ਜਦੋਂ ਸਵਿਮਸੂਟ ਰਾਊਂਡ ’ਚ ਬਹਿਰੀਨ ਦੀ ਮੁਕਾਬਲੇਬਾਜ਼ ਨੇ ਕੀਤਾ ਕੁਝ ਅਜਿਹਾ ਕਿ ਹਰ ਪਾਸੇ ਹੋਈ ਵਾਹ-ਵਾਹ

Friday, Dec 17, 2021 - 04:29 PM (IST)

ਚੰਡੀਗੜ੍ਹ (ਬਿਊਰੋ)– ਮਿਸ ਬਹਿਰੀਨ ਮਨਾਰ ਨਦੀਮ ਦਿਆਨੀ ਨੇ ‘ਮਿਸ ਯੂਨੀਵਰਸ 2021’ ’ਚ ਆਪਣੇ ਦੇਸ਼ ਦੀ ਅਗਵਾਈ ਕਰਕੇ ਪਹਿਲੀ ਬਿਊਟੀ ਕੁਈਨ ਦੇ ਰੂਪ ’ਚ ਇਤਿਹਾਸ ਰੱਚ ਦਿੱਤਾ ਹੈ। ਫੈਸ਼ਨ ਡਿਜ਼ਾਈਨਿੰਗ ਦੀ ਵਿਦਿਆਰਥਣ 25 ਸਾਲਾ ਨਦੀਮ ਦੁਬਈ ਦੀ ਰਹਿਣ ਵਾਲੀ ਹੈ। ਇਸ ਸਾਲ ਦਾ ਮਿਸ ਯੂਨੀਵਰਸ 80 ਦੇਸ਼ਾਂ ਦੇ ਲਗਭਗ ਮੁਕਾਬਲੇਬਾਜ਼ਾਂ ਨਾਲ ਆਯੋਜਿਤ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਟਰੀਨਾ ਕੈਫ ਨੇ ਨਿਭਾਈ ਚੌਂਕੇ ਚੜ੍ਹਨ ਦੀ ਰਸਮ, ਦੇਖੋ ਕੀ ਬਣਾਇਆ

ਮੁਕਾਬਲੇ ’ਚ ਸਵਿਮਸੂਟ ਦੇ ਪ੍ਰੀਲਿਮਸ ਦੌਰਾਨ ਨਦੀਮ ਦਾ ਸਟੇਜ ’ਤੇ ਜ਼ੋਰਦਾਰ ਸਵਾਗਤ ਕੀਤਾ ਗਿਆ ਕਿਉਂਕਿ ਇਸ ਦੌਰਾਨ ਉਹ ਪੂਰੀ ਤਰ੍ਹਾਂ ਨਾਲ ਢਕੇ ਪਹਿਰਾਵੇ ’ਚ ਨਜ਼ਰ ਆਈ। ਉਸ ਨੇ ਇਕ ਕਾਲੇ ਰੰਗ ਦਾ ਜੰਪਸੂਟ ਪਹਿਨ ਰੱਖਿਆ ਸੀ, ਜੋ ਆਪਣੀ ਸੰਸਕ੍ਰਿਤਕ ਤੇ ਧਾਰਮਿਕ ਮਾਨਤਾਵਾਂ ਨਾਲ ਜੁੜਿਆ ਹੋਇਆ ਸੀ ਤੇ ਸਵਿਮਸੂਟ ਨਹੀਂ ਪਹਿਨਿਆ ਸੀ।

ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਨੇ ਉਸ ਦੀ ਜੜ੍ਹਾਂ ਨਾਲ ਜੁੜੇ ਰਹਿਣ ਨੂੰ ਲੈ ਕੇ ਤੇ ਉਸ ਦੇ ਪਹਿਰਾਵੇ ਦੇ ਮਾਧਿਅਮ ਤੋਂ ਬਿਆਨ ਦੇਣ ਲਈ ਸੁੰਦਰਤਾ ਦੀ ਸਰਾਹਨਾ ਕੀਤੀ।

ਤੁਹਾਨੂੰ ਦੱਸ ਦੇਈਏ ਕਿ ‘ਮਿਸ ਯੂਨੀਵਰਸ 2021’ ਜਿੱਤਣ ਵਾਲੀ ਪੰਜਾਬ ਦੀ ਹਰਨਾਜ਼ ਕੌਰ ਸੰਧੂ ਨੂੰ ਸਵਿਮਸੂਟ ਪਹਿਰਾਵੇ ਨੂੰ ਲੈ ਕੇ ਨਿੰਦਿਆ ਵੀ ਜਾ ਰਿਹਾ ਹੈ। ਇਸ ਗੱਲ ਦੀ ਚਰਚਾ ਸੋਸ਼ਲ ਮੀਡੀਆ ’ਤੇ ਵੀ ਛਿੜੀ ਹੋਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News