ਪਿਤਾ ਦੀ ਮੌਤ ਨਾਲ ਸਦਮੇ 'ਚ ਅੰਮ੍ਰਿਤਾ ਅਰੋੜਾ, ਪਤੀ ਨਾਲ ਪਹੁੰਚੀ ਅਪਾਰਟਮੈਂਟ (ਵੀਡੀਓ)

Wednesday, Sep 11, 2024 - 03:16 PM (IST)

ਪਿਤਾ ਦੀ ਮੌਤ ਨਾਲ ਸਦਮੇ 'ਚ ਅੰਮ੍ਰਿਤਾ ਅਰੋੜਾ, ਪਤੀ ਨਾਲ ਪਹੁੰਚੀ ਅਪਾਰਟਮੈਂਟ (ਵੀਡੀਓ)

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਦੇ ਪਿਤਾ ਅਨਿਲ ਅਰੋੜਾ ਨੇ ਅੱਜ ਸਵੇਰੇ ਖੁਦਕੁਸ਼ੀ ਕਰ ਲਈ ਹੈ। ਮੁੰਬਈ ਪੁਲਸ ਨੇ ਬੁੱਧਵਾਰ ਨੂੰ ਦੱਸਿਆ ਕਿ ਅਦਾਕਾਰਾ ਮਲਾਇਕਾ ਅਰੋੜਾ ਦੇ ਪਿਤਾ ਨੇ ਮੁੰਬਈ ਦੇ ਬਾਂਦਰਾ ਸਥਿਤ ਆਪਣੇ ਘਰ ਦੀ ਛੇਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਕਾਰਨਾਂ ਦਾ ਅਜੇ ਪਤਾ ਨਹੀਂ ਲੱਗਾ ਹੈ। ਪੁਲਸ ਟੀਮ ਮੌਕੇ 'ਤੇ ਮੌਜੂਦ ਹੈ।

PunjabKesari

ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਅੱਜ ਸਵੇਰੇ ਕਰੀਬ 9 ਵਜੇ ਦੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਲਾਇਕਾ ਅਰੋੜਾ ਪੁਣੇ ਤੋਂ ਰਵਾਨਾ ਹੋ ਗਈ ਸੀ, ਜੋ ਹੁਣ ਪਿਤਾ ਦੇ ਅਪਾਰਟਮੈਂਟ 'ਚ ਪਹੁੰਚ ਚੁੱਕੀ ਹੈ। 

ਬਾਂਦਰਾ ਪੁਲਸ ਅਤੇ ਕ੍ਰਾਈਮ ਬ੍ਰਾਂਚ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ। ਫਿਲਹਾਲ ਪੁਲਸ ਨੂੰ ਅਜੇ ਤੱਕ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਅਭਿਨੇਤਰੀ ਦੇ ਸਾਬਕਾ ਪਤੀ ਅਰਬਾਜ਼ ਖਾਨ ਵੀ ਮੌਕੇ 'ਤੇ ਪਹੁੰਚ ਗਏ ਹਨ। ਦੱਸਿਆ ਜਾ ਰਿਹਾ ਸੀ ਕਿ ਮਲਾਇਕਾ ਦੇ ਪਿਤਾ ਕਾਫੀ ਸਮੇਂ ਤੋਂ ਬੀਮਾਰ ਸਨ।

PunjabKesari

ਪਿਛਲੇ ਸਾਲ ਜੁਲਾਈ 'ਚ ਅਨਿਲ ਅਰੋੜਾ ਨੂੰ ਮੁੰਬਈ ਦੇ ਇੱਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਮਲਾਇਕਾ ਨੂੰ ਹਸਪਤਾਲ 'ਚ ਉਨ੍ਹਾਂ ਦੀ ਮਾਂ ਜੋ ਨਾਲ ਦੇਖਿਆ ਗਿਆ ਸੀ।

PunjabKesari

ਦੱਸਣਯੋਗ ਹੈ ਕਿ ਮਲਾਇਕਾ ਅਰੋੜਾ ਦੇ ਪਿਤਾ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਪਿਤਾ ਦੇ ਖੁਦਕੁਸ਼ੀ ਕਰਨ ਤੋਂ ਬਾਅਦ ਅਦਾਕਾਰਾ ਮਲਾਇਕਾ ਤੇ ਉਨ੍ਹਾਂ ਦੀ ਭੈਣ ਅੰਮ੍ਰਿਤਾ ਅਰੋੜਾ ਵੀ ਸਦਮੇ ‘ਚ ਹਨ। ਹਾਲ ਹੀ 'ਚ ਅਮਿਤਾ ਦਾ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਉਹ ਰੌਂਦੇ ਹੋਏ ਪਿਤਾ ਦੇ ਘਰ ਜਾ ਰਹੀ ਹੈ। ਇਸ ਦੌਰਾਨ ਉਸ ਨਾਲ ਉਸ ਦਾ ਪਤੀ ਵੀ ਮੌਜ਼ੂਦ ਸੀ।

PunjabKesari

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

sunita

Content Editor

Related News