ਵੈਕਸੀਨ ਲਗਵਾਉਣ ਗਲੈਮਰੈੱਸ ਲੁੱਕ ’ਚ ਪਹੁੰਚੀ ਮਲਾਇਕਾ, ਲੋਕਾਂ ਨੇ ਕੀਤਾ ਟ੍ਰੋਲ

Wednesday, Jun 30, 2021 - 06:48 PM (IST)

ਵੈਕਸੀਨ ਲਗਵਾਉਣ ਗਲੈਮਰੈੱਸ ਲੁੱਕ ’ਚ ਪਹੁੰਚੀ ਮਲਾਇਕਾ, ਲੋਕਾਂ ਨੇ ਕੀਤਾ ਟ੍ਰੋਲ

ਮੁੰਬਈ (ਬਿਊਰੋ)– ਮਲਾਇਕਾ ਅਰੋੜਾ ਜ਼ਿਆਦਾਤਰ ਅਦਾਕਾਰਾਂ ਦੀ ਤਰ੍ਹਾਂ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੀ ਹੈ। ਅਦਾਕਾਰਾ ਦੀ ਹਾਲ ਹੀ ’ਚ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਉਹ ਟੀਕਾਕਰਨ ਕੇਂਦਰ ਤੋਂ ਟੀਕਾ ਲਗਵਾਉਣ ਤੋਂ ਬਾਅਦ ਆਪਣੀ ਕਾਰ ਵੱਲ ਵਧਦੀ ਦਿਖਾਈ ਦੇ ਰਹੀ ਹੈ।

ਵੀਡੀਓ ’ਚ ਅਦਾਕਾਰਾ ਕਾਲੇ ਜੌਗਰਸ ਤੇ ਜੈਕਟ ਪਹਿਨੀ ਹੋਈ ਦਿਖ ਰਹੀ ਹੈ। ਜਿਵੇਂ ਹੀ ਮਲਾਇਕਾ ਕੇਂਦਰ ਤੋਂ ਬਾਹਰ ਆਉਂਦੀ ਹੈ, ਉਸ ਦੇ ਸਾਰੇ ਪ੍ਰਸ਼ੰਸਕ ਤੇ ਫੋਟੋਗ੍ਰਾਫਰ ਉਸ ਨੂੰ ਘੇਰ ਲੈਂਦੇ ਹਨ।

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਮਲਾਇਕਾ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਸਟਾਰ ਫੋਟੋਗ੍ਰਾਫਰ ਵਿਰਲ ਭਿਆਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝਾ ਕੀਤਾ ਹੈ। ਤਕਰੀਬਨ 6 ਘੰਟੇ ਪਹਿਲਾਂ ਸਾਂਝੀ ਕੀਤੀ ਗਈ ਇਸ ਵੀਡੀਓ ਨੂੰ ਹੁਣ ਤੱਕ 2 ਲੱਖ ਤੋਂ ਵੱਧ ਵਾਰ ਵੇਖਿਆ ਜਾ ਚੁੱਕਾ ਹੈ। ਜਿਥੇ ਅਦਾਕਾਰਾ ਦੇ ਸਾਰੇ ਪ੍ਰਸ਼ੰਸਕ ਉਸ ਦੀ ਦਿੱਖ ਦੀ ਪ੍ਰਸ਼ੰਸਾ ਕਰ ਰਹੇ ਹਨ, ਉਥੇ ਬਹੁਤ ਸਾਰੇ ਲੋਕ ਹਨ, ਜੋ ਉਸ ਨੂੰ ਟ੍ਰੋਲ ਕਰਨ ਤੋਂ ਪਿੱਛੇ ਨਹੀਂ ਹੱਟ ਰਹੇ।

ਵੀਡੀਓ ’ਚ ਵੇਖਿਆ ਜਾ ਸਕਦਾ ਹੈ ਕਿ ਮਲਾਇਕਾ ਨੇ ਬਹੁਤ ਬੋਲਡ ਡਰੈੱਸ ਪਹਿਨੀ ਹੋਈ ਹੈ। ਇਸ ਕਾਰਨ ਬਹੁਤ ਸਾਰੇ ਲੋਕ ਉਸ ਨੂੰ ਟ੍ਰੋਲ ਕਰ ਰਹੇ ਹਨ। ਮਲਾਇਕਾ ਨੂੰ ਟਰੋਲ ਕਰਦੇ ਸਮੇਂ ਇਕ ਯੂਜ਼ਰ ਲਿਖਦਾ ਹੈ, ‘ਟੀਕਾ ਜਾਂ ਜਿਮ ਕਰਨ ਗਈ ਸੀ।’ ਇਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ, ‘ਟੀਕਾ ਲਗਵਾਉਣ ਜਾਂ ਸਰੀਰ ਨੂੰ ਦਿਖਾਉਣ ਲਈ ਗਈ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News