ਪੰਜ ਤੱਤਾਂ ’ਚ ਵਿਲੀਨ ਹੋਣ ਮਲਖਾਨ ਸਿੰਘ, ਪਿਤਾ ਨੂੰ ਲੱਭਦੀਆਂ ਰਹੀਆਂ ਨੰਨ੍ਹੇ ਪੁੱਤਰ ਦੀ ਅੱਖਾਂ
Sunday, Jul 24, 2022 - 01:06 PM (IST)
ਮੁੰਬਈ: ਟੀ.ਵੀ. ਇੰਡਸਟਰੀ ਤੋਂ ਹਾਲ ਹੀ 'ਚ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ। ਪਾਪੁਲਰ ਸ਼ੋਅ 'ਭਾਬੀ ਜੀ ਘਰ ਪਰ ਹੈ' 'ਚ ਮਲਖਾਨ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਦੀਪੇਸ਼ ਭਾਨ ਦਾ ਦਿਹਾਂਤ ਹੋ ਗਿਆ ਹੈ। ਅਦਾਕਾਰ ਦਾ ਦਿਹਾਂਤ ਬੀਤੇ ਸ਼ੁੱਕਰਵਾਰ (22 ਜੁਲਾਈ) ਨੂੰ ਹੋਇਆ। ਉਨ੍ਹਾਂ ਦੇ ਦੁਨੀਆ ਨੂੰ ਅਲਵਿਦਾ ਕਹਿਣ ਦੀ ਖ਼ਬਰ ਨਾਲ ਪ੍ਰਸ਼ੰਸਕਾਂ ਅਤੇ ਸਿਤਾਰਿਆਂ ਵਿਚਾਲੇ ਸੋਗ ਦੀ ਲਹਿਰ ਦੌੜ ਗਈ ਹੈ।
ਸਾਰਿਆਂ ਨੂੰ ਹਸਾਉਣ ਵਾਲੇ ਦੀਪੇਸ਼ ਭਾਨ ਸਾਰਿਆਂ ਨੂੰ ਰੋਂਦੇ ਛੱਡ ਕੇ ਚਲੇ ਗਏ। ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਨੀਵਾਰ ਸ਼ਾਮ 7ਵਜੇ ਮੁੰਬਈ ਦੇ ਮੀਰਾ ਰੋਡ ਸਥਿਤ ਨਵਸ਼ਾ ਰੂਪਾ ਬਾਬਰ ਮੁਕਤੀ ਧਾਮ ਕੀਤਾ ਗਿਆ।
ਅਦਾਕਾਰ ਦੇ ਅੰਤਿਮ ਸੰਸਕਾਰ ਦੀਆਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਪਰਿਵਾਰ ਅਤੇ ਸਹਿ ਕਲਾਕਾਰਾਂ ਨੇ ਨਮ ਅੱਖਾਂ ਨਾਲ ਦੀਪੇਸ਼ ਨੂੰ ਅੰਤਿਮ ਵਿਦਾਈ ਦਿੱਤੀ।
ਦੀਪੇਸ਼ ਭਾਨ ਦੇ ਅੰਤਿਮ ਸੰਸਕਾਰ ਮੌਕੇ ਉਨ੍ਹਾਂ ਦੀ ਪਤਨੀ ਦਾ ਬੁਰਾ ਹਾਲ ਸੀ। ਦੀਪੇਸ਼ ਸਦਾ ਲਈ ਪੁੱਤਰ ਨੂੰ ਛੱਡ ਕੇ ਪੰਜ ਤੱਤਾਂ ’ਚ ਵਿਲੀਨ ਹੋ ਗਏ। ਹਰ ਕੋਈ ਨਮ ਅੱਖਾਂ ਨਾਲ ‘ਮਲਖਾਨ ਸਿੰਘ’ ਨੂੰ ਅਲਵਿਦਾ ਕਹਿ ਰਿਹਾ ਹੈ।
ਪੁੱਤਰ ਨੂੰ ਗੋਦ ’ਚ ਲੈ ਕੇ ਦੀਪੇਸ਼ ਭਾਨ ਦੀ ਪਤਨੀ ਦੀ ਹਾਲਤ ਦੇਖ ਕੇ ਹਰ ਕੋਈ ਭਾਵੁਕ ਹੋ ਗਿਆ। ਦੀਪੇਸ਼ ਦਾ ਇਕ ਸਾਲ ਦਾ ਪੁੱਤਰ ਵੀ ਹੈ ਜਿਸ ਨੂੰ ਲੈਕੇ ਮਰਹੂਮ ਅਦਾਕਾਰ ਦੇ ਦੋਸਤ ਪੁੱਤਰ ਨੂੰ ਲੈ ਕੇ ਦੁਖੀ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ : ਰਿਤਿਕ ਨੂੰ ਏਅਰਪੋਰਟ ’ਤੇ ਪ੍ਰੇਮਿਕਾ ਸਬਾ ਨਾਲ ਕੀਤਾ ਗਿਆ ਸਪਾਟ, ਇਕ-ਦੂਸਰੇ ਦਾ ਹੱਥ ਫੜ੍ਹ ਕੇ ਨਜ਼ਰ ਆਈ ਜੋੜੀ
ਟੀ.ਵੀ ਅਦਾਕਾਰ ਆਮਿਰ ਅਲੀ ਅਤੇ ਵਿਭੂਤੀ ਤਿਵਾੜੀ ਉਰਫ਼ ਆਸਿਫ਼ ਸ਼ੇਖ ਸਮੇਤ ਇੰਡਸਟਰੀ ਦੇ ਕਈ ਸਿਤਾਰੇ ਦੀਪੇਸ਼ ਭਾਨ ਦੀ ਅੰਤਿਮ ਯਾਤਰਾ ’ਚ ਸ਼ਾਮਲ ਹੋਏ।
ਇਹ ਵੀ ਪੜ੍ਹੋ : ਰਾਮ ਚਰਨ ਦੀ ਪਤਨੀ ਦੇ ਜਨਮਦਿਨ ਦੀਆਂ ਤਸਵੀਰਾਂ ਆਈਆਂ ਸਾਹਮਣੇ, ਉਪਾਸਨਾ ਨੇ ਪਤੀ ਨਾਲ ਕੱਟਿਆ ਕੇਕ
ਚਾਰੁਲ ਮਲਿਕ ਵੀ ਪੂਰੇ ਸਮੇਂ ਦੀਪੇਸ਼ ਦੇ ਪਰਿਵਾਰ ਨਾਲ ਨਜ਼ਰ ਆਏ। ਇਸ ਦੌਰਾਨ ਉਹ ਮਰਹੂਮ ਅਦਾਕਾਰ ਦੇ ਪਰਿਵਾਰ ਦਾ ਪੂਰਾ ਖ਼ਿਆਲ ਰੱਖਦੀ ਨਜ਼ਰ ਆਈ।
ਦੱਸ ਦੇਈਏ ਕਿ ਸ਼ੂਟਿੰਗ ਜਾਣ ਤੋਂ ਪਹਿਲਾਂ ਕ੍ਰਿਕਟ ਖ਼ੇਡਦੇ ਹੋਏ ਡਿੱਗ ਪਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰ ਉਨ੍ਹਾਂ ਦੀ ਜਾਨ ਨਹੀਂ ਬਚਾ ਪਾਏ ਅਤੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।