ਰਾਖੀ ਸਾਵੰਤ ਦੇ ਘਰ ਦਾ ਦਰਵਾਜ਼ਾ ਤੋੜ ਕੇ ਦਾਖ਼ਲ ਹੋਇਆ ਸ਼ਖਸ, ਸ਼ਿਕਾਇਤ ਤੋਂ ਬਾਅਦ ਪੁਲਸ ਨੇ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ

08/14/2021 12:15:50 PM

ਮੁੰਬਈ- ਮਸ਼ਹੂਰ ਅਦਾਕਾਰਾ ਰਾਖੀ ਸਾਵੰਤ ਦੇ ਵੀਡੀਓ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ। ਆਪਣੇ ਮਸਤ ਮੌਲਾ ਅੰਦਾਜ਼ ਦੇ ਲਈ ਜਾਣੀ ਜਾਂਦੀ ਰਾਖੀ ਸਾਵੰਤ ਹਰ ਕਿਸੇ ਨਾਲ ਮਸਤੀ ਕਰਦੀ ਨਜ਼ਰ ਆਉਂਦੀ ਹੈ। ਡ੍ਰਾਮਾ ਕਵੀਨ ਦੇ ਨਾਮ ਨਾਲ ਮਸ਼ਹੂਰ ਰਾਖੀ ਸਾਵੰਤ ਦੇ ਘਰ ‘ਚ ਇੱਕ ਸ਼ਖਸ ਦਰਵਾਜ਼ਾ ਤੋੜ ਕੇ ਦਾਖਲ ਹੋ ਗਿਆ ਹੈ। ਜਿਸ ਦੀ ਰਾਖੀ ਸਾਵੰਤ ਨੇ ਸ਼ਿਕਾਇਤ ਵੀ ਓਸ਼ੀਵਾਰਾ ਪੁਲਿਸ ਸਟੇਸ਼ਨ ‘ਚ ਦਰਜ ਕਰਵਾਈ ਹੈ।

Rakhi Sawant 'swears on her mom' that her husband is real but admits she  doesn't know where her marriage stands - Hindustan Times
ਰਾਖੀ ਸਾਵੰਤ ਦਾ ਕਹਿਣਾ ਹੈ ਕਿ ਇੱਕ ਅਨਜਾਣ ਸ਼ਖਸ ਉਸ ਦੇ ਘਰ ਦਾ ਦਰਵਾਜ਼ਾ ਤੋੜ ਕੇ ਘਰ ਦੇ ਅੰਦਰ ਦਾਖਲ ਹੋ ਗਿਆ ਸੀ। ਰਾਖੀ ਸਾਵੰਤ ਦਾ ਇੱਕ ਵੀਡੀਓ ਵਾਇਰਲ ਭਿਆਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।


ਜਿਸ ‘ਚ ਉਹ ਦੱਸ ਰਹੀ ਹੈ ਕਿ ਇਹ ਸ਼ਖਸ ਪ੍ਰਸ਼ੰਸਕ ਬਣ ਕੇ ਆਇਆ ਸੀ ਅਤੇ ਉਸ ਦੇ ਘਰ ਦੇ ਅੰਦਰ ਦਾਖਲ ਹੋ ਗਿਆ। ਰਾਖੀ ਨੇ ਅੱਗੇ ਦੱਸਿਆ ਕਿ ਉਸ ਦੇ ਘਰ ‘ਚ ਸਿਰਫ ਮੇਡ ਸੀ ਅਤੇ ਜਿਸ ਕਾਰਨ ਉਹ ਕਾਫੀ ਘਬਰਾ ਗਈ ਸੀ। 

न्यूड कलर के आउटफिट पहन राखी सावंत ने किया योग, यूजर्स ने यूं उड़ाया मजाक - rakhi  sawant trolled after yoga session viral video netizens comment on her  outfit tmov - AajTak
ਵੀਡੀਓ ‘ਚ ਰਾਖੀ ਕਹਿ ਰਹੀ ਹੈ ਕਿ ‘ਮੈਂ ਫਿਲਹਾਲ ਤਾਂ ਘਟੀਆਂ ਬਿਲਡਿੰਗ ‘ਚ ਰਹਿ ਰਹੀ ਹਾਂ, ਪੁਲਸ ਨੇ ਇਸ ਸ਼ਖਸ ਨੂੰ ਜੇਲ੍ਹ ‘ਚ ਬੰਦ ਕਰ ਦਿੱਤਾ ਹੈ’। ਰਾਖੀ ਸਾਵੰਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ 'ਬਿੱਗ ਬੌਸ' ਦੇ ਨਾਲ ਚਰਚਾ ‘ਚ ਆਈ ਸੀ। ਇਸ ਤੋਂ ਇਲਾਵਾ ਉਹ ਕਈ ਆਈਟਮ ਨੰਬਰ ‘ਚ ਵੀ ਵਿਖਾਈ ਦੇ ਚੁੱਕੀ ਹੈ।


Aarti dhillon

Content Editor

Related News