ਮਲਾਇਕਾ ਦੀ ਤਬੀਅਤ ਖ਼ਰਾਬ, ਵਿਚਾਲੇ ਛੱਡਣੀ ਪਈ ''INDIA''S BEST DANCER 2'' ਦੇ ਫ਼ਿਨਾਲੇ ਦੀ ਸ਼ੂਟਿੰਗ

Saturday, Jan 08, 2022 - 07:04 PM (IST)

ਮਲਾਇਕਾ ਦੀ ਤਬੀਅਤ ਖ਼ਰਾਬ, ਵਿਚਾਲੇ ਛੱਡਣੀ ਪਈ ''INDIA''S BEST DANCER 2'' ਦੇ ਫ਼ਿਨਾਲੇ ਦੀ ਸ਼ੂਟਿੰਗ

ਮੁੰਬਈ- ਬਾਵੀਵੁੱਡ ਅਭਿਨੇਤਾ ਅਰਜੁਨ ਕਪੂਰ ਬੀਤੇ ਦਿਨਾਂ 'ਚ ਕੋਵਿਡ ਪਾਜ਼ੇਟਿਵ ਪਾਏ ਗਏ ਸਨ। ਇਹ ਦੂਜੀ ਵਾਰ ਹੈ ਜਦੋਂ ਅਰਜੁਨ ਕਪੂਰ ਕੋਰੋਨਾ ਦੀ ਲਪੇਟ 'ਚ ਆਏ। ਫਿਲਹਾਲ ਅਰਜੁਨ ਆਪਣੇ ਘਰ 'ਚ ਇਕਾਂਤਵਾਸ 'ਚ ਹਨ। ਇਸੇ ਦਰਮਿਆਨ ਹੁਣ ਅਰਜੁਨ ਕਪੂਰ ਦੀ ਗਰਲਫ੍ਰੈਂਡ ਤੇ ਅਦਾਕਾਰਾ ਮਲਾਇਕਾ ਅਰੋੜਾ ਦੀ ਸਿਹਤ ਨੂੰ ਲੈ ਕੇ ਇਕ ਖ਼ਬਰ ਸਾਹਮਣੇ ਆਈ ਹੈ ਜਿਸ ਨੇ ਉਨ੍ਹਾਂ ਦੇ ਫੈਨਜ਼ ਨੂੰ ਚਿੰਤਾ 'ਚ ਪਾ ਦਿੱਤਾ ਹੈ।

ਇਹ ਵੀ ਪੜ੍ਹੋ : ਵਿਸ਼ਾਲ ਦਦਲਾਨੀ ਦੇ ਪਿਤਾ ਦਾ ਦਿਹਾਂਤ, ਅੰਤਿਮ ਦਰਸ਼ਨ ਨਾ ਹੋਣ 'ਤੇ ਮਾਂ ਲਈ ਲਿਖੀ ਭਾਵੁਕ ਪੋਸਟ

PunjabKesariਦਰਅਸਲ, ਹੁਣ ਮਲਾਇਕਾ ਦੀ ਤਬੀਅਤ ਠੀਕ ਨਹੀਂ ਦੱਸੀ ਜਾ ਰਹੀ ਹੈ ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਅਦਾਕਾਰਾ ਨੂੰ ਕੋਵਿਡ-19 ਨਹੀਂ ਹੈ। ਮੀਡੀਆ ਰਿਪੋਰਟਸ ਮੁਤਾਬਕ ਮਲਾਇਕਾ ਕਾਫ਼ੀ ਥਕੇਵਾਂ ਮਹਿਸੂਸ ਕਰ ਰਹੀ ਹੈ। ਇਹੋ ਵਜ੍ਹਾ ਹੈ ਕਿ ਉਨ੍ਹਾਂ ਨੇ 'ਇੰਡੀਆਜ਼ ਬੈਸਟ ਡਾਂਸਰ-2' ਦੇ ਫਿਨਾਲੇ ਵੀਕੈਂਡ 'ਚ ਵੀ ਹਿੱਸਾ ਨਹੀਂ ਲਿਆ ਹੈ।

PunjabKesari

ਸ਼ੋਅ ਦੀ ਪੂਰੀ ਟੀਮ ਨੇ ਇਸ ਹਫ਼ਤੇ ਗ੍ਰੈਂਡ ਫਿਨਾਲੇ ਦੀ ਸ਼ੂਟਿੰਗ ਕੀਤੀ ਹੈ। ਸ਼ੋਅ ਦੀ ਜੱਜ 'ਚੋਂ ਇਕ ਮਲਾਇਕਾ ਨੇ ਇਸ 'ਚ ਸਿਰਫ਼ ਦੋ ਦਿਨ ਹਿੱਸਾ ਲਿਆ ਤੇ ਫਿਰ ਆਪਣੀ ਤਬੀਅਤ ਠੀਕ ਨਾ ਹੋਣ ਦੀ ਗੱਲ ਸ਼ੋਅ ਦੇ ਮੇਕਰਸ ਨੂੰ ਕਹੀ। ਮੇਕਰਸ ਨੇ ਉਨ੍ਹਾਂ ਨੂੰ ਤੁਰੰਤ ਆਰਾਮ ਕਰਨ ਦੀ ਸਲਾਹ ਦਿੱਤੀ ਹਾਲਾਂਕਿ ਉਨ੍ਹਾਂ ਦੇ ਸ਼ੂਟ 'ਤੇ ਨਾ ਹੋਣ ਨਾਲ ਟੀਮ ਕਾਫ਼ੀ ਨਿਰਾਸ਼ ਹੋ ਗਈ। ਸ਼ੋਅ ਦੇ ਪ੍ਰੋਡੀਊਸਰ ਰੰਜੀਤ ਠਾਕੁਰ ਨੇ ਇਕ ਪੋਸਟ ਸ਼ੇਅਰ ਕਰਦੇ ਦੱਸਿਆ ਕਿ ਉਹ ਸੈੱਟ 'ਤੇ ਮਲਾਇਕਾ ਨੂੰ ਕਿੰਨਾ ਮਿਸ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ : ਸਲਮਾਨ ਖ਼ਾਨ ਦਾ ਦਿਸਿਆ ਢਿੱਡ ਤਾਂ ਲੋਕਾਂ ਨੇ ਕਰ ਦਿੱਤਾ ਟਰੋਲ, ਕਿਹਾ, ‘ਇਹ ਪੈਕਸ ਤਾਂ ਫੈਮਿਲੀ ਪੈਕ ਬਣ ਗਏ’

ਉਨ੍ਹਾਂ ਕਿਹਾ- 'ਅੱਜ ਰਲੇ-ਮਿਲੇ ਇਮੋਸ਼ਨਸ ਭਰਿਆ ਦਿਨ ਹੈ। ਸਾਡੇ ਸ਼ੋਅ ਦਾ ਗ੍ਰੈਂਡ ਫਿਨਾਲੇ ਹੈ ਤੇ ਇਹ ਸੀਜ਼ਨ 2 ਵੀ ਹੁਣ ਖ਼ਤਮ ਹੋ ਗਿਆ ਹੈ। ਆਪਣੇ 13 ਐਪੀਸੋਡ ਦੀ ਜਰਨੀ 'ਚ ਇਹ ਨੰਬਰ 1 ਸ਼ੋਅ ਬਣਿਆ ਰਿਹਾ। ਫਿਨਾਲੇ 'ਚ ਦੋ ਕੰਟੈਸਟੈਂਟ ਤੇ ਇਕ ਜੱਜ ਦੀ ਗ਼ੈਰਮੌਜੂਦਗੀ ਨਾਲ ਮੈਨੂੰ ਬੁਰਾ ਲੱਗਾ।'

PunjabKesari

ਉਨ੍ਹਾਂ ਸ਼ੋਅ ਦੀ ਸ਼ੂਟਿੰਗ ਦੇ ਦੌਰਾਨ ਇਕ ਤਸਵੀਰ ਵੀ ਸ਼ੇਅਰ ਕੀਤੀ ਜਿਸ 'ਚ ਉਹ ਗੀਤਾ ਕਪੂਰ, ਟੇਰੇਂਸ ਲੁਈਸ ਦੇ ਨਾਲ ਨਜ਼ਰ ਆਏ। ਮਲਾਇਕਾ ਨੂੰ ਟੈਗ ਕਰਦੇ ਹੋਏ ਲਿਖਿਆ- 'ਮਿਸਿੰਗ ਮੱਲਾ। ਮਲਾਇਕਾ ਨੇ ਵੀ ਰਿਪਲਾਈ ਕਰਦੇ ਹੋਏ ਲਿਖਿਆ- 'ਕਿੱਸ ਫ਼ਾਰ ਯੂ।' ਜ਼ਿਕਰਯੋਗ ਹੈ ਕਿ ਇੰਡੀਆਜ਼ ਬੈਸਟ ਡਾਂਸਰ 2 ਨੂੰ ਮਲਾਇਕਾ ਦੇ ਨਾਲ ਗੀਤਾ ਕਪੂਰ, ਟੇਰੇਂਸ ਲੁਈਸ ਜੱਜ ਕਰ ਰਹੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News