ਮਲਾਇਕਾ ਦੇ ਲਾਂਚ ਇਵੈਂਟ ’ਚ ਸਿਤਾਰਿਆਂ ਨੇ ਕੀਤੀ ਸ਼ਿਰਕਤ, ਬੁਆਏਫ੍ਰੈਂਡ ਅਰਜੁਨ ਕਪੂਰ ਦੀ ਡੈਸ਼ਿੰਗ ਲੁੱਕ ਆਈ ਸਾਹਮਣੇ

Thursday, Aug 18, 2022 - 02:57 PM (IST)

ਮਲਾਇਕਾ ਦੇ ਲਾਂਚ ਇਵੈਂਟ ’ਚ ਸਿਤਾਰਿਆਂ ਨੇ ਕੀਤੀ ਸ਼ਿਰਕਤ, ਬੁਆਏਫ੍ਰੈਂਡ ਅਰਜੁਨ ਕਪੂਰ ਦੀ ਡੈਸ਼ਿੰਗ ਲੁੱਕ ਆਈ ਸਾਹਮਣੇ

ਬਾਲੀਵੁੱਡ ਡੈਸਕ- ਅਦਾਕਾਰਾ ਮਲਾਇਕਾ ਅਰੋੜਾ ਨੇ ਬੁੱਧਵਾਰ ਰਾਤ ਮੁੰਬਈ ’ਚ ਆਪਣਾ ਐਕਸੈਸਰੀਜ਼ ਬ੍ਰਾਂਡ ਲਾਂਚ ਕੀਤਾ। ਅਦਾਕਾਰਾ ਨੇ ਨਮਰਤਾ ਕਰਾਡ ਦੇ ਨਾਲ ਗਲੋਬਲ ਆਰਟੀਸਨਲ ਐਕਸੈਸਰੀਜ਼ ਬ੍ਰਾਂਡ ਨੂੰ ਭਾਰਤ ’ਚ ਲਿਆਉਣ ਲਈ ਸਹਿਯੋਗ ਕੀਤਾ ਅਤੇ ਇਕ ਸ਼ਾਨਦਾਰ ਜਸ਼ਨ ਦੇ ਨਾਲ ਲਾਂਚ ਦਾ ਜਸ਼ਨ ਮਨਾਇਆ। ਮਲਾਇਕਾ ਦੇ ਇਸ ਲਾਂਚ ਇਵੈਂਟ ’ਚ ਬੁਆਏਫ੍ਰੈਂਡ ਅਰਜੁਨ ਕਪੂਰ, ਉਸ ਦੀ ਭੈਣ ਅੰਸ਼ੁਲਾ, ਗੌਰੀ ਖ਼ਾਨ, ਫ਼ਰਾਹ ਖ਼ਾਨ ਵਰਗੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਜਿਨ੍ਹਾਂ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। 

PunjabKesari

ਮਲਾਇਕਾ ਅਰੋੜਾ ਦੀ ਪਾਰਟੀ ’ਚ ਬੁਆਏਫ੍ਰੈਂਡ ਅਰਜੁਨ ਕਪੂਰ ਨੂੰ ਗੁਲਾਬੀ ਪ੍ਰਿੰਟਿਡ ਸ਼ਰਟ, ਬਲੈਕ ਜੀਨਸ, ਮਹਿਰੂਨ ਕੋਟ, ਮੈਚਿੰਗ ਗੋਗਲਸ ਅਤੇ ਕਾਲੇ ਬੂਟਾਂ ’ਚ ਵੱਖਰੇ ਅੰਦਾਜ਼ ਨਾਲ ਦੇਖਿਆ ਗਿਆ।

ਇਹ ਵੀ ਪੜ੍ਹੋ : ਦੇਰ ਰਾਤ ਪਤੀ ਨਿਕ ਨਾਲ ਪ੍ਰਿਅੰਕਾ ਦੀ ਨਾਈਟ ਆਊਟ, ਇਕ-ਦੂਜੇ ਦਾ ਹੱਥ ਫੜ ਕੇ ਦਿੱਤੇ ਪਰਫ਼ੈਕਟ ਕਪਲ ਗੋਲ

ਮਲਾਇਕਾ ਦੀ ਪਾਰਟੀ ’ਚ ਸ਼ਾਹਰੁਖ਼ ਖ਼ਾਨ ਦੀ ਪਤਨੀ ਗੌਰੀ ਖ਼ਾਨ ਦਾ ਲੁੱਕ ਵੀ ਸਾਹਮਣੇ ਆਈ ਹੈ। ਬਲੈਕ ਡਰੈੱਸ ’ਚ ਗੌਰੀ ਕਾਫ਼ੀ ਖੂਬਸੂਰਤ ਨਜ਼ਰ ਆ ਰਹੀ ਹੈ।

PunjabKesari

ਬ੍ਰਾਂਡ ਲਾਂਚ ’ਤੇ ਮਲਾਇਕਾ ਦੇ ਪਰਿਵਾਰ ਨੂੰ ਵੀ ਪੋਜ਼ ਦਿੰਦੇ ਦੇਖਿਆ ਗਿਆ। ਇਸ ਦੌਰਾਨ ਮੱਲਾ ਦੀ ਭੈਣ ਅੰਮ੍ਰਿਤਾ ਅਰੋੜਾ ਨੀਲੇ ਰੰਗ ਦੇ ਕੋਟ ’ਚ ਕਾਫ਼ੀ ਖੁਸ਼ ਨਜ਼ਰ ਆ ਰਹੀ ਹੈ।

PunjabKesari

ਇਹ ਵੀ ਪੜ੍ਹੋ : ਲਾਂਚ ਇਵੈਂਟ ’ਚ ਮਲਾਇਕਾ ਦਾ ਗਲੈਮਰਸ ਅੰਦਾਜ਼, ਓਰੇਂਜ ਡਰੈੱਸ ’ਚ ਲੱਗ ਰਹੀ ਖੂਬਸੂਰਤੀ

ਇਸ ਤੋਂ ਇਲਾਵਾ ਗੌਰੀ ਖ਼ਾਨ ਦੇ ਨਾਲ ਮਹੀਪ ਕਪੂਰ ਅਤੇ ਸੀਮਾ ਸਜਦੇਹ ਵੀ ਲਾਂਚਿੰਗ ’ਤੇ ਜਲਵੇ ਬਿਖੇਰਦੇ ਨਜ਼ਰ ਆਈਆਂ ਹਨ।

PunjabKesari

ਪਾਰਟੀ ’ਚ ਸੋਫ਼ੀ ਚੌਧਰੀ ਨੇ ਆਪਣੇ ਨਿਓਨ ਗ੍ਰੀਨ ਪਹਿਰਾਵੇ ਅਤੇ ਲੁੱਕ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ, ਜਿਸ ਦੌਰਾਨ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।

PunjabKesari

ਇਵੈਂਟ ’ਚ ਮਲਾਇਕਾ ਦੇ ਪੁੱਤਰ ਅਰਹਾਨ ਖ਼ਾਨ ਦੀ ਵੀ ਝਲਕ ਸਾਹਮਣੇ ਆਈ। ਅਰਹਾਨ  ਬਲੈਕ ਸ਼ਰਟ ਅਤੇ ਬਲੂ ਜੀਂਸ ’ਚ ਸਮਾਰਟ ਨਜ਼ਰ ਆ ਰਹੇ ਹਨ।

PunjabKesari

ਤੁਹਾਨੂੰ ਦੱਸ ਦੇਈਏ ਕਿ ਮਲਾਇਕਾ ਨੇ ਭਾਰਤ ’ਚ ਇਕ ਗਲੋਬਲ ਬ੍ਰਾਂਡ ਲਿਆਉਣ ਲਈ ਨਮਰਤਾ ਕਰਾਡ ਨਾਲ ਹੱਥ ਮਿਲਾਇਆ ਹੈ। ਇਸ ਤੋਂ ਇਲਾਵਾ ਉਹ ਛੋਟੇ ਪਰਦੇ ’ਤੇ ਡਾਂਸ ਰਿਐਲਿਟੀ ਸ਼ੋਅ ਨੂੰ ਜੱਜ ਕਰਕੇ ਸੁਰਖੀਆਂ ਬਟੋਰਦੀ ਨਜ਼ਰ ਆ ਰਹੀ ਹੈ।

PunjabKesari


author

Shivani Bassan

Content Editor

Related News