ਪਿਆਰ ਦੇ ਸ਼ਹਿਰ ਪੈਰਿਸ ’ਚ ਮਲਾਇਕਾ-ਅਰਜੁਨ ਆਏ ਨਜ਼ਰ, ਦੇਖੋ ਰੋਮਾਂਟਿਕ ਤਸਵੀਰਾਂ

06/26/2022 11:36:40 AM

ਮੁੰਬਈ:  ਬਾਲੀਵੁੱਡ ਡੈਸਕ ਅਰਜੁਨ ਕਪੂਰ ਅਤੇ ਉਨ੍ਹਾਂ ਦੀ ਪ੍ਰਮਿਕਾ  ਭਾਵ ਮਲਾਇਕਾ ਅਰੋੜਾ ਬੀ-ਟਾਊਨ ਦੇ ਰੋਮਾਂਟਿਕ ਜੋੜਿਆਂ ’ਚੋਂ ਇਕ ਹੈ। ਜੋੜੇ ਦੀਆਂ ਤਸਵੀਰਾਂ ਅਕਸਰ ਇੰਟਰਨੈੱਟ  ’ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਨ੍ਹੀਂ ਦਿਨੀਂ ਜੋੜਾ ਪੈਰਿਸ ’ਚ ਰੋਮਾਂਟਿਕ ਛੁੱਟੀਆਂ ਦਾ ਆਨੰਦ ਲੈ ਰਹੇ ਹਨ।

PunjabKesari

ਦਰਅਸਲ ਅਰਜੁਨ ਕਪੂਰ ਅੱਜ ਆਪਣਾ 37 ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ।ਇਸ ਸਪੈਸ਼ਲ ਡੇਅ ’ਤੇ ਜੋੜੇ ਦੀਆਂ ਰੋਮਾਂਟਿਕ ਤਸਵੀਰਾਂ ਸਾਹਮਣੇ ਆਈਆ ਹਨ। ਅਰਜੁਨ ਕਪੂਰ ਨੇ ਇਹ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀ ਹਨ। 

PunjabKesari

ਤਸਵੀਰਾਂ ’ਚ ਦੋਵੇਂ ਇਕ-ਦੂਸਰੇ ਦੇ ਕਾਫ਼ੀ ਕਰੀਬ ਨਜ਼ਰ ਆ ਰਹੇ ਹਨ। ਅਰਜੁਨ ਕਪੂਰ ਦੀਆਂ ਸੈਲਫ਼ੀ ਤਸਵੀਰਾਂ ’ਚ ਮਲਾਇਕਾ ਅਰੋੜਾ ਕੈਮਰੇ ਦੇ ਸਾਹਮਣੇ ਮੁਸਕਰਾਉਂਦੇ ਹੋਏ ਪੋਜ਼ ਦੇ ਰਹੀ ਹੈ। 

PunjabKesari

ਇਹ  ਵੀ ਪੜ੍ਹੋ :  ਔਰਤਾਂ ਨੂੰ 1000 ਰੁਪਏ ਕਦੋਂ ਮਿਲਣਗੇ : ਪ੍ਰਤਾਪ ਬਾਜਵਾ

ਲੁੱਕ ਦੀ ਗੱਲ ਕਰੀਏ ਤਾਂ ਅਰਜੁਨ ਹਰੇ ਰੰਗ ਦੀ ਸਲੀਵਲੈੱਸ ਟੀ-ਸ਼ਰਟ ’ਚ ਕਾਫ਼ੀ ਸ਼ਾਨਦਾਰ ਲੱਗ ਰਹੇ ਹਨ।

PunjabKesari

ਇਸ ਦੇ ਨਾਲ ਹੀ ਮਲਾਇਕਾ ਸਫ਼ੇਦ ਪਹਿਰਾਵੇ ’ਚ ਨਜ਼ਰ ਆ ਰਹੀ ਹੈ। ਬਿਨਾਂ ਮੇਕਅੱਪ ਦੀ ਲੁੱਕ ’ਚ ਵੀ ਮਲਾਇਕਾ ਖੂਬਸੂਰਤ ਲੱਗ ਰਹੀ ਹੈ। ਤਸਵੀਰਾਂ ’ਚ ਜੋੜੇ ਦੇ  ਬੈਕਗ੍ਰਾਊਂਡ ’ਚ ਆਈਫ਼ਲ ਟਾਵਰ ਨਜ਼ਰ ਆ ਰਿਹਾ  ਹੈ। ਦੋਵਾਂ ਨੂੰ ਆਲੀਫ਼ਲ ਟਾਵਰ ਨਾਲ ਪੋਜ਼ ਦਿੰਦੇ ਦੇਖਿਆ ਜਾ ਸਕਦਾ ਹੈ। ਜੋੜੇ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

PunjabKesari

ਸਿਤਾਰਿਆਂ ਦੇ ਫ਼ਿਲਮੀ ਕਰੀਅਰ ਦੀ ਗੱਲ  ਕਰੀਏ ਤਾਂ ਅਰਜੁਨ ਕਪੂਰ ਮੋਹਿਤ ਸੂਰੀ ਦੀ ‘ਏਕ ਵਿਲੇਨ ਰਿਟਰਨਸ’ ’ਚ  ਜਾਨ ਅਬ੍ਰਾਹਮ, ਦਿਸ਼ਾ ਪਟਾਨੀ ਅਤੇ ਤਾਰਾ ਸੁਤਾਰੀਆ ਦੇ ਨਾਲ ਨਜ਼ਰ ਆਉਣਗੇ। ਇਸ ਦੇ ਨਾਲ ਉਨ੍ਹਾਂ ਕੋਲ ਆਕਾਸ਼ ਭਾਰਦਵਾਜ ਦੀ ‘ਕੁਟੀ’ ਅਤੇ ਅਜੇ  ਬਹਿਲ ਦੀ ‘ਦਿ ਲੇਡੀਕਿਲਰ’ ਵੀ ਹੈ।

ਇਹ  ਵੀ ਪੜ੍ਹੋ : ਡੀ.ਸੀ. ਦਾ ਨਵਾਂ ਫਾਰਮੂਲਾ: 15 ਦਿਨਾਂ ਤੱਕ ਇਕ ਪਟਵਾਰਖ਼ਾਨੇ ਤੇ 15 ਦਿਨ ਦੂਜੇ ’ਚ ਕੰਮ ਕਰਨਗੇ ਪਟਵਾਰੀ

ਮਲਾਇਕਾ ਇਨ੍ਹੀਂ ਦਿਨੀਂ ਫ਼ਿਲਮਾਂ ਤੋਂ ਦੂਰ ਹੈ  ਹਾਲਾਂਕਿ ਉਹ ਅਕਸਰ ਰਿਐਲਿਟੀ ਸ਼ੋਅ ਨੂੰ ਜੱਜ ਕਰਦੀ ਨਜ਼ਰ ਆਉਂਦੀ ਹੈ।


Anuradha

Content Editor

Related News