ਕਰਨ ਜੌਹਰ ਦੀ ਵੱਡੀ ਉਪਲਬਧੀ, ਅਕਾਦਮੀ ਦੇ ਬਣਨਗੇ ਮੈਂਬਰ

06/30/2023 2:48:58 PM

ਮੁੰਬਈ (ਬਿਊਰੋ) - ਆਪਣੀਆਂ ਸ਼ਾਨਦਾਰ ਉਪਲਬਧੀਆਂ ’ਚ ਇਕ ਹੋਰ ਉਪਲਬਧੀ ਜੋੜਦੇ ਹੋਏ, ਕਰਨ ਜੌਹਰ ਨੂੰ ਅਕਾਦਮੀ ਦਾ ਮੈਂਬਰ ਬਣਨ ਲਈ ਸੱਦਾ ਦਿੱਤਾ ਗਿਆ ਹੈ। ਨਵੇਂ ਮੈਂਬਰਾਂ ਦੀ ਘੋਸ਼ਣਾ ਕਰਦੇ ਹੋਏ, ਅਕਾਦਮੀ ਨੇ ਇਸ ਸਾਲ 398 ਕਲਾਕਾਰਾਂ ਤੇ ਅਧਿਕਾਰੀਆਂ ਨੂੰ ਸੰਗਠਨ ’ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ, ਜਿਸ ’ਚ ਭਾਰਤੀ ਸਿਨੇਮਾ ਦੇ ਦਿੱਗਜ ਕਲਾਕਾਰ ਵੀ ਸ਼ਾਮਲ ਹਨ।

ਪੜ੍ਹੋ ਇਹ ਅਹਿਮ ਖ਼ਬਰ- ਬ੍ਰਿਟਿਸ਼ PM ਸੁਨਕ ਨੇ ਦੂਜਾ ਵਿਸ਼ਵ ਯੁੱਧ ਲੜਨ ਵਾਲੇ 101 ਸਾਲਾ ਸਿੱਖ ਫ਼ੌਜੀ ਨੂੰ ਕੀਤਾ ਸਨਮਾਨਿਤ

ਕਰਨ ਜੌਹਰ ਉਨ੍ਹਾਂ ਕੁਝ ਭਾਰਤੀਆਂ ’ਚ ਸ਼ਾਮਲ ਹਨ ਜਿਨ੍ਹਾਂ ਨੂੰ ਸੱਦਾ ਦਿੱਤਾ ਗਿਆ ਹੈ। ਇਹ ਵੱਕਾਰੀ ਸਨਮਾਨ ਯਕੀਨੀ ਤੌਰ ’ਤੇ ਕਰਨ ਜੌਹਰ ਦੇ ਭਾਰਤੀ ਫਿਲਮ ਉਦਯੋਗ ’ਚ ਅਸਾਧਾਰਣ ਯੋਗਦਾਨ ਨੂੰ ਸਵੀਕਾਰ ਕਰਦਾ ਹੈ। ਕਰਨ ਜੌਹਰ ਨਾਲ ਅਕਾਦਮੀ ਦਾ ਮੈਂਬਰ ਬਣਨ ਲਈ ‘ਆਰ. ਆਰ. ਆਰ.’ ਸਟਾਰ ਜੂਨੀਅਰ ਐੱਨ. ਟੀ. ਆਰ. ਤੇ ਰਾਮ ਚਰਨ, ਸਿਧਾਰਥ ਰਾਏ ਕਪੂਰ, ਨਿਰਦੇਸ਼ਕ ਮਨੀ ਰਤਨਮ ਤੇ ਚੈਤੰਨਿਆ ਤਮਹਾਣੇ, ਸੰਗੀਤ ਨਿਰਦੇਸ਼ਕ ਐੱਮ. ਐੱਮ. ਕੀਰਵਾਨੀ ਤੇ ਚੰਦਰਬੋਜ਼, ਕਾਸਟਿੰਗ ਡਾਇਰੈਕਟਰ ਕੇ. ਕੇ. ਸੇਂਥਿਲ ਕੁਮਾਰ ਤੇ ਨਿਰਮਾਤਾ ਸ਼ੌਨਕ ਸੇਨ ਸ਼ਾਮਲ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News