ਪੈਰਿਸ ’ਚ ਸਮਾਂ ਬਿਤਾਉਣ ਤੋਂ ਬਾਅਦ ਮੁੰਬਈ ਵਾਪਸ ਆਏ ਮਲਾਇਕਾ-ਅਰਜੁਨ, ਏਅਰਪੋਰਟ ’ਤੇ ਨਜ਼ਰ ਆਇਆ ਜੋੜਾ
Thursday, Jun 30, 2022 - 12:56 PM (IST)
ਬਾਲੀਵੁੱਡ ਡੈਸਕ: ਬੀ-ਟਾਊਨ ਦੇ ਪ੍ਰੇਮੀ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਪੈਰਿਸ ’ਚ ਕੁਆਲਿਟੀ ਸਮਾਂ ਬਿਤਾਉਣ ਤੋਂ ਬਾਅਦ ਮੁੰਬਈ ਵਾਪਸ ਆ ਗਏ ਹਨ। ਉੱਥੋਂ ਪਰਤਦੇ ਹੋਏ ਜੋੜੇ ਨੂੰ ਬੁੱਧਵਾਰ ਰਾਤ ਨੂੰ ਏਅਰਪੋਰਟ ’ਤੇ ਸਪਾਟ ਕੀਤਾ ਗਿਆ, ਜਿੱਥੇ ਦੋਵਾਂ ਨੂੰ ਇਕੱਠੇ ਦੇਖਿਆ ਗਿਆ। ਹੁਣ ਏਅਰਪੋਰਟ ਤੋਂ ਇਸ ਜੋੜੇ ਦੀਆਂ ਇਹ ਤਸਵੀਰਾਂ ਇੰਟਰਨੈੱਟ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।
ਇਹ ਵੀ ਪੜ੍ਹੋ : ਸ਼ਹਿਨਾਜ਼ ਬਣੀ ਰਿਤਿਕ ਰੋਸ਼ਨ ਦੀ ਦੀਵਾਨੀ, 'ਗ੍ਰੀਕ ਗੌਡ' ਨਾਲ ਕਰੇਗੀ ਸਕ੍ਰੀਨ ਸਾਂਝੀ
ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਮਲਾਇਕਾ ਅਰੋੜਾ ਕੋਟ ਪੈਂਟ ’ਚ ਕਾਫ਼ੀ ਸਟਾਈਲਿਸ਼ ਲੱਗ ਰਹੀ ਹੈ। ਇਸ ਦੇ ਨਾਲ ਉਸ ਨੇ ਬਲੈਕ ਰੰਗ ਦੇ ਸ਼ੂਜ਼ ਪਾਏ ਹਨ ਅਤੇ ਚਿਹਰੇ ਮਾਸਕ ਲਗਾਇਆ ਹੈ। ਹੱਥ ’ਚ ਸੂਟਕੇਸ ਕੈਰੀ ਕਰਦੇ ਹੋਏ ਅਰਜੁਨ ਕਪੂਰ ਦੇ ਪਿੱਛੇ ਚੱਲਦੀ ਦਿਖਾਈ ਦੇ ਰਹੀ ਹੈ।
ਇਹ ਵੀ ਪੜ੍ਹੋ : ਪੌਪ ਗਾਇਕ ਆਰ ਕੈਲੀ ਨੂੰ ਯੌਨ ਅਪਰਾਧਾਂ ਦੇ ਦੋਸ਼ ’ਚ ਮਿਲੀ 30 ਸਾਲ ਦੀ ਸਜ਼ਾ
ਇਸ ਦੇ ਨਾਲ ਹੀ ਅਰਜੁਨ ਇਸ ਦੌਰਾਨ ਬਲੈਕ ਟਰਾਊਜ਼ਰ ਅਤੇ ਪ੍ਰਿੰਟ ਬਲੈਕ ਟੀ-ਸ਼ਰਟ ਦੇ ਨਾਲ ਮੈਚਿੰਗ ਸ਼ੂਜ਼ ’ਚ ਬੇਹੱਦ ਸ਼ਾਨਦਾਰ ਨਜ਼ਰ ਆ ਰਹੇ ਹਨ। ਕਈ ਤਸਵੀਰਾਂ ’ਚ ਅਰਜੁਨ ਆਪਣੇ ਪ੍ਰਸ਼ੰਸਕਾਂ ਨਾਲ ਪੋਜ਼ ਦਿੰਦੇ ਵੀ ਨਜ਼ਰ ਆਏ।
ਅਰਜੁਨ ਕਪੂਰ ਦੇ ਫ਼ਿਲਮੀ ਕਰੀਅਰ ਬਾਰੇ ਕੰਮ ਦੀ ਗੱਲ ਕਰੀਏ ਤਾਂ ਅਦਾਕਾਰ ਆਖ਼ਰੀ ਵਾਰ ‘ਭੂਤ ਪੁਲਸ’ ’ਚ ਨਜ਼ਰ ਆਏ ਸਨ। ਹੁਣ ਉਸ ਕੋਲ ਜੌਨ ਅਬ੍ਰਾਹਮ, ਦਿਸ਼ਾ ਪਟਾਨੀ ਅਤੇ ਤਾਰਾ ਸੁਤਾਰੀਆ ਨਾਲ ‘ਏਕ ਵਿਲੇਨ ਰਿਟਰਨਸ’ ਹੈ। ਇਸ ਦੇ ਇਲਾਵਾ ਅਦਾਕਾਰ ਕੋਲ ‘ਕੁੱਟੀ’ ਅਤੇ ‘ਦਿ ਲੇਡੀ ਕਿਲਰ’ ਵਰਗੀਆਂ ਫ਼ਿਲਮਾਂ ਆਉਣ ਵਾਲੀਆਂ ਹਨ।