ਅਰਜੁਨ ਕਪੂਰ ਨਾਲ ਬ੍ਰੇਕਅੱਪ ਦੀਆਂ ਖ਼ਬਰਾਂ ਵਿਚਾਲੇ ਮਲਾਇਕਾ ਅਰੋੜਾ ਦਾ ਦਿੱਸਿਆ ਗਲੈਮਰਸ ਅੰਦਾਜ਼

Wednesday, Jul 03, 2024 - 04:54 PM (IST)

ਅਰਜੁਨ ਕਪੂਰ ਨਾਲ ਬ੍ਰੇਕਅੱਪ ਦੀਆਂ ਖ਼ਬਰਾਂ ਵਿਚਾਲੇ ਮਲਾਇਕਾ ਅਰੋੜਾ ਦਾ ਦਿੱਸਿਆ ਗਲੈਮਰਸ ਅੰਦਾਜ਼

ਮੁੰਬਈ- ਮਲਾਇਕਾ ਅਰੋੜਾ ਇਨ੍ਹੀਂ ਦਿਨੀਂ ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਨਾਲ ਬ੍ਰੇਕਅੱਪ ਦੀਆਂ ਖ਼ਬਰਾਂ ਨੂੰ ਲੈ ਕੇ ਕਾਫ਼ੀ ਸੁਰਖੀਆਂ ਬਟੋਰ ਰਹੀ ਹੈ। ਮਲਾਇਕਾ ਅਤੇ ਅਰਜੁਨ ਦੋਵੇਂ ਹੀ ਇਨ੍ਹੀਂ ਦਿਨੀਂ ਆਪਣੇ ਇੰਸਟਾਗ੍ਰਾਮ 'ਤੇ ਬਹੁਤ ਸਾਰੀਆਂ ਕ੍ਰਿਪਟਿਕ ਪੋਸਟਾਂ ਸ਼ੇਅਰ ਕਰ ਰਹੇ ਹਨ, ਜਿਸ ਕਾਰਨ ਪ੍ਰਸ਼ੰਸਕ ਉਨ੍ਹਾਂ ਦੇ ਬ੍ਰੇਕਅੱਪ ਦੇ ਅੰਦਾਜ਼ੇ ਲਗਾ ਰਹੇ ਹਨ। ਹਾਲਾਂਕਿ ਅਜੇ ਤੱਕ ਇਨ੍ਹਾਂ ਖਬਰਾਂ 'ਤੇ ਨਾ ਤਾਂ ਮਲਾਇਕਾ ਅਤੇ ਨਾ ਹੀ ਅਰਜੁਨ ਨੇ ਕੋਈ ਪ੍ਰਤੀਕਿਰਿਆ ਦਿੱਤੀ ਹੈ।

PunjabKesari

ਅਰਜੁਨ ਕਪੂਰ ਨਾਲ ਬ੍ਰੇਕਅੱਪ ਦੀਆਂ ਖਬਰਾਂ ਵਿਚਾਲੇ ਮਲਾਇਕਾ ਅਰੋੜਾ ਨੂੰ ਹਾਲ ਹੀ 'ਚ ਮੁੰਬਈ 'ਚ ਬੇਹੱਦ ਗਲੈਮਰਸ ਅੰਦਾਜ਼ 'ਚ ਦੇਖਿਆ ਗਿਆ। ਇਸ ਦੌਰਾਨ ਮਲਾਇਕਾ ਅਰੋੜਾ ਫੁੱਲ ਸਲੀਵ ਸ਼ਰਟ ਦੇ ਨਾਲ ਮੈਚਿੰਗ ਸ਼ਾਰਟਸ ਪਾਈ ਨਜ਼ਰ ਆਈ। 50 ਸਾਲ ਦੀ ਉਮਰ 'ਚ ਮਲਾਇਕਾ ਆਪਣੇ ਗਲੈਮਰਸ ਅੰਦਾਜ਼ ਨਾਲ ਕਈ ਨੌਜਵਾਨ ਅਦਾਕਾਰਾਂ ਨੂੰ ਸਖ਼ਤ ਟੱਕਰ ਦਿੰਦੀ ਨਜ਼ਰ ਆਈ।

PunjabKesari

ਮਲਾਇਕਾ ਅਰੋੜਾ ਨੇ ਇਸ ਕਮੀਜ਼ ਅਤੇ ਸ਼ਾਰਟਸ ਦੇ ਨਾਲ ਆਪਣੇ ਪੈਰਾਂ 'ਚ ਲੋਫਰ ਸਟਾਈਲ ਦੇ ਜੁੱਤੇ ਪਾਏ ਹੋਏ ਸਨ। ਅਦਾਕਾਰਾ ਨੇ  ਕਰਾਸ ਸਟਾਈਲ 'ਚ ਆਪਣਾ ਬੈਗ ਮੋਢੇ 'ਤੇ ਲਟਕਾਇਆ ਹੋਇਆ ਸੀ। ਮਲਾਇਕਾ ਨੇ ਆਪਣੇ ਵਾਲਾਂ ਦਾ ਬਨ ਬਣਾਇਆ ਸੀ। ਮਲਾਇਕਾ ਅਰੋੜਾ ਨੇ ਹਲਕੇ ਮੇਕਅਪ ਅਤੇ ਗੂੜ੍ਹੇ ਸਨਗਲਾਸ ਨਾਲ ਆਪਣਾ ਲੁੱਕ ਪੂਰਾ ਕੀਤਾ।

PunjabKesari

ਅਰਜੁਨ ਕਪੂਰ ਨਾਲ ਰਿਲੇਸ਼ਨਸ਼ਿਪ 'ਚ ਆਉਣ ਤੋਂ ਪਹਿਲਾਂ ਮਲਾਇਕਾ ਨੇ 1998 'ਚ ਅਰਬਾਜ਼ ਖਾਨ ਨਾਲ ਵਿਆਹ ਕੀਤਾ ਸੀ, ਜਿਸ ਤੋਂ ਉਨ੍ਹਾਂ ਦਾ ਇਕ ਬੇਟਾ ਅਰਹਾਨ ਹੈ। ਮਲਾਇਕਾ ਅਤੇ ਅਰਬਾਜ਼ ਦਾ ਵਿਆਹ ਦੇ 19 ਸਾਲ ਬਾਅਦ ਤਲਾਕ ਹੋ ਗਿਆ।


author

Priyanka

Content Editor

Related News