ਮਲਾਇਕਾ ਅਰੋੜਾ ਦੇ ਪਿਤਾ ਦੀ ਖ਼ੁਦਕੁਸ਼ੀ ਦੀ ਕੀ ਰਹੀ ਵਜ੍ਹਾ, ਜਾਂਚ 'ਚ ਜੁਟੀ ਕ੍ਰਾਈਮ ਬ੍ਰਾਂਚ

Wednesday, Sep 11, 2024 - 01:03 PM (IST)

ਮਲਾਇਕਾ ਅਰੋੜਾ ਦੇ ਪਿਤਾ ਦੀ ਖ਼ੁਦਕੁਸ਼ੀ ਦੀ ਕੀ ਰਹੀ ਵਜ੍ਹਾ, ਜਾਂਚ 'ਚ ਜੁਟੀ ਕ੍ਰਾਈਮ ਬ੍ਰਾਂਚ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਦੇ ਘਰ ਇਸ ਵੇਲੇ ਮਾਤਮ ਛਾਇਆ ਹੋਇਆ ਹੈ। ਹਾਲ ਹੀ 'ਚ ਖ਼ਬਰ ਆਈ ਹੈ ਕਿ ਅਦਾਕਾਰਾ ਦੇ ਪਿਤਾ ਨੇ ਬਾਂਦਰਾ ਸਥਿਤ ਆਪਣੇ ਘਰ ਦੀ ਛੇਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਹੈ। ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ। ਮ੍ਰਿਤਕ ਸਰੀਰ ਨੂੰ ਪੋਸਟਮਾਰਟ ਲਈ ਭੇਜ ਦਿੱਤਾ ਗਿਆ ਹੈ। ਮਲਾਇਕਾ ਦਾ ਸਾਬਕਾ ਪਤੀ ਅਰਬਾਜ਼ ਖ਼ਾਨ ਪਰਿਵਾਰ ਸਣੇ ਘਟਨਾ ਵਾਲੇ ਸਥਾਨ 'ਤੇ ਪਹੁੰਚ ਚੁੱਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਮਲਾਇਕਾ ਨੂੰ ਪਿਤਾ ਦੇ ਦਿਹਾਂਤ ਦੀ ਖ਼ਬਰ ਮਿਲੀ ਉਦੋਂ ਉਹ ਪੁਣੇ ਸੀ। ਜਾਣਕਾਰੀ ਮਿਲਦੇ ਹੀ ਉਹ ਮੁੰਬਈ ਤੋਂ ਰਵਾਨਾ ਹੋ ਗਈ। 

PunjabKesari

ਇਹ ਖ਼ਬਰ ਵੀ ਪੜ੍ਹੋ ਅਦਾਕਾਰਾ ਰਸ਼ਮਿਕਾ ਮੰਡਾਨਾ ਦਾ ਹੋਇਆ ਐਕਸੀਡੈਂਟ

ਬਾਂਦਰਾ ਪੁਲਸ ਤੇ ਕ੍ਰਾਈਮ ਬ੍ਰਾਂਚ ਦੀ ਟੀਮ ਘਟਨਾ ਵਾਲੀ ਜਗ੍ਹਾ 'ਤੇ ਪਹੁੰਚੀ ਹੈ। ਫਿਲਹਾਲ ਪੁਲਸ ਨੂੰ ਉਥੋਂ ਕੋਈ ਵੀ ਸੁਸਾਈਡ ਨੋਟ ਨਹੀਂ ਮਿਲਿਆ। ਦੱਸਿਆ ਜਾ ਰਿਹਾ ਹੈ ਮਲਾਇਕਾ ਦਾ ਪਿਤਾ ਲੰਬੇ ਸਮੇਂ ਤੋਂ ਬਿਮਾਰ ਸਨ। ਫਿਲਹਾਲ ਅਦਾਕਾਰ ਦੇ ਪਿਤਾ ਦੀ ਲਾਸ਼ ਨੂੰ ਬਾਬਾ ਹਸਪਤਾਲ 'ਚ ਰੱਖਿਆ ਗਿਆ ਹੈ।

ਮੁੰਬਈ ਪੁਲਸ ਅਨੁਸਾਰ, ਅਭਿਨੇਤਰੀ ਮਲਾਇਕਾ ਅਰੋੜਾ ਅਤੇ ਉਸਦੀ ਭੈਣ ਅੰਮ੍ਰਿਤਾ ਅਰੋੜਾ ਦੇ ਪਿਤਾ ਅਨਿਲ ਅਰੋੜਾ ਦੀ ਬੁੱਧਵਾਰ ਦੁਪਹਿਰ ਨੂੰ ਖੁਦਕੁਸ਼ੀ ਕਰ ਕੇ ਮੌਤ ਹੋ ਗਈ। ਸੋਸ਼ਲ ਮੀਡੀਆ ‘ਤੇ ਵਿਆਪਕ ਤੌਰ ‘ਤੇ ਸ਼ੇਅਰ ਕੀਤੀ ਜਾ ਰਹੀ ਇੱਕ ਵੀਡੀਓ 'ਚ, ਮਲਾਇਕਾ ਦੇ ਸਾਬਕਾ ਪਤੀ, ਅਭਿਨੇਤਾ-ਨਿਰਮਾਤਾ ਅਰਬਾਜ਼ ਖਾਨ, ਬੁੱਧਵਾਰ ਦੁਪਹਿਰ ਨੂੰ ਅਨਿਲ ਅਰੋੜਾ ਦੇ ਘਰ ਦੇ ਬਾਹਰ ਪੁਲਸ ਅਧਿਕਾਰੀਆਂ ਨਾਲ ਗੱਲ ਕਰਦੇ ਹੋਏ ਅਤੇ ਸਥਿਤੀ ਦਾ ਜਾਇਜ਼ਾ ਲੈਂਦੇ ਦੇਖਿਆ ਗਿਆ। ਸੰਵੇਦਨਸ਼ੀਲ ਸਮੇਂ ਦੌਰਾਨ ਗੁਪਤਤਾ ਅਤੇ ਵਿਵਸਥਾ ਨੂੰ ਯਕੀਨੀ ਬਣਾਉਣ ਲਈ, ਘਰ ਦੇ ਆਲੇ-ਦੁਆਲੇ ਦੇ ਖੇਤਰ 'ਚ ਭਾਰੀ ਪੁਲਿਸ ਤਾਇਨਾਤੀ ਦੇਖੀ ਗਈ। ਇਮਾਰਤ ਦੇ ਬਾਹਰ ਐਂਬੂਲੈਂਸ ਵੀ ਖੜ੍ਹੀ ਸੀ।

PunjabKesari

ਮਾਤਾ-ਪਿਤਾ ਨੇ ਕਈ ਸਾਲ ਪਹਿਲਾ ਲਿਆ ਸੀ ਤਲਾਕ
ਮਲਾਇਕਾ ਅਰੋੜਾ ਦੇ ਪਰਿਵਾਰ 'ਚ ਉਸ ਦੀ ਭੈਣ ਅੰਮ੍ਰਿਤਾ ਅਰੋੜਾ ਅਤੇ ਉਸ ਦੀ ਮਾਂ ਹੈ। ਜਦੋਂ ਮਲਾਇਕਾ ਅਰੋੜਾ ਦਾ ਪਿਤਾ ਹਿੰਦੂ ਸੀ ਅਤੇ ਉਸ ਦੀ ਮਾਂ ਕੇਰਲਾ ਦੀ ਰਹਿਣ ਵਾਲੀ ਹੈ, ਜੋ ਈਸਾਈ ਧਰਮ ਨਾਲ ਸਬੰਧ ਰੱਖਦੀ ਹੈ। ਜਦੋਂ ਮਲਾਇਕਾ 6 ਸਾਲ ਦੀ ਸੀ ਤਾਂ ਉਦੋਂ ਉਸ ਦੇ ਮਾਤਾ-ਪਿਤਾ ਦਾ ਤਲਾਕ ਹੋ ਗਿਆ ਸੀ। ਉਹ ਆਪਣੀ ਮਾਂ ਨਾਲ ਠਾਣੇ ਤੋਂ ਚੇਂਬੁਰ ਚਲੀ ਗਈ ਸੀ। ਉਸ ਦੀ ਮਾਂ ਨੇ ਮਲਾਇਕਾ ਦਾ ਪਾਲਣ ਪੋਸ਼ਣ ਕੀਤਾ। ਗਲਾਟਾ ਇੰਡੀਆ ਨੂੰ ਇਕ ਇੰਟਰਵਿਊ 'ਚ ਮਲਾਇਕਾ ਨੇ ਕਿਹਾ ਸੀ, ''ਮੇਰਾ ਬਚਪਨ ਬਹੁਤ ਸ਼ਾਨਦਾਰ ਸੀ, ਪਰ ਇਹ ਸੌਖਾ ਨਹੀਂ ਸੀ। ਮੁਸ਼ਕਿਲ ਦਾ ਸਮਾਂ ਤੁਹਾਨੂੰ ਮਹੱਤਵਪੂਰਨ ਸਬਕ ਵੀ ਸਿਖਾਉਂਦਾ ਹੈ।''

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News