ਨਿਰਮਾਤਾਵਾਂ ਨੇ ਰਿਸ਼ਭ ਸ਼ੈੱਟੀ ਸਟਾਰਰ ''ਕਾਂਤਾਰਾ: ਚੈਪਟਰ 1'' ਸੰਬੰਧੀ ਪ੍ਰਸ਼ੰਸਕਾਂ ਨੂੰ ਕੀਤੀ ਖਾਸ ਅਪੀਲ
Friday, May 23, 2025 - 02:20 PM (IST)

ਮੁੰਬਈ (ਏਜੰਸੀ)- ਦੱਖਣੀ ਭਾਰਤੀ ਫ਼ਿਲਮਾਂ ਦੇ ਸੁਪਰਸਟਾਰ ਰਿਸ਼ਭ ਸ਼ੈੱਟੀ ਸਟਾਰਰ ਫ਼ਿਲਮ 'ਕਾਂਤਾਰਾ: ਚੈਪਟਰ 1' ਦੇ ਨਿਰਮਾਤਾਵਾਂ ਨੇ ਪ੍ਰਸ਼ੰਸਕਾਂ ਨੂੰ ਇੱਕ ਖਾਸ ਅਪੀਲ ਕੀਤੀ ਹੈ। ਸਾਲ 2022 ਵਿੱਚ ਰਿਲੀਜ਼ ਹੋਈ ਕਾਂਤਾਰਾ ਨੇ ਆਪਣੀ ਜ਼ਬਰਦਸਤ ਸਫਲਤਾ ਨਾਲ ਇੰਡਸਟਰੀ ਵਿੱਚ ਇੱਕ ਨਵਾਂ ਰਿਕਾਰਡ ਬਣਾਇਆ। ਦੇਸੀ ਕਹਾਣੀ ਅਤੇ ਸਾਧਾਰਨ ਭਾਵਨਾਵਾਂ ਨੇ ਇਸਨੂੰ ਬਲਾਕਬਸਟਰ ਬਣਾ ਦਿੱਤਾ। ਹੁਣ ਕਾਂਤਾਰਾ: ਚੈਪਟਰ 1 ਉਸੇ ਕਹਾਣੀ ਦਾ ਅਗਲਾ ਹਿੱਸਾ ਹੈ, ਜਿਸ ਨੂੰ ਇਸ ਸਾਲ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ ਮੰਨਿਆ ਜਾ ਰਿਹਾ ਹੈ। ਇਹ ਭਾਰਤ ਦੇ ਸਭ ਤੋਂ ਵੱਡੇ ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਫਿਲਮ ਦੇ ਪੋਸਟਰ ਰਿਲੀਜ਼ ਹੋਣ ਤੋਂ ਬਾਅਦ, ਲੋਕਾਂ ਨੂੰ ਰਿਸ਼ਭ ਸ਼ੈੱਟੀ ਦੇ ਸ਼ਾਨਦਾਰ ਲੁੱਕ ਅਤੇ ਫਿਲਮ ਦੀ ਦੁਨੀਆ ਦੀ ਝਲਕ ਮਿਲੀ। ਜਿਵੇਂ-ਜਿਵੇਂ ਉਤਸ਼ਾਹ ਵਧ ਰਿਹਾ ਹੈ, ਨਿਰਮਾਤਾਵਾਂ ਨੇ ਪ੍ਰਸ਼ੰਸਕਾਂ ਨੂੰ ਅਫਵਾਹਾਂ ਨੂੰ ਨਜ਼ਰਅੰਦਾਜ਼ ਕਰਨ ਅਤੇ ਬਿਨਾਂ ਪੁਸ਼ਟੀ ਕੀਤੇ ਕਿਸੇ ਵੀ ਅਪਡੇਟ 'ਤੇ ਵਿਸ਼ਵਾਸ ਨਾ ਕਰਨ ਲਈ ਕਿਹਾ ਹੈ।
ਕਾਂਤਾਰਾ: ਚੈਪਟਰ 1 ਨੂੰ ਲੈ ਕੇ ਵਧ ਰਹੇ ਉਤਸ਼ਾਹ ਦੇ ਵਿਚਕਾਰ, ਕਈ ਝੂਠੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਇਸ 'ਤੇ, ਨਿਰਮਾਤਾਵਾਂ ਨੇ ਫਿਰ ਪ੍ਰਸ਼ੰਸਕਾਂ ਨੂੰ ਕਿਹਾ ਹੈ ਕਿ ਉਹ ਸਿਰਫ਼ ਅਧਿਕਾਰਤ ਸਰੋਤ ਤੋਂ ਪ੍ਰਾਪਤ ਜਾਣਕਾਰੀ 'ਤੇ ਭਰੋਸਾ ਕਰਨ ਅਤੇ ਕਿਸੇ ਵੀ ਅਣਅਧਿਕਾਰਤ ਅਪਡੇਟ ਦੇ ਚੱਕ ਵਿਚ ਨਾ ਪੈਣ। ਉਨ੍ਹਾਂ ਇਹ ਵੀ ਕਿਹਾ ਕਿ ਫਿਲਮ ਦੀ ਸ਼ੂਟਿੰਗ ਯੋਜਨਾ ਅਨੁਸਾਰ ਚੱਲ ਰਹੀ ਹੈ ਅਤੇ ਇਹ ਇੰਤਜ਼ਾਰ ਕਰਨ ਯੋਗ ਹੈ। ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ, ਨਿਰਮਾਤਾਵਾਂ ਨੇ ਲਿਖਿਆ ਹੈ, ਅਸੀਂ ਪੂਰੀ ਤਰ੍ਹਾਂ ਟਰੈਕ 'ਤੇ ਹਾਂ ਅਤੇ ਸਭ ਕੁਝ ਯੋਜਨਾ ਅਨੁਸਾਰ ਚੱਲ ਰਿਹਾ ਹੈ। ਕਾਂਤਾਰਾ ਚੈਪਟਰ 1, 2 ਅਕਤੂਬਰ, 2025 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗਾ। ਵਿਸ਼ਵਾਸ ਰੱਖੋ, ਇੰਤਜ਼ਾਰ ਵਿਅਰਥ ਨਹੀਂ ਜਾਵੇਗਾ। ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕਿਸੇ ਵੀ ਤਰ੍ਹਾਂ ਦੀਆਂ ਅਟਕਲਾਂ ਤੋਂ ਦੂਰ ਰਹੋ ਅਤੇ ਬਿਨਾਂ ਕਿਸੇ ਠੋਸ ਸਰੋਤ ਦੇ ਅਪਡੇਟਸ ਸਾਂਝੇ ਨਾ ਕਰੋ।