ਪਤੀ ਰਾਜ ਦੇ ਜਨਮ ਦਿਨ ’ਤੇ ਭਾਵੁਕ ਹੋਈ ਮੰਦਿਰਾ ਬੇਦੀ, ਪੋਸਟ ਸਾਂਝੀ ਕਰ ਆਖੀ ਇਹ ਗੱਲ

Sunday, Aug 15, 2021 - 01:53 PM (IST)

ਪਤੀ ਰਾਜ ਦੇ ਜਨਮ ਦਿਨ ’ਤੇ ਭਾਵੁਕ ਹੋਈ ਮੰਦਿਰਾ ਬੇਦੀ, ਪੋਸਟ ਸਾਂਝੀ ਕਰ ਆਖੀ ਇਹ ਗੱਲ

ਮੁੰਬਈ: ਅਦਾਕਾਰਾ ਮੰਦਿਰਾ ਬੇਦੀ ਉਂਝ ਤਾਂ ਕਈ ਮੌਕਿਆਂ ’ਤੇ ਸਵ. ਪਤੀ ਰਾਜ ਕੌਸ਼ਲ ਨੂੰ ਯਾਦ ਕਰਦੀ ਰਹਿੰਦੀ ਹੈ ਪਰ 15 ਅਗਸਤ ਦੇ ਦਿਨ ਦਾ ਇਹ ਦਰਦ ਹੋਰ ਡੂੰਘਾ ਹੋ ਜਾਂਦਾ ਹੈ। ਦਰਅਸਲ 15 ਅਗਸਤ ਨੂੰ ਰਾਜ ਕੌਸ਼ਲ ਦਾ ਜਨਮ ਦਿਨ ਹੰੁਦਾ ਹੈ। ਇਹ ਪਹਿਲੀ ਵਾਰ ਹੋਵੇਗਾ ਜਦੋਂ ਮਦਿੰਰਾ ਪਤੀ ਰਾਜ ਦਾ ਜਨਮ ਦਿਨ ਨਹੀਂ ਮਨ੍ਹਾ ਪਾਵੇਗੀ। ਅਜਿਹੇ ’ਚ ਮੰਦਿਰਾ ਇਸ ਦਿਨ ਕਾਫੀ ਭਾਵੁਕ ਹੋ ਕੇ ਸੋਸ਼ਲ ਮੀਡੀਆ ਰਾਹੀਂ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕੀਤਾ।

PunjabKesari
ਪਤੀ ਦੇ ਜਨਮ ਦਿਨ ਮੌਕੇ ’ਤੇ ਮੰਦਿਰਾ ਨੇ ਰਾਜ ਨਾਲ ਬਿਤਾਏ ਖੁਸ਼ਨੁਮਾ ਪਲਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰ ’ਚ ਜੋੜਾ ਸੈਲਫੀ ਲੈਂਦੇ ਹੋਏ ਨਜ਼ਰ ਆ ਰਿਹਾ ਹੈ। ਮੰਦਿਰਾ ਨੇ ਇਸ ਪੋਸਟ ਦੇ ਨਾਲ ਲਿਖਿਆ- ‘15 ਅਗਸਤ: ਹਮੇਸ਼ਾ ਇਕ ਤਿਉਹਾਰ ਸੀ’।
ਆਜ਼ਾਦੀ ਦਿਹਾੜੇ ਅਤੇ ਰਾਜ ਦੇ ਜਨਮ ਦਿਨ ਦਾ... ਹੈਪੀ ਬਰਥਡੇ ਰਾਜੀ... ਅਸੀਂ ਤੁਹਾਨੂੰ ਯਾਦ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਨੂੰ ਦੇਖ ਰਹੇ ਹੋ ਅਤੇ ਹਮੇਸ਼ਾ ਦੀ ਤਰ੍ਹਾਂ ਤੁਸੀਂ ਸਾਡੇ ਪਿੱਛੇ ਖੜ੍ਹੇ ਰਹੋਗੇ। ਇਸ ਇਕੱਲੇਪਣ ਨੂੰ ਕਦੇ ਭਰਿਆ ਨਹੀਂ ਜਾ ਸਕਦਾ ਹੈ। ਉਮੀਦ ਹੈ ਕਿ ਤੁਸੀਂ ਇਕ ਬਿਹਤਰ ਜਗ੍ਹਾ ’ਤੇ ਹੋਵੋਗੇ। ਸਾਂਤੀਪੂਰਨ ਅਤੇ ਪਿਆਰ ਨਾਲ ਘਿਰੇ ਹੋਏ’। ਇਸ ਦੇ ਨਾਲ ਮੰਦਿਰਾ ਨੇ ਟੁੱਟੇ ਹੋਏ ਦਿਲ ਬਣਾਏ ਹਨ। 

अभिनेत्री मंदिरा बेदी के पति और फिल्म निर्माता राज कौशल का न
ਮੰਦਿਰਾ ਦੀ ਇਸ ਪੋਸਟ ’ਤੇ ਪ੍ਰਸ਼ੰਸਕ ਅਤੇ ਸਿਤਾਰੇ ਢੇਰ ਸਾਰੇ ਕੁਮੈਂਟ ਕਰ ਰਹੇ ਹਨ। ਉੱਧਰ ਮੰਦਿਰਾ ਨੂੰ ਮਜ਼ਬੂਤ ਰਹਿਣ ਦੀ ਹਿੰਮਤ ਦੇ ਰਹੇ ਹਨ। ਦੱਸ ਦੇਈਏ ਕਿ ਮੰਦਿਰਾ ਦੇ ਪਤੀ ਰਾਜ ਕੌਸ਼ਲ ਦਾ 30 ਜੂਨ ਨੂੰ 49 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਸੀ। ਪਤੀ ਦੇ ਦਿਹਾਂਤ ਨਾਲ ਮੰਦਿਰਾ ਬੇਦੀ ਪੂਰੀ ਤਰ੍ਹਾਂ ਨਾਲ ਟੁੱਟ ਗਈ ਸੀ। ਦੋਸਤਾਂ ਅਤੇ ਇੰਡਸਟਰੀ ਦੇ ਦੋਸਤਾਂ ਨੇ ਸੋਸ਼ਲ ਮੀਡੀਆ ’ਤੇ ਰਾਜ ਕੌਸ਼ਲ ਦੇ ਦਿਹਾਂਤ ’ਤੇ ਸੋਗ ਪ੍ਰਗਟ ਕੀਤਾ ਅਤੇ ਸੰਵੇਦਨਾ ਪ੍ਰਗਟ ਕੀਤੀ ਸੀ। ਉੱਧਰ ਹੁਣ ਪਤੀ ਰਾਜ ਕੌਸ਼ਲ ਦੀ ਮੌਤ ਦੇ ਲਗਭਗ ਡੇਢ ਮਹੀਨੇ ਬਾਅਦ ਪਹਿਲੀ ਵਾਰ ਮੰਦਿਰਾ ਕੰਮ ’ਤੇ ਵਾਪਸ ਪਰਤ ਆਈ ਹੈ। 


author

Aarti dhillon

Content Editor

Related News