ਅਰਜੁਨ ਕਪੂਰ ਨਾਲ ਵਿਆਹ ਦੀਆਂ ਖ਼ਬਰਾਂ ਵਿਚਾਲੇ ਮਲਾਇਕਾ ਨੇ ਲਿਆ ਵੱਡਾ ਫ਼ੈਸਲਾ, ਪੋਸਟ ਸਾਂਝੀ ਕਰਕੇ ਕਹੀ ਇਹ ਗੱਲ

11/10/2022 11:46:06 AM

ਬਾਲੀਵੁੱਡ ਡੈਸਕ- ਬਾਲੀਵੁੱਡ ’ਚ ਹਰ ਰੋਜ਼ ਕਿਸੇ ਨਾ ਕਿਸੇ ਦੇ ਵਿਆਹ ਦੀ ਗੱਲ ਸੁਣਨ ਨੂੰ ਮਿਲਦੀ ਹੈ। ਅਜਿਹੇ ’ਚ ਅਰਜੁਨ ਅਤੇ ਮਲਾਇਕਾ ਦੀਆਂ ਵੀ ਖ਼ਬਰਾਂ ਸਾਹਮਣੇ ਆ ਰਹੀਆਂ  ਹਨ। ਪ੍ਰਸ਼ੰਸਕ ਬੇਸਬਰੀ ਨਾਲ ਜੋੜੇ ਦਾ ਵਿਆਹ ਦੇਖਣ ਦਾ ਇੰਤਜ਼ਾਰ ਕਰ ਰਹੇ ਹਨ। ਮਲਾਇਕਾ ਨੇ ਹਾਲ ਹੀ ’ਚ ਇਕ ਪੋਸਟ ਸਾਂਝੀ ਕੀਤੀ ਹੈ ਜਿਸ ’ਚ ਅਦਾਕਾਰਾ ਕੋਈ  ਸੰਕੇਤ ਦੇ ਰਹੀ ਹੈ। ਉਸ ਸੰਕੇਤ ਤੋਂ ਲਗਦਾ ਹੈ ਕਿ ਜਲਦੀ ਹੀ ਮਲਾਇਕਾ ਵੀ ਅਰਜੁਨ ਦੀ ਦੁਲਹਨ ਬਣਨ ਵਾਲੀ ਹੈ।

PunjabKesari

ਇਹ ਵੀ ਪੜ੍ਹੋ- 6 ਦਿਨਾਂ ’ਚ 6 ਕਰੋੜ ਵੀ ਨਹੀਂ ਕਮਾ ਸਕੀ ਜਾਹਨਵੀ ਦੀ ਫ਼ਿਲਮ ‘ਮਿਲੀ’, ਜਾਣੋ ਬਾਕਸ ਆਫ਼ਿਸ ਕਲੈਕਸ਼ਨ

ਦਰਅਸਲ ਮਲਾਇਕਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੀ ਇਕ ਤਸਵੀਰ ਸਾਂਝੀ ਕੀਤੀ ਹੈ ਅਤੇ ਉਸ ਦੇ ਨਾਲ ਕੈਪਸ਼ਨ 'ਚ ਲਿਖਿਆ ‘ਹਾਂ’, ਯਾਨੀ ਇਸ ਤੋਂ ਸਾਫ਼ ਹੈ ਕਿ ਮਲਾਇਕਾ ਨੇ ਅਰਜੁਨ ਨੂੰ ਵਿਆਹ ਲਈ 'ਹਾਂ' ਕਹਿ ਦਿੱਤੀ ਹੈ। ਇਸ ਤਸਵੀਰ 'ਚ ਮਲਾਇਕਾ ਬਲੈਕ ਆਊਟਫ਼ਿਟ 'ਚ ਸ਼ਰਮਾਉਂਦੀ ਨਜ਼ਰ ਆ ਰਹੀ ਹੈ।

PunjabKesari

ਮਲਾਇਕਾ ਦੀ ਇਸ ਪੋਸਟ ਨੂੰ ਪੜ੍ਹ ਕੇ ਪ੍ਰਸ਼ੰਸਕ ਬੇਹੱਦ ਖੁਸ਼ ਨਜ਼ਰ ਆ ਰਹੇ ਹਨ। ਇਸ ਦੇ ਨਾਲ ਪ੍ਰਸ਼ੰਸਕ ਅਤੇ ਸੈਲੀਬ੍ਰੇਟੀ ਅਦਾਕਾਰਾ ਦੀ ਪੋਸਟ ’ਤੇ ਆਪਣੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ।

ਇਹ ਵੀ ਪੜ੍ਹੋ- ਫ਼ਿਲਮ ‘ਉੱਚਾਈ’ ਦੀ ਸਕ੍ਰੀਨਿੰਗ ’ਤੇ ਪਹੁੰਚੀ ਜਯਾ ਬੱਚਨ ਨੇ ਕੰਗਨਾ ਰਣੌਤ ਨੂੰ ਕੀਤਾ ਨਜ਼ਰਅੰਦਾਜ਼, ਦੇਖੋ ਵੀਡੀਓ

ਦੱਸ ਦੇਈਏ ਕਿ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਲੰਮੇ ਸਮੇਂ ਤੋਂ ਰਿਲੇਸ਼ਨਸ਼ਿਪ ’ਚ ਹਨ। ਦੋਵਾਂ ਨੂੰ ਅਕਸਰ ਇਕੱਠੇ ਕੁਆਲਿਟੀ ਟਾਈਮ ਬਿਤਾਉਂਦੇ ਦੇਖਿਆ ਜਾਂਦਾ ਹੈ।  ਦੋਵੇਂ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ। ਹੁਣ ਪ੍ਰਸ਼ੰਸਕ ਜੋੜੇ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।


Shivani Bassan

Content Editor

Related News