ਇਸ ਦੇ ਲਈ ਦੁਬਈ ਵਾਲਿਆਂ ਤੋਂ ਮੁਆਫ਼ੀ ਮੰਗਦੇ ਹਨ ਕਿ ਕੁਝ ਤਕਨੀਕੀ ਕਾਰਨਾਂ ਕਰਕੇ ਨਹੀਂ ਪਹੁੰਚ ਸਕੇ। ਇਸ ਸਬੰਧੀ ਉਹ ਨਵੀਂ ਤਰੀਕ 1-2 ਦਿਨਾਂ 'ਚ ਦੱਸਣਗੇ।
ਇਹ ਵੀ ਪੜ੍ਹੋ : ਆਟੋ ਰਿਕਸ਼ਾ 'ਚ ਦਿਸੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ, ਮਸਾਲਾ ਚਾਹ ਦਾ ਉਠਾਇਆ ਲੁਤਫ਼
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            