ਅਦਾਕਾਰਾ ਮਾਲਵਿਕਾ ਮੋਹਨਨ ਨੇ ਕਰਵਾਇਆ ਬੋਲਡ ਫੋਟੋਸ਼ੂਟ, ਤਸਵੀਰਾਂ ਵਾਇਰਲ

08/07/2020 10:52:32 AM

ਮੁੰਬਈ (ਬਿਊਰੋ) — ਅਦਾਕਾਰ ਮਾਲਵਿਕਾ ਮੋਹਨਨ ਨੇ ਫ਼ਿਲਮ 'ਬਿਆਂਡ ਦਿ ਕਲਾਉਡਸ' ਨਾਲ ਬਾਲੀਵੁੱਡ ਡੈਬਿਊ ਕੀਤਾ ਸੀ। ਇਸ ਫ਼ਿਲਮ 'ਚ ਉਨ੍ਹਾਂ ਦੀ ਐਕਟਿੰਗ ਨੂੰ ਲੋਕਾਂ ਨੇ ਖ਼ੂਬ ਪਸੰਦ ਕੀਤਾ ਸੀ। ਇਸ ਫ਼ਿਲਮ 'ਚ ਈਸ਼ਾਨ ਖੱਟਰ ਲੀਡ ਅਦਾਕਾਰ ਸਨ। ਖ਼ਾਸ ਗੱਲ ਇਹ ਹੈ ਕਿ ਉਨ੍ਹਾਂ ਦੀ ਇਸ ਫ਼ਿਲਮ ਨੂੰ ਦਰਸ਼ਕਾਂ ਨੇ ਜ਼ਬਰਦਸਤ ਰਿਸਪਾਂਸ ਦਿੱਤਾ ਸੀ।
PunjabKesari
ਮਾਲਵਿਕਾ ਮੋਹਨ ਨੇ ਬੋਲਡ ਫੋਟੋਸ਼ੂਟ ਕਰਵਾਇਆ ਹੈ, ਜਿਸ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਸਾਂਝਾ ਕੀਤਾ ਹੈ। ਇਸ ਫੋਟੋਸ਼ੂਟ ਦੀਆਂ ਤਸਵੀਰਾਂ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
PunjabKesari
ਮਾਲਵਿਕਾ ਮੋਹਨਨ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ ਅਤੇ ਆਪਣੀ ਤਸਵੀਰਾਂ ਨੂੰ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ।
PunjabKesari
ਮੀਡੀਆ ਦੀਆਂ ਖ਼ਬਰਾਂ 'ਚ ਮਾਲਵਿਕਾ ਨੂੰ ਇਸ ਦਿਨਾਂ ਵਿੱਕੀ ਕੌਸ਼ਲ ਨਾਲ ਲਿੰਕਅਪ ਕੀਤਾ ਜਾ ਰਿਹਾ ਹੈ। ਹਰਲੀਨ ਸ਼ੈੱਟੀ ਨਾਲ ਬਰੇਕਅਪ ਤੋਂ ਬਾਅਦ ਵਿੱਕੀ ਹੁਣ ਮਾਲਵਿਕਾ ਮੋਹਨ ਨੂੰ ਡੇਟ ਕਰ ਰਹੇ ਹਨ। ਨਿੱਜੀ ਜ਼ਿੰਦਗੀ 'ਚ ਮਾਲਵਿਕਾ ਨੂੰ ਟਰੈਵਲਿੰਗ ਪਸੰਦ ਹੈ।
PunjabKesari
ਮਾਲਵਿਕਾ ਮਲਿਆਲਮ ਫ਼ਿਲਮ ਉਦਯੋਗ 'ਚ ਵੀ ਕੰਮ ਕਰ ਚੁੱਕੀ ਹੈ। ਮਾਲਵਿਕਾ ਨੇ 'ਫੁਕਰੇ', 'ਤਲਾਸ਼', 'ਰਾਇਸ', 'ਹਮ ਦਿਲ ਦੇ ਚੁੱਕੇ ਸਨਮ' ਵਰਗੀ ਫ਼ਿਲਮਾਂ ਲਈ ਕੰਮ ਕੀਤਾ ਹੈ।
PunjabKesariਅਦਾਕਾਰਾ ਜਲਦ ਹੀ ਆਪਣੀ ਨਵੀਂ ਤੇਲੁਗੂ ਫ਼ਿਲਮ 'ਹੀਰੋ' ਦੀ ਸ਼ੂਟਿੰਗ ਸ਼ੁਰੂ ਕਰਨ ਵਾਲੀ ਹੈ। ਇਸ ਫ਼ਿਲਮ 'ਚ ਅਦਾਕਾਰ ਫਤਹਿ ਦੇਵਰਕੋਂਡਾ ਲੀਡ ਰੋਲ 'ਚ ਨਜ਼ਰ ਆਉਣਗੇ।
PunjabKesari

PunjabKesari

PunjabKesari

PunjabKesari

PunjabKesari


sunita

Content Editor

Related News