ਸੰਨੀ ਲਿਓਨੀ ਦੇ ਨਾਂ ਤੋਂ ਬੈਂਕ ਖਾਤਾ ਖੋਲ੍ਹ ਕੇ ਯੋਜਨਾ ਦਾ ਲਾਭ ਲੈਣ ਵਾਲਾ ਗ੍ਰਿਫਤਾਰ
Tuesday, Dec 24, 2024 - 03:19 PM (IST)
ਜਗਦਲਪੁਰ - ਛੱਤੀਸਗੜ੍ਹ ਦੇ ਬਸਤਰ ਜ਼ਿਲੇ ’ਚ ਮਹਿਤਾਰੀ ਵੰਦਨ ਯੋਜਨਾ ਤਹਿਤ ਇਕ ਅਨੋਖੀ ਧੋਖਾਦੇਹੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ’ਚ ਫਿਲਮ ਅਦਾਕਾਰਾ ਸੰਨੀ ਲਿਓਨੀ ਦੇ ਨਾਂ ’ਤੇ ਬੈਂਕ ਖਾਤਾ ਖੋਲ੍ਹ ਕੇ ਇਸ ਯੋਜਨਾ ਦਾ ਲਾਭ ਲਿਆ ਜਾ ਰਿਹਾ ਸੀ। ਇਸ ਮਾਮਲੇ ’ਚ ਪੁਲਸ ਨੇ ਵੀਰੇਂਦਰ ਜੋਸ਼ੀ ਨਾਂ ਦੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਸੰਨੀ ਲਿਓਨੀ ਦੇ ਆਧਾਰ ਕਾਰਡ ਅਤੇ ਬੈਂਕ ਖਾਤੇ ਦੀ ਵਰਤੋਂ ਕਰ ਕੇ ਉਸ ਦੇ ਨਾਂ ’ਤੇ ਲਾਭ ਹਾਸਲ ਕੀਤਾ।
ਇਹ ਵੀ ਪੜ੍ਹੋ- ਮਸ਼ਹੂਰ ਗਾਇਕ ਦੀ ਬਿਲਡਿੰਗ 'ਚ ਲੱਗੀ ਅੱਗ
ਬਸਤਰ ਕਲੈਕਟਰ ਹਰੀਸ਼ ਐੱਸ. ਨੇ ਦੱਸਿਆ ਕਿ ਇਸ ਧੋਖਾਦੇਹੀ ਦਾ ਪਰਦਾਫਾਸ਼ ਹੋਣ ਤੋਂ ਬਾਅਦ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਤਹਿਸੀਲਦਾਰ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਬਣਾਈ, ਜਿਸ ਨੇ ਤਾਲੂਰ ਪਿੰਡ ਜਾ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।
ਇਹ ਵੀ ਪੜ੍ਹੋ- ਪੁਲਸ ਸਟੇਸ਼ਨ ਪੁੱਜੇ ਅੱਲੂ ਅਰਜੁਨ, ਹੋਵੇਗੀ ਪੁੱਛਗਿਛ
ਉਨ੍ਹਾਂ ਮੁਤਾਬਕ ਮੁਲਜ਼ਮ ਨੇ ਆਂਗਣਵਾੜੀ ਵਰਕਰ ਵੇਦਮਤੀ ਜੋਸ਼ੀ ਦੀ ਆਈ. ਡੀ. ਦੀ ਵਰਤੋਂ ਕਰ ਕੇ ਮਹਿਤਾਰੀ ਵੰਦਨ ਯੋਜਨਾ ਵਿਚ ਅਰਜ਼ੀ ਦਿੱਤੀ ਅਤੇ ਗੈਰ-ਕਾਨੂੰਨੀ ਤੌਰ ’ਤੇ ਸਰਕਾਰ ਨੂੰ ਮਿਲ ਰਹੇ ਲਾਭ ਨੂੰ ਆਪਣੇ ਖਾਤੇ ਵਿਚ ਪਵਾਇਆ। ਕੁਲੈਕਟਰ ਨੇ ਕਿਹਾ ਕਿ ਇਸ ਮਾਮਲੇ ’ਚ ਧੋਖਾਦੇਹੀ ਦੀ ਪੁਸ਼ਟੀ ਹੋ ਗਈ ਹੈ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਆਂਗਣਵਾੜੀ ਵਰਕਰ ਵੇਦਮਤੀ ਜੋਸ਼ੀ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8