ਮਲਾਇਕਾ ਅਰੋੜਾ ਨੇ ਸਾੜ੍ਹੀ ’ਚ ਦਿੱਤੇ ਜ਼ਬਰਦਸਤ ਪੌਜ਼, ਤਸਵੀਰਾਂ ਤੋਂ ਨਹੀਂ ਹਟਣਗੀਆਂ ਨਜ਼ਰਾਂ

Tuesday, Aug 10, 2021 - 12:59 PM (IST)

ਮਲਾਇਕਾ ਅਰੋੜਾ ਨੇ ਸਾੜ੍ਹੀ ’ਚ ਦਿੱਤੇ ਜ਼ਬਰਦਸਤ ਪੌਜ਼, ਤਸਵੀਰਾਂ ਤੋਂ ਨਹੀਂ ਹਟਣਗੀਆਂ ਨਜ਼ਰਾਂ

ਮੁੰਬਈ (ਬਿਊਰੋ)– ਮਲਾਇਕਾ ਅਰੋੜਾ ਅਕਸਰ ਆਪਣੀਆਂ ਖ਼ੂਬਸੂਰਤ ਤੇ ਕਾਤਿਲ ਅਦਾਵਾਂ ਲਈ ਜਾਣੀ ਜਾਂਦੀ ਹੈ। ਮਲਾਇਕਾ ਇਕ ਵਾਰ ਮੁੜ ਕਹਿਰ ਢਾਹੁਣ ਆ ਗਈ ਹੈ। ਉਸ ਨੇ ਹਾਲ ਹੀ ’ਚ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਕੋਈ ਵੀ ਉਸ ਦਾ ਦੀਵਾਨਾ ਹੋ ਜਾਵੇਗਾ।

PunjabKesari

ਮਲਾਇਕਾ ਹਾਲ ਹੀ ’ਚ ‘ਬਿੱਗ ਬੌਸ ਓ. ਟੀ. ਟੀ.’ ਦੇ ਪ੍ਰੀਮੀਅਰ ’ਚ ਨਜ਼ਰ ਆਈ ਸੀ। ਉਸ ਨੇ ਸਾੜ੍ਹੀ ’ਚ ਕਮਾਲ ਦੇ ਲਟਕੇ-ਝਟਕੇ ਦਿਖਾਏ ਸਨ ਤੇ ਹੁਣ ਉਸੇ ਸਾੜ੍ਹੀ ’ਚ ਉਸ ਨੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

PunjabKesari

ਮਲਾਇਕਾ ਅਰੋੜਾ ਤਸਵੀਰਾਂ ’ਚ ਸਕਿਨ ਕਲਰ ਦੀ ਸਾੜ੍ਹੀ ’ਚ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ’ਚ ਮਲਾਇਕਾ ਦਾ ਮਦਹੋਸ਼ ਕਰਨ ਵਾਲਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

PunjabKesari

ਮਲਾਇਕਾ ਦੀ ਇਸ ਸਾੜ੍ਹੀ ਨੂੰ ਡਿਜ਼ਾਈਨ ਕੀਤਾ ਹੈ ਮਨੀਸ਼ ਮਲਹੋਤਰਾ ਨੇ। ਮਨੀਸ਼ ਨੇ ਵੀ ਮਲਾਇਕਾ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਤੇ ਪ੍ਰਸ਼ੰਸਕ ਖੂਬ ਪਿਆਰ ਦਿਖਾ ਰਹੇ ਹਨ।

PunjabKesari

ਮਲਾਇਕਾ ਆਪਣੇ ਕੰਮ ਲਈ ਚਰਚਾ ’ਚ ਆਵੇ ਜਾਂ ਨਾ ਆਵੇ ਪਰ ਉਹ ਆਪਣੇ ਲੁੱਕ ਕਾਰਨ ਸੁਰਖ਼ੀਆਂ ’ਚ ਜ਼ਰੂਰ ਆ ਜਾਂਦੀ ਹੈ। 47 ਸਾਲ ਦੀ ਉਮਰ ’ਚ ਮਲਾਇਕਾ ਦਾ ਡ੍ਰੈਸਿੰਗ ਸੈਂਸ ਤੇ ਉਸ ਦਾ ਪਰਫੈਕਟ ਫਿੱਗਰ ਲੋਕਾਂ ਨੂੰ ਕਾਫੀ ਪ੍ਰਭਾਵਿਤ ਕਰਦਾ ਹੈ।

PunjabKesari

ਮਲਾਇਕਾ ਅਰੋੜਾ 47 ਸਾਲ ਦੀ ਹੈ ਪਰ ਉਸ ਦੇ ਸਟਾਈਲ ਦੇ ਅੱਗੇ ਉਸ ਦੀ ਉਮਰ ਕੋਈ ਮਾਇਨੇ ਨਹੀਂ ਰੱਖਦੀ ਹੈ। ਦੋ ਦਹਾਕਿਆਂ ਤੋਂ ਇੰਡਸਟਰੀ ’ਚ ਕਾਬਜ਼ ਮਲਾਇਕਾ ਅੱਜ ਵੀ ਨਵੇਂ ਸਿਤਾਰਿਆਂ ’ਤੇ ਭਾਰੀ ਪੈਂਦੀ ਹੈ। ਘੱਟ ਤੋਂ ਘੱਟ ਇਹ ਤਸਵੀਰਾਂ ਤਾਂ ਇਸ ਗੱਲ ਨੂੰ ਸਹੀ ਸਾਬਿਤ ਕਰਦੀਆਂ ਹਨ।

PunjabKesari

ਨੋਟ– ਮਲਾਇਕਾ ਦੀਆਂ ਇਹ ਤਸਵੀਰਾਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News