ਬੀਚ ਕਿਨਾਰੇ ਮਲਾਇਕਾ ਨੇ ਭੈਣ ਨਾਲ ਦਿੱਤੇ ਪੋਜ਼, ਵੇਖੋ ਖ਼ੂਬਸੂਰਤ ਤਸਵੀਰਾਂ

12/28/2020 11:43:41 AM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਤੇ ਡਾਂਸਰ ਮਲਾਇਕਾ ਅਰੋੜਾ ਇਨ੍ਹੀਂ ਦਿਨੀਂ ਗੋਆ 'ਚ ਆਪਣੇ ਪ੍ਰੇਮੀ ਅਰਜੁਨ ਕਪੂਰ ਨਾਲ ਸਮਾਂ ਬਿਤਾ ਰਹੀ ਹੈ। ਮਲਾਇਕਾ ਦਾ ਪਰਿਵਾਰ ਵੀ ਉਨ੍ਹਾਂ ਨਾਲ ਗੋਆ 'ਚ ਹੈ। ਮਲਾਇਕਾ ਅਰੋੜਾ ਗੋਆ 'ਚ ਆਪਣੀ ਵਕੈਸ਼ਨ ਦੀਆਂ ਤਸਵੀਰਾਂ ਵੀ ਲਗਾਤਾਰ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Malaika Arora (@malaikaaroraofficial)

ਹੁਣ ਉਨ੍ਹਾਂ ਵਲੋਂ ਇਕ ਗਰੁੱਪ ਤਸਵੀਰ ਸਾਂਝੀ ਕੀਤੀ ਗਈ ਹੈ, ਜਿਸ 'ਚ ਉਹ ਅਰਜੁਨ ਕਪੂਰ, ਭੈਣ ਅਮ੍ਰਿਤਾ ਅਰੋੜਾ ਅਤੇ ਉਸ ਦੇ ਨਾਲ ਇਕ ਦੋਸਤ ਨਾਲ ਨਜ਼ਰ ਆ ਰਹੀ ਹੈ। ਤਸਵੀਰ 'ਚ ਦੋਵੇਂ ਸਮੁੰਦਰ ਕਿਨਾਰੇ ਬੈਠ ਕੇ ਇੰਜੁਆਏ ਕਰਦੀਆਂ ਨਜ਼ਰ ਆ ਰਹੀਆਂ ਹਨ। 

PunjabKesari

ਦੱਸ ਦਈਏ ਕਿ ਗੋਆ ਜਾਣ ਤੋਂ ਪਹਿਲਾ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਹਿਮਾਚਲ ਦੀਆ ਵਾਦੀਆਂ 'ਚ ਵੀ ਘੁੰਮ ਕੇ ਗਏ। ਦੋਵਾਂ ਨੇ ਹਿਮਾਚਲ ਟੂਰ ਦੀਆਂ ਕੁਝ ਤਸਵੀਰਾਂ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਸਨ।

PunjabKesari
ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਮਲਾਇਕਾ ਅਰੋੜਾ ਨੇ ਕਿਹਾ ਕਿ ਉਹ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਪ੍ਰੇਮੀ ਅਰਜੁਨ ਕਪੂਰ ਨਾਲ ਕੁਆਰੰਟੀਨ ਸੀ। ਅਰਜੁਨ ਕਪੂਰ ਬਾਰੇ ਗੱਲ ਕਰਦਿਆਂ ਮਲਾਇਕਾ ਨੇ ਕਿਹਾ, 'ਮੈਂ ਉਸ ਨਾਲ ਕੁਰੰਟੀਨ ਰਹਿਣਾ ਚਾਵਾਂਗੀ ਕਿਉਂਕਿ ਉਹ ਬਹੁਤ ਐਂਟਰਟੇਨਿੰਗ ਹੈ। ਅਰਜੁਨ ਨਾਲ ਬਿਤਾਇਆ ਕੋਈ ਵੀ ਪਲ ਮਾੜਾ ਨਹੀਂ ਹੁੰਦਾ।'

PunjabKesari

 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।


sunita

Content Editor sunita