ਮਲਕੀਤ ਰੌਣੀ ਨੇ ਇੰਝ ਦਿੱਤੀ ਕਰਮਜੀਤ ਅਨਮੋਲ ਨੂੰ ਵਿਆਹ ਦੀ ਵਰ੍ਹੇਗੰਢ ਦੀ ਵਧਾਈ
Saturday, Jun 05, 2021 - 04:14 PM (IST)
ਚੰਡੀਗੜ੍ਹ (ਬਿਊਰੋ) - ਲੋਕਾਂ ਦੇ ਚਿਹਰਿਆਂ ਦੇ ਮੁਸਕਰਾਹਟ ਬਿਖੇਰਨ ਵਾਲੇ ਪੰਜਾਬੀ ਕਮੇਡੀਅਨ ਕਲਾਕਾਰ ਕਰਮਜੀਤ ਅਨਮੋਲ ਨੇ ਬੀਤੇ ਦਿਨ ਜ਼ਿੰਦਗੀ ਦਾ ਨਵਾਂ ਸਫ਼ਰ ਸ਼ੁਰੂ ਕੀਤਾ ਸੀ। ਦਰਅਸਲ, 4 ਜੂਨ ਨੂੰ ਉਹ ਘੋੜੀ ਚੜ੍ਹੇ ਸੀ ਤੇ ਉਨ੍ਹਾਂ ਦੀ ਜੀਵਨ ਸਾਥਣ ਗੁਰਜੋਤ ਕੌਰ ਨੇ ਉਨ੍ਹਾਂ ਦੀ ਜ਼ਿੰਦਗੀ 'ਚ ਐਂਟਰੀ ਮਾਰੀ ਸੀ।
ਅਦਾਕਾਰ ਮਲਕੀਤ ਰੌਣੀ ਨੇ ਵੀ ਇਸ ਪਿਆਰੀ ਜਿਹੀ ਜੋੜੀ ਨੂੰ ਵਿਆਹ ਦੀ ਵਰ੍ਹੇਗੰਢ ਦੀ ਵਧਾਈ ਦਿੰਦੇ ਹੋਏ ਕਰਮਜੀਤ ਅਨਮੋਲ ਅਤੇ ਭਾਬੀ ਗੁਰਜੋਤ ਕੌਰ ਦੀ ਤਸਵੀਰ ਸਾਂਝੀ ਕੀਤੀ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਮਲਕੀਤ ਰੌਣੀ ਨੇ ਕੈਪਸ਼ਨ 'ਚ ਲਿਖਿਆ, ''ਵਿਆਹ ਦੀ ਵਰ੍ਹੇਗੰਢ ਦੀ ਮੁਬਾਰਕਬਾਦ।'' ਕਰਮਜੀਤ ਅਨਮੋਲ ਨੇ ਵੀ ਕੁਮੈਂਟ ਕਰਕੇ ਮਲਕੀਤ ਰੌਣੀ ਦਾ ਧੰਨਵਾਦ ਕੀਤਾ ਹੈ। ਪ੍ਰਸ਼ੰਸਕ ਵੀ ਕੁਮੈਂਟ ਕਰਕੇ ਜੋੜੀ ਨੂੰ ਮੁਬਾਰਕਬਾਦ ਦੇ ਰਹੇ ਹਨ।
ਜੇ ਗੱਲ ਕਰੀਏ ਕਰਮਜੀਤ ਅਨਮੋਲ ਦੀ ਤਾਂ ਉਹ ਪੰਜਾਬੀ ਇੰਡਸਟਰੀ ਦੇ ਮਲਟੀ ਟੈਲੇਂਟਡ ਸਟਾਰ ਹਨ। ਉਹ ਕਾਮੇਡੀ ਅਦਾਕਾਰ ਹੋਣ ਤੋਂ ਇਲਾਵਾ ਕਈ ਫ਼ਿਲਮ 'ਚ ਆਪਣੀ ਸੰਜੀਦਾ ਅਦਾਕਾਰੀ ਨਾਲ ਲੋਕਾਂ ਦੀ ਅੱਖਾਂ ਵੀ ਨਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਬਹੁਤ ਵਧੀਆ ਗਾਇਕ ਵੀ ਹਨ। ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸਿੰਗਲ ਟਰੈਕ ਵੀ ਦੇ ਚੁੱਕੇ ਹਨ। ਇਸ ਤੋਂ ਇਲਾਵਾ ਕਈ ਪੰਜਾਬੀ ਫ਼ਿਲਮਾਂ 'ਚ ਗੀਤ ਵੀ ਗਾ ਚੁੱਕੇ ਹਨ।