ਅਰਬਾਜ਼ ਖ਼ਾਨ ਤੋਂ ਬਾਅਦ ਹੁਣ ਮਲਾਇਕਾ ਵੀ ਕਰਵਾਏਗੀ ਦੂਜਾ ਵਿਆਹ! ਗੱਲਾਂ-ਗੱਲਾਂ ’ਚ ਦਿੱਤਾ ਹਿੰਟ

Saturday, Dec 30, 2023 - 01:21 PM (IST)

ਅਰਬਾਜ਼ ਖ਼ਾਨ ਤੋਂ ਬਾਅਦ ਹੁਣ ਮਲਾਇਕਾ ਵੀ ਕਰਵਾਏਗੀ ਦੂਜਾ ਵਿਆਹ! ਗੱਲਾਂ-ਗੱਲਾਂ ’ਚ ਦਿੱਤਾ ਹਿੰਟ

ਮੁੰਬਈ (ਬਿਊਰੋ)– ਹਾਲ ਹੀ ’ਚ ਅਰਬਾਜ਼ ਖ਼ਾਨ ਨੇ ਦੂਜਾ ਵਿਆਹ ਕਰਵਾਇਆ ਹੈ ਤੇ ਲੱਗਦਾ ਹੈ ਕਿ ਹੁਣ ਉਨ੍ਹਾਂ ਦੀ ਸਾਬਕਾ ਪਤਨੀ ਮਲਾਇਕਾ ਅਰੋੜਾ ਵੀ ਦੂਜਾ ਵਿਆਹ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਅਸੀਂ ਨਹੀਂ ਕਹਿ ਰਹੇ ਹਾਂ ਪਰ ਅਦਾਕਾਰਾ ਨੇ ਖ਼ੁਦ ਇਸ ਬਾਰੇ ਰਿਐਲਿਟੀ ਸ਼ੋਅ ‘ਝਲਕ ਦਿਖਲਾ ਜਾ 11’ ’ਚ ਇਸ਼ਾਰਾ ਕੀਤਾ ਸੀ। ਅਸਲ ’ਚ ਮਲਾਇਕਾ ‘ਝਲਕ ਦਿਖਲਾ ਜਾ 11’ ਨੂੰ ਜੱਜ ਕਰਦੀ ਹੈ। ਹਾਲ ਹੀ ’ਚ ਫਰਾਹ ਖ਼ਾਨ ਸ਼ੋਅ ’ਚ ਪਹੁੰਚੀ ਤੇ ਮਲਾਇਕਾ ਨਾਲ ਖ਼ੂਬ ਮਸਤੀ ਕੀਤੀ। ਨਿਰਮਾਤਾਵਾਂ ਨੇ ਇਸ ਦਾ ਪ੍ਰੋਮੋ ਵੀ ਜਾਰੀ ਕਰ ਦਿੱਤਾ ਹੈ।

ਮਸਤੀ ਦੌਰਾਨ ਫਰਾਹ ਖ਼ਾਨ ਨੇ ਮਲਾਇਕਾ ਅਰੋੜਾ ਤੋਂ ਵਿਆਹ ਬਾਰੇ ਸਵਾਲ ਪੁੱਛਿਆ। ਉਨ੍ਹਾਂ ਨੇ ਮਲਾਇਕਾ ਨੂੰ ਪੁੱਛਿਆ, ‘‘ਮਲਾਇਕਾ, ਕੀ ਤੁਸੀਂ 2024 ’ਚ ਸਿੰਗਲ ਪੇਰੈਂਟ ਕਮ ਐਕਟਰੈੱਸ ਤੋਂ ਡਬਲ ਪੇਰੈਂਟ ਕਮ ਐਕਟਰੈੱਸ ’ਚ ਬਦਲਣ ਜਾ ਰਹੇ ਹੋ?’’ ਇਹ ਸੁਣ ਕੇ ਮਲਾਇਕਾ ਪੁੱਛਦੀ ਹੈ, ‘‘ਮਤਲਬ, ਮੈਨੂੰ ਕਿਸੇ ਨੂੰ ਆਪਣੀ ਗੋਦ ’ਚ ਲੈਣਾ ਹੋਵੇਗਾ? ਇਸ ਦਾ ਮਤਲਬ ਕੀ ਹੈ?’’ ਫਿਰ ‘ਝਲਕ ਦਿਖਲਾ ਜਾ 11’ ਦੀ ਹੋਸਟ ਗੌਹਰ ਖ਼ਾਨ ਉੱਚੀ-ਉੱਚੀ ਕਹਿੰਦੀ ਹੈ, ‘‘ਇਸ ਦਾ ਮਤਲਬ ਹੈ ਕਿ ਤੁਸੀਂ ਵਿਆਹ ਕਰਨ ਜਾ ਰਹੇ ਹੋ?’’

ਇਹ ਖ਼ਬਰ ਵੀ ਪੜ੍ਹੋ : ਕੋਲੰਬੀਆ ’ਚ ਬਣੀ ਸ਼ਕੀਰਾ ਦੀ 21 ਫੁੱਟ ਉੱਚੀ ਖ਼ੂਬਸੂਰਤ ਮੂਰਤੀ ਪਰ ਹੋ ਗਈ ਇਕ ਵੱਡੀ ਗਲਤੀ

ਮਲਾਇਕਾ ਨੇ ਸ਼ਰਮਾਉਂਦਿਆਂ ਕਿਹਾ, ‘‘ਜੇਕਰ ਕੋਈ ਹੈ ਤਾਂ ਮੈਂ ਉਸ ਨਾਲ 100 ਫ਼ੀਸਦੀ ਵਿਆਹ ਕਰਾਵਾਂਗੀ’’
ਇਸ ’ਤੇ ਮਲਾਇਕਾ ਸ਼ਰਮਾਉਂਦੀ ਹੈ ਤੇ ਜਵਾਬ ਦਿੰਦੀ ਹੈ, ‘‘ਜੇਕਰ ਕੋਈ ਹੈ ਤਾਂ ਮੈਂ 100 ਫ਼ੀਸਦੀ ਵਿਆਹ ਕਰਾਂਗੀ।’’ ਫਿਰ ਫਰਾਹ ਖ਼ਾਨ ਕਹਿੰਦੀ ਹੈ ਕਿ ਕੋਈ ਹੈ ਮਤਲਬ, ਬਹੁਤ ਹਨ।’’ ਫਿਰ ਮਲਾਇਕਾ ਕਹਿੰਦੀ ਹੈ, ‘‘ਜੇਕਰ ਕੋਈ ਪੁੱਛੇ ਤਾਂ ਮੈਂ ਵਿਆਹ ਕਰਵਾ ਲਵਾਂਗੀ।’’ ਫਰਾਹ ਫਿਰ ਪੁੱਛਦੀ ਹੈ, ‘‘ਕੋਈ ਵੀ ਪੁੱਛੇਗਾ ਤਾਂ ਤੁਸੀਂ ਵਿਆਹ ਕਰਵਾ ਲਓਗੇ?’’ ਜਵਾਬ ’ਚ ਮਲਾਇਕਾ ਕਹਿੰਦੀ ਹੈ, ‘‘ਹਾਂ, ਮੈਂ ਕਰਾਂਗੀ।’’ ਹੁਣ ਭਾਵੇਂ ਮਲਾਇਕਾ ਨੇ ਸਿੱਧੇ ਤੌਰ ’ਤੇ ਕੁਝ ਨਾ ਕਿਹਾ ਹੋਵੇ ਪਰ ਉਸ ਨੇ ਆਪਣੀ ਗੱਲਬਾਤ ’ਚ ਇਹ ਐਲਾਨ ਜ਼ਰੂਰ ਕੀਤਾ ਹੈ ਕਿ ਉਹ 2024 ’ਚ ਵਿਆਹ ਕਰਵਾ ਸਕਦੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਅਰਜੁਨ ਕਪੂਰ ਇਸ ’ਤੇ ਕੀ ਕਹਿਣਗੇ।

 
 
 
 
 
 
 
 
 
 
 
 
 
 
 
 

A post shared by Sony Entertainment Television (@sonytvofficial)

ਮਲਾਇਕਾ ਅਰੋੜਾ ਅਰਜੁਨ ਕਪੂਰ ਨੂੰ ਕਰ ਰਹੀ ਡੇਟ
ਤੁਹਾਨੂੰ ਦੱਸ ਦੇਈਏ ਕਿ ਮਲਾਇਕਾ ਅਰੋੜਾ ਪਿਛਲੇ ਕੁਝ ਸਾਲਾਂ ਤੋਂ ਅਰਜੁਨ ਕਪੂਰ ਨੂੰ ਡੇਟ ਕਰ ਰਹੀ ਹੈ। ਦੋਵਾਂ ਨੇ ਆਪਣੇ ਰਿਸ਼ਤੇ ਨੂੰ ਬਹੁਤ ਪਹਿਲਾਂ ਅਧਿਕਾਰਤ ਕਰ ਲਿਆ ਹੈ ਤੇ ਅਕਸਰ ਇਕੱਠੇ ਘੁੰਮਦੇ ਤੇ ਛੁੱਟੀਆਂ ਮਨਾਉਂਦੇ ਦੇਖੇ ਜਾਂਦੇ ਹਨ। ਮਲਾਇਕਾ ਦੇ ਸਾਬਕਾ ਪਤੀ ਅਰਬਾਜ਼ ਨੇ ਹਾਲ ਹੀ ’ਚ ਸ਼ੂਰਾ ਖ਼ਾਨ ਨਾਲ ਦੂਜਾ ਵਿਆਹ ਕੀਤਾ ਹੈ। ਸ਼ੂਰਾ ਖ਼ਾਨ ਪੇਸ਼ੇ ਤੋਂ ਮੇਕਅੱਪ ਆਰਟਿਸਟ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News