ਪਤੀ ਦੇ ਦਿਹਾਂਤ ਤੋਂ ਬਾਅਦ ਖ਼ੁਦ ਨੂੰ ਮਜ਼ਬੂਤ ਕਰ ਕੰਮ ''ਤੇ ਪਰਤੀ ਮੰਦਿਰਾ ਬੇਦੀ

Saturday, Aug 14, 2021 - 12:21 PM (IST)

ਪਤੀ ਦੇ ਦਿਹਾਂਤ ਤੋਂ ਬਾਅਦ ਖ਼ੁਦ ਨੂੰ ਮਜ਼ਬੂਤ ਕਰ ਕੰਮ ''ਤੇ ਪਰਤੀ ਮੰਦਿਰਾ ਬੇਦੀ

ਮੁੰਬਈ- ਅਦਾਕਾਰਾ ਮੰਦਿਰਾ ਬੇਦੀ ਦੇ ਪਤੀ ਅਤੇ ਡਾਇਰੈਕਟਰ ਰਾਜ ਕੌਸ਼ਲ ਦਾ 30 ਜੂਨ ਨੂੰ ਦਿਹਾਂਤ ਹੋ ਗਿਆ ਸੀ। ਪਤੀ ਦੇ ਦਿਹਾਂਤ ਤੋਂ ਬਾਅਦ ਮੰਦਿਰਾ ਪੂਰੀ ਤਰ੍ਹਾਂ ਨਾਲ ਟੁੱਟ ਗਈ ਸੀ। ਹੁਣ ਅਦਾਕਾਰਾ ਹੌਲੀ-ਹੌਲੀ ਇਸ ਦਰਦ ਤੋਂ ਬਾਹਰ ਆ ਰਹੀ ਹੈ। ਅਦਾਕਾਰਾ ਪਰਿਵਾਰ ਅਤੇ ਬੱਚਿਆਂ ਨੂੰ ਸੰਭਾਲ ਰਹੀ ਹੈ। ਖ਼ੁਦ ਨੂੰ ਮਜ਼ਬੂਤ ਕਰਕੇ ਅਦਾਕਾਰਾ ਕੰਮ 'ਤੇ ਵਾਪਸ ਆਈ ਹੈ। ਅਦਾਕਾਰਾ ਨੇ ਤਸਵੀਰਾਂ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।

Bollywood Tadka
ਮੰਦਿਰਾ ਨੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪਹਿਲੀ ਤਸਵੀਰ 'ਚ ਮੰਦਿਰਾ ਕੈਮਰੇ ਦੇ ਸਾਹਮਣੇ ਨਜ਼ਰ ਆ ਰਹੀ ਹੈ ਅਤੇ ਕੌਫੀ ਪੀ ਰਹੀ ਹੈ। ਤਸਵੀਰ ਸ਼ੇਅਰ ਕਰਦੇ ਹੋਏ ਮੰਦਿਰਾ ਨੇ ਲਿਖਿਆ- #backtowork

Bollywood Tadka
ਦੂਜੀ ਤਸਵੀਰ 'ਚ ਮੰਦਿਰਾ ਰੇਡ ਗ੍ਰੀਨ ਸਾੜੀ 'ਚ ਦਿਖਾਈ ਦੇ ਰਹੀ ਹੈ। ਮਿਨੀਮਲ ਮੇਕਅਪ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਲੁੱਕ 'ਚ ਅਦਾਕਾਰਾ ਬਹੁਤ ਪਿਆਰੀ ਲੱਗ ਰਹੀ ਹੈ। ਤਸਵੀਰ ਸ਼ੇਅਰ ਕਰਦੇ ਹੋਏ ਮੰਦਿਰਾ ਨੇ ਲਿਖਿਆ-ਕੰਮ 'ਤੇ ਵਾਪਸ ਆਉਣ ਲਈ ਆਭਾਰੀ ਹਾਂ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖ਼ੂਬ ਪਿਆਰ ਦੇ ਰਹੇ ਹਨ ਅਤੇ ਅਦਾਕਾਰਾ ਦੇ ਹੌਂਸਲੇ ਦੀ ਤਾਰੀਫ਼ ਕਰ ਰਹੇ ਹਨ। 

Bollywood Tadka
ਦੱਸਿਆ ਦੇਈਏ ਕਿ ਮੰਦਿਰਾ ਦੇ ਪਤੀ ਰਾਜ ਦੇ ਦਿਹਾਂਤ ਨੂੰ ਇਕ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਇਕ ਮਹੀਨਾ ਪੂਰਾ ਹੋਣ 'ਚ ਅਦਾਕਾਰਾ ਨੇ ਘਰ 'ਚ ਪੂਜਾ ਵੀ ਰੱਖੀ ਸੀ। ਅਦਾਕਾਰਾ ਪਤੀ ਦੇ ਜਾਣ ਤੋਂ ਬਾਅਦ ਕਾਫੀ ਇਕੱਲੀ ਹੋ ਗਈ ਹੈ। ਅਦਾਕਾਰਾ ਆਪਣੇ ਇਕੱਲੇਪਣ ਨੂੰ ਦੂਰ ਕਰਨ ਲਈ ਮਾਤਾ-ਪਿਤਾ ਅਤੇ ਬੱਚਿਆਂ ਦੇ ਨਾਲ ਸਮਾਂ ਬਿਤਾ ਰਹੀ ਹੈ। ਅਦਾਕਾਰਾ ਮਾਤਾ-ਪਿਤਾ ਅਤੇ ਬੱਚਿਆਂ ਦੇ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

Mandira Bedi Raj Kaushal Madh Island Villa This Luxurious Villa By Mandira  Bedi Is Available For Rent On Airbnb See Photos | In Pics: Mandira Bedi और  Raj Kaushal का मड आइलैंड


author

Aarti dhillon

Content Editor

Related News