ਲਾਂਚ ਇਵੈਂਟ ’ਚ ਮਲਾਇਕਾ ਦਾ ਗਲੈਮਰਸ ਅੰਦਾਜ਼, ਓਰੇਂਜ ਡਰੈੱਸ ’ਚ ਲੱਗ ਰਹੀ ਖੂਬਸੂਰਤੀ

08/18/2022 1:21:55 PM

ਬਾਲੀਵੁੱਡ ਡੈਸਕ- ਮਲਾਇਕਾ ਅਰੋੜਾ ਬਾਲੀਵਿੱਡ ਦੀਆਂ ਮਸ਼ਹੂਰ ਅਦਾਕਾਰਾਂ ’ਚੋਂ ਇਕ ਹੈ। ਅਦਾਕਾਰਾ ਫ਼ੈਸ਼ਨ ਦੇ ਮਾਮਲੇ ’ਚ ਵੀ ਅੱਗੇ  ਰਹਿੰਦੀ ਹੈ। ਮਲਾਇਕਾ ਆਪਣੇ ਆਪ ਨੂੰ ਬੋਲਡ ਕੱਪੜਿਆਂ ’ਚ ਸਟਾਈਲ ਕਰਨਾ ਪਸੰਦ ਕਰਦੀ ਹੈ। ਕੋਈ ਇਵੈਂਟ ਜਾ ਪਾਰਟੀ ’ਚ ਅਦਾਕਾਰਾ ਆਪਣੀ ਲੁੱਕ ਨਾਲ ਪ੍ਰਸ਼ੰਸਕਾਂ ਦੇ ਹੋਸ਼ ਉੱਡਾ ਦਿੰਦੀ ਹੈ। ਹਾਲ ਹੀ ’ਚ ਅਦਾਕਾਰਾ ਨੇ ਆਪਣੀ ਹੌਟ ਲੁੱਕ ਦਿਖਾਈ ਹੈ। ਜਿਸ ਨੂੰ ਦੇਖ ਕੇ ਹਰ ਕੋਈ ਦੀਵਾਨਾ ਹੋ ਰਿਹਾ ਹੈ।

PunjabKesari

ਦਰਅਸਲ ਬੀਤੇ ਦਿਨ ਮਲਾਇਕਾ ਅਰੋੜਾ ਨੇ ਮੁੰਬਈ  ’ਚ ਆਪਣਾ ਐਕਸੈਸਰੀਜ ਬ੍ਰਾਂਡ ਲਾਂਚ ਕੀਤਾ ਹੈ। ਇੱਥੇ ਇੰਡਸਟਰੀ ਦੀ ਕਈ ਹਸਤੀਆਂ ਸ਼ਾਮਲ ਹੋਈਆ।ਅਦਾਕਾਰਾ ਮਲਾਇਕਾ ਅਰੋੜਾ ਨੇ ਇਸ ਇਵੈਂਟ ’ਚ ਆਪਣੀ ਲੁੱਕ ਨਾਲ ਚਾਰ-ਚੰਨ ਲਗਾ ਦਿੱਤੇ। 

PunjabKesari

ਇਹ ਵੀ ਪੜ੍ਹੋ : ਵਿਵੇਕ ਅਗਨੀਹੋਤਰੀ ਨੇ ਕਰੀਨਾ ਦੀ ਪੋਸਟ ’ਤੇ ਦਿੱਤੀ ਪ੍ਰਤੀਕਿਰਿਆ, ਕਿਹਾ- ‘ਕੋਈ ਵੀ ਘੱਟ ਬਜਟ...’

ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਓਰੇਂਜ ਡਰੈੱਸ ’ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਮਿਨੀਮਲ ਮੇਕਅੱਪ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਦੇ ਨਾਲ ਅਦਾਕਾਰਾ ਨੇ ਬਲੈਕ ਕਲਰ ਦਾ ਪਰਸ ਕੈਰੀ ਕੀਤਾ ਹੋਇਆ ਹੈ।

PunjabKesari
ਮਲਾਇਕਾ ਨੇ ਡਰੈੱਸ ਦੇ ਨਾਲ ਬਰਾਊਨ ਕਲਰ ਦੀ ਹੀਲ ਪਾਈ ਹੈ। ਪ੍ਰਸ਼ੰਸਕ ਅਦਾਕਾਰਾ ਦੀ ਇਸ ਲੁੱਕ ਨੂੰ ਬੇਹੱਦ ਪਸੰਦ ਕਰ ਰਹੇ ਹਨ। ਇਸ ’ਚ ਅਦਾਕਾਰਾ ਦਾ ਬੇਹੱਦ ਗਲੈਮਰਸ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਮਲਾਈਕਾ ਨੇ ਕੈਮਰੇ ਸਾਹਮਣੇ ਵੱਖ-ਵੱਖ ਅੰਦਾਜ਼ ’ਚ ਪੋਜ਼ ਦਿੱਤੇ ।

PunjabKesari

ਇਹ ਵੀ ਪੜ੍ਹੋ : ਖੁਸ਼ੀ ਕਪੂਰ ਨੇ ਕਰਵਾਇਆ ਬੋਲਡ ਫ਼ੋਟੋਸ਼ੂਟ, ਗਲੈਮਰਸ ਲੁੱਕ ਨਾਲ ਦਿੱਤੇ ਸ਼ਾਨਦਾਰ ਪੋਜ਼

ਤੁਹਾਨੂੰ ਦੱਸ ਦੇਈਏ ਮਲਾਇਕਾ ਅਰੋੜਾ ਬਾਲੀਵੁੱਡ ਦੀ ਸਟਾਈਲ ਆਈਕਨ ਹੈ। ਜਿਸ ਤਰ੍ਹਾਂ ਉਨ੍ਹਾਂ ਨੇ 48 ਸਾਲ ਦੀ ਉਮਰ ’ਚ ਵੀ ਖੁਦ ਨੂੰ ਬਰਕਰਾਰ ਰੱਖਿਆ ਹੈ, ਅਦਾਕਾਰਾ ਦੀ ਚਰਚਾ ਪੂਰੇ ਬੀ-ਟਾਊਨ ’ਚ ਹੁੰਦੀ ਰਹਿੰਦੀ ਹੈ। ਉਹ ਹਰ ਰੋਜ਼ ਕਸਰਤ ਅਤੇ ਯੋਗਾ ਨਾਲ ਖੁਦ ਨੂੰ ਫਿੱਟ ਰੱਖਦੀ ਹੈ ।

PunjabKesari


Shivani Bassan

Content Editor

Related News