ਮਹਾਰਾਣੀ ਐਲਿਜ਼ਾਬੈਥ-II ਦੇ ਦਿਹਾਂਤ 'ਤੇ ਪੰਜਾਬੀ ਸੰਗੀਤ ਜਗਤ ਨੇ ਪ੍ਰਗਟਾਇਆ ਦੁੱਖ, ਸਾਂਝੀਆਂ ਕੀਤੀਆਂ ਭਾਵੁਕ ਪੋਸਟਾਂ

Friday, Sep 09, 2022 - 04:20 PM (IST)

ਮਹਾਰਾਣੀ ਐਲਿਜ਼ਾਬੈਥ-II ਦੇ ਦਿਹਾਂਤ 'ਤੇ ਪੰਜਾਬੀ ਸੰਗੀਤ ਜਗਤ ਨੇ ਪ੍ਰਗਟਾਇਆ ਦੁੱਖ, ਸਾਂਝੀਆਂ ਕੀਤੀਆਂ ਭਾਵੁਕ ਪੋਸਟਾਂ

ਬਾਲੀਵੁੱਡ ਡੈਸਕ- ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ 8 ਸਤੰਬਰ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ। ਉਨ੍ਹਾਂ ਦੀ 96 ਸਾਲ ਦੀ ਉਮਰ ’ਚ ਸਕਾਟਲੈਂਡ ’ਚ ਮੌਤ ਹੋ ਗਈ। ਮਹਾਰਾਣੀ ਦੀ ਮੌਤ ਕਾਰਨ ਨਾ ਸਿਰਫ਼ ਬ੍ਰਿਟੇਨ ਸਗੋਂ ਦੇਸ਼-ਵਿਦੇਸ਼ ’ਚ ਵੀ ਸੋਗ ਦੀ ਲਹਿਰ ਹੈ। ਇਸ ਦੇ ਨਾਲ ਹੀ ਫ਼ਿਲਮੀ ਸਿਤਾਰਿਆਂ ਅਤੇ ਗਾਇਕਾਂ ਵੱਲੋਂ ਵੀ ਸੋਸ਼ਲ ਮੀਡੀਆ ਰਾਹੀਂ ਐਲਿਜ਼ਾਬੇਥ ਨੂੰ ਉਨ੍ਹਾਂ ਦੀ ਮੌਤ ’ਤੇ ਸ਼ਰਧਾਂਜਲੀ ਦਿੰਦੇ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ : ਸੈਂਟਰਲ ਵਿਸਟਾ ਦੇ ਉਦਘਾਟਨ ’ਤੇ ਪਹੁੰਚੀ ਕੰਗਨਾ ਰਣੌਤ, ਕਿਹਾ- ‘ਮੈਂ ਗਾਂਧੀਵਾਦੀ ਨਹੀਂ, ਨੇਤਾਵਾਦੀ ਰਹੀ ਹਾਂ’

ਹਾਲ ਹੀ ’ਚ ਪੰਜਾਬੀ ਇੰਡਸਟਰੀ ਦੇ ਗਾਇਕ ਮਲਕੀਤ ਸਿੰਘ ਨੇ ਸੋਸ਼ਲ ਮੀਡੀਆ ’ਤੇ ਭਾਵੁਕ ਪੋਸਟ ਸਾਂਝੀ ਕੀਤੀ ਹੈ। ਇਹ ਪੋਸਟ ਗਾਇਕ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਸਾਂਝੀ ਕੀਤੀ ਹੈ। ਗਾਇਕ ਨੇ ਪੋਸਟ ਰਾਹੀਂ ਆਪਣੀ ਅਤੇ ਮਹਾਰਾਣੀ ਐਲਿਜ਼ਾਬੈਥ ਦੀ ਤਸਵੀਰ ਸਾਂਝੀ ਕੀਤੀ ਹੈ। ਜਿਸ ’ਚ  ਗਾਇਕ ਮਹਾਰਾਣੀ ਤੋਂ ਸਮਾਨ ਵੱਜੋਂ ਮੋਸਟ ਐਕਸੀਲੈਂਟ ਆਡਰ ਆਫ਼ ਬ੍ਰਿਟਿਸ਼ ਐਮਪਾਇਰ ਦਾ ਐਵਾਰਡ ਲੈ ਰਹੇ ਹਨ।

PunjabKesari

ਇਸ ਦੇ ਨਾਲ ਗਾਇਕ ਮਲਕੀਤ ਸਿੰਘ ਨੇ ਪੋਸਟ ਸਾਂਝੀ ਕਰਦੇ ਹੋਏ ਭਾਵੁਕ ਕੈਪਸ਼ਨ ਵੀ ਲਿਖੀ ਹੈ। ਜਿਸ ’ਚ ਉਨ੍ਹਾਂ ਨੇ ਲਿਖਿਆ ਹੈ ਕਿ ‘ਨਹੀਂ ਰਹੇ ਮਹਾਰਾਣੀ ਐਲਿਜ਼ਾਬੈਥ, ਮਹਾਰਾਣੀ ਦੀ ਬੇਮਿਸਾਲ ਸੇਵਾ ਨੂੰ ਯੂ.ਕੇ ਅਤੇ ਦੁਨੀਆ ਹਮੇਸ਼ਾ ਯਾਦ ਰੱਖੇਗੀ, ਪਰਮਾਤਮਾ, ਮਹਾਰਾਣੀ ਐਲਿਜ਼ਾਬੈਥ ਦੀ ਆਤਮਾ ਨੂੰ ਆਪਣੇ ਚਰਨਾ ਦੇ ’ਚ ਨਿਵਾਸ ਬਖਸ਼ੇ, ਧੰਨਵਾਦ ਮੈਡਮ! ਵਾਹਿਗੁਰੂ ਜੀ।’ ਦੱਸ ਦੇਈਏ ਕਿ ਗਾਇਕ ਮਲਕੀਤ ਨੂੰ ਇਹ ਐਵਾਰਡ 2013 ’ਚ ਮਿਲਿਆ ਸੀ। 

ਇਹ ਵੀ ਪੜ੍ਹੋ : ਮਹਾਰਾਣੀ ਐਲਿਜ਼ਾਬੈਥ ਦੀ ਦਿਹਾਂਤ ’ਤੇ ਬਾਲੀਵੁੱਡ ਸਿਤਾਰਿਆਂ ਨੇ ਕੀਤਾ ਸੋਗ, ਭਾਵੁਕ ਪੋਸਟਾਂ ਕੀਤੀ ਸਾਂਝੀਆਂ

PunjabKesari

ਇਸ ਦੇ ਨਾਲ ਹੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਬੱਬੂ ਮਾਨ ਨੇ ਵੀ ਮਹਾਰਾਣੀ ਐਲਿਜ਼ਾਬੈਥ ਦੀ ਤਸਵੀਰ ਸਾਂਝੀ ਕੀਤੀ ਹੈ। ਤਸਵੀਰ ’ਚ ਗਾਇਕ ਨੇ ਸ਼ਾਨਦਾਰ ਤੁਕ ਲਿਖੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਦੁਨੀਆ ’ਤੇ ਰਾਜ ਕੀਤਾ ਇਕ ਸਦੀ ਹੈ ਮਾਣੀ, ਬਾਤਾਂ ਪਾਉਂਦੇ ਗੋਰੇ ਬਹਿ ਕੇ ਹੋ ਗਈ ਖ਼ਾਮੋਸ਼ ਕਹਾਣੀ....ਬੇਇਮਾਨ।’

PunjabKesari

ਇਸ ਤੋਂ ਇਲਾਵਾ ਗਾਇਕ ਜੈਜ਼ੀ ਬੀ ਨੇ ਵੀ ਇੰਸਟਾਗ੍ਰਾਮ ’ਤੇ ਮਹਾਰਾਣੀ ਐਲਿਜ਼ਾਬੈਥ ਦੀ ਸਟੋਰੀ ਪੋਸਟ ਕੀਤੀ ਹੈ। ਜਿਸ ਦੇ ਨਾਲ ਗਾਇਕ ਨੇ ਲਿਖਿਆ ਹੈ ਕਿ ‘ਆਰ.ਆਈ.ਪੀ ਮਹਾਰਾਣੀ ਐਲਿਜ਼ਾਬੈਥ।’ ਇਸ ਇਸ ਦੇ ਨਾਲ ਹਰ ਕੋਈ ਮਹਾਰਾਣੀ  ਐਲਿਜ਼ਾਬੈਥ  ਨੂੰ ਆਪਣੇ ਅੰਦਾਜ਼ ਹਰ ਕੋਈ ’ਚ ਯਾਦ ਕਰ ਰਿਹਾ ਹੈ।

 


author

Shivani Bassan

Content Editor

Related News