‘ਬਿੱਗ ਬੌਸ ’ਚ ਐਲਵਿਸ਼ ਯਾਦਵ ਤੇ ਮਨੀਸ਼ਾ ਰਾਣੀ ’ਚ ਆਈ ਵੱਡੀ ਨੇੜਤਾ, ਕੀਤਾ ਪਿਆਰ ਦਾ ਇਜ਼ਹਾਰ
Friday, Jul 28, 2023 - 02:43 PM (IST)
ਮੁੰਬਈ (ਬਿਊਰੋ)– ‘ਬਿੱਗ ਬੌਸ ਓ. ਟੀ. ਟੀ. 2’ ਦੇ ਦਰਸ਼ਕਾਂ ਨੇ ਤਾਜ਼ਾ ਐਪੀਸੋਡ ’ਚ ਮਨੀਸ਼ਾ ਰਾਣੀ ਤੇ ਬੇਬੀਕਾ ਧੁਰਵੇ ਵਿਚਕਾਰ ਜ਼ਬਰਦਸਤ ਲੜਾਈ ਦੇਖੀ ਗਈ। ‘ਏਂਜਲ-ਡੈਵਿਲ’ ਟਾਸਕ ਦੌਰਾਨ ਬੇਬੀਕਾ ਨੇ ਮਨੀਸ਼ਾ ਨਾਲ ਧੱਕਾ-ਮੁੱਕੀ ਵੀ ਕੀਤੀ ਤੇ ਉਸ ਨਾਲ ਕਾਫੀ ਬਦਸਲੂਕੀ ਵੀ ਕੀਤੀ। ਮੁਕਾਬਲੇਬਾਜ਼ ਐਲਵਿਸ਼ ਯਾਦਵ ਤੇ ਅਭਿਸ਼ੇਕ ਮਲਹਾਨ ਮਨੀਸ਼ਾ ਦੇ ਸਮਰਥਨ ’ਚ ਆਏ। ਮਨੀਸ਼ਾ ਪ੍ਰਤੀ ਐਲਵਿਸ਼ ਦੇ ਵਿਵਹਾਰ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਟਵਿਟਰ ’ਤੇ ‘ਐਲਵੀਸ਼ਾ’ ਟ੍ਰੈਂਡ ਕਰਨਾ ਸ਼ੁਰੂ ਕਰ ਦਿੱਤਾ ਹੈ।
ਪ੍ਰਸ਼ੰਸਕਾਂ ਨੇ ਵੀ ਮਨੀਸ਼ਾ ਲਈ ਆਪਣਾ ਸਮਰਥਨ ਦਿਖਾਇਆ ਤੇ ‘ਬਿੱਗ ਬੌਸ’ ਦੇ ਨਿਰਮਾਤਾਵਾਂ ਨੂੰ ਮਨੀਸ਼ਾ ਨੂੰ ਬਦਨਾਮ ਤੇ ਅਪਮਾਨਿਤ ਕਰਨਾ ਬੰਦ ਕਰਨ ਲਈ ਕਿਹਾ। ਸ਼ੋਅ ’ਚ ਐਲਵਿਸ਼ ਦੀ ਐਂਟਰੀ ਤੋਂ ਬਾਅਦ ਉਹ ਅਭਿਸ਼ੇਕ ਤੇ ਮਨੀਸ਼ਾ ਦੇ ਕਰੀਬ ਹੋ ਗਏ ਹਨ ਤੇ ਪ੍ਰਸ਼ੰਸਕ ਇਨ੍ਹਾਂ ਤਿੰਨਾਂ ਦੀ ਦੋਸਤੀ ਨੂੰ ਕਾਫੀ ਪਸੰਦ ਕਰ ਰਹੇ ਹਨ। ਤਿੰਨਾਂ ਨੇ ਹਮੇਸ਼ਾ ਵੱਖ-ਵੱਖ ਕੰਮਾਂ ’ਚ ਇਕ-ਦੂਜੇ ਦਾ ਸਾਥ ਦਿੱਤਾ ਹੈ ਤੇ ਸਭ ਤੋਂ ਮਜ਼ਬੂਤ ਦਾਅਵੇਦਾਰਾਂ ’ਚੋਂ ਇਕ ਹਨ।
ਇਹ ਖ਼ਬਰ ਵੀ ਪੜ੍ਹੋ : ਸੁਰਿੰਦਰ ਛਿੰਦਾ ਦਾ ਛੋਟਾ ਪੁੱਤਰ ਸਿਮਰਨ ਛਿੰਦਾ ਪਹੁੰਚਿਆ ਘਰ, ਭਰਾ ਦੇ ਗਲ ਲੱਗ ਰੋਇਆ
ਦੱਸ ਦੇਈਏ ਕਿ ਬੇਬੀਕਾ ਨਾਲ ਬਹਿਸ ਤੋਂ ਬਾਅਦ ਮਨੀਸ਼ਾ ਕਾਫੀ ਭਾਵੁਕ ਹੋ ਗਈ ਤੇ ਅਭਿਸ਼ੇਕ ਤੇ ਐਲਵਿਸ਼ ਨੇ ਉਨ੍ਹਾਂ ਨੂੰ ਦਿਲਾਸਾ ਦਿੱਤਾ। ਬੇਬੀਕਾ ਫਿਰ ਮਨੀਸ਼ਾ ਨੂੰ ਕਹਿੰਦੀ ਹੈ, ‘‘ਤੁਸੀਂ ਪੁਰਸ਼ਾਂ ਦੇ ਧਿਆਨ ਲਈ ਬੇਤਾਬ ਹੋ ਤੇ ਤੁਹਾਡਾ ਸਾਰਾ ਕਰੀਅਰ ਇਸ ’ਤੇ ਆਧਾਰਿਤ ਹੈ। ਤੁਸੀਂ ਮੇਰੇ ’ਤੇ ਅਜਿਹਾ ਦੋਸ਼ ਲਗਾਇਆ ਹੈ ਜੋ ਕਿ ਝੂਠ ਹੈ।’’
ਆਖ਼ਰਕਾਰ ਮਨੀਸ਼ਾ ਨੇ ਬੇਬੀਕਾ ’ਤੇ ਚੀਕਦਿਆਂ ਕਿਹਾ, ‘‘ਤੁਹਾਡੇ ਵਿਵਹਾਰ ਲਈ ਤੁਹਾਡੇ ਮਾਪਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ।’’ ਤੁਹਾਨੂੰ ਦੱਸ ਦੇਈਏ ਕਿ ਐਲਵਿਸ਼ ਇਕ ਮਸ਼ਹੂਰ YouTuber ਹੈ ਤੇ ਸੋਸ਼ਲ ਮੀਡੀਆ ’ਤੇ ਉਸ ਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ। ਉਸ ਦੇ ਯੂਟਿਊਬ ’ਤੇ 10 ਮਿਲੀਅਨ ਤੋਂ ਵੱਧ ਸਬਸਕ੍ਰਾਈਬਰਸ ਹਨ ਤੇ ਇੰਸਟਾਗ੍ਰਾਮ ’ਤੇ ਪੰਜ ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।