ਮਹਿੰਦੀ ਨਿਰਮਾਤਾ ਕੰਪਨੀ ਨੂੰ ਅਦਾਕਾਰਾ ਪੂਜਾ ਗੌਰ ਦੀ ਤਸਵੀਰ ਲਾਉਣੀ ਮਹਿੰਗੀ ਪਈ

09/08/2020 10:08:02 AM

ਅਹਿਮਦਾਬਾਦ : ਰਾਜਸਥਾਨ ਦੇ ਇੱਕ ਮਹਿੰਦੀ ਨਿਰਮਾਤਾ ਨੂੰ ਉਤਪਾਦ ਦੇ ਪ੍ਰਚਾਰ ਲਈ ਟੀ. ਵੀ. ਅਦਾਕਾਰਾ ਦੀ ਤਸਵੀਰ ਲਾਉਣੀ ਮਹਿੰਗੀ ਪਈ। ਅਹਿਮਦਾਬਾਦ ਸਿਟੀ ਸਿਵਲ ਕੋਰਟ ਨੇ ਮਹਿੰਦੀ ਨਿਰਮਾਤਾ ਕੰਪਨੀ ਨੂੰ ਮੁਆਵਜ਼ੇ ਵਜੋਂ ਪੰਜ ਲੱਖ ਰੁਪਏ ਅਤੇ ਇਸ 'ਤੇ 2011 ਤੋਂ 6 ਫ਼ੀਸਦੀ ਵਿਆਜ ਅਦਾ ਕਰਨ ਦਾ ਆਦੇਸ਼ ਦਿੱਤਾ ਹੈ। ਅਹਿਮਦਾਬਾਦ 'ਚ ਰਹਿਣ ਵਾਲੀ ਪੂਜਾ ਗੌਰ ਟੀ. ਵੀ. ਲੜੀਵਾਰ 'ਮਨ ਕੀ ਆਵਾਜ਼', 'ਪ੍ਰਤਿੱਗਿਆ' ਆਦਿ ਲਈ ਕੰਮ ਕਰ ਚੁੱਕੀ ਹੈ। ਰਾਜਸਥਾਨ ਦੀ ਕਨਕ ਪ੍ਰੋਡਕਟ ਨਾਂ ਦੀ ਕੰਪਨੀ ਨੇ ਆਪਣੇ ਪੈਕੇਟ 'ਤੇ 'ਪ੍ਰਤਿੱਗਿਆ ਬ੍ਰਾਂਡ' ਨਾਂ ਨਾਲ ਅਦਾਕਾਰਾ ਦੀ ਤਸਵੀਰ ਲਾ ਕੇ ਮਹਿੰਦੀ ਵੇਚਣੀ ਸ਼ੁਰੂ ਕਰ ਦਿੱਤੀ ਸੀ। 

ਜਾਣਕਾਰੀ ਮਿਲਣ 'ਤੇ 2011 'ਚ ਅਦਾਕਾਰ ਨੇ ਕਾਪੀਰਾਈਟ ਕਾਨੂੰਨ ਤਹਿਤ ਅਹਿਮਦਾਬਾਦ ਸਿਟੀ ਸਿਵਲ ਕੋਰਟ 'ਚ ਇੱਕ ਸ਼ਿਕਾਇਤ ਦਾਇਰ ਕੀਤੀ ਤੇ 20 ਲੱਖ ਰੁਪਏ ਮੁਆਵਜ਼ਾ 19 ਫ਼ੀਸਦੀ ਵਿਆਜ ਨਾਲ ਦਿਵਾਉਣ ਦੀ ਮੰਗ ਕੀਤੀ ਸੀ। ਅਦਾਕਾਰਾ ਨੇ ਦਾਅਵਾ ਕੀਤਾ ਸੀ ਕਿ ਕੰਪਨੀ ਨੇ ਉਸ ਦੀ ਮਨਜ਼ੂਰੀ ਤੋਂ ਬਿਨਾਂ ਉਸ ਦੀ ਤਸਵੀਰ ਦੀ ਵਰਤੋਂ ਕੀਤੀ ਹੈ। ਇਹ ਕਾਪੀਰਾਈਟ ਕਾਨੂੰਨ ਦੀ ਉਲੰਘਣਾ ਹੈ। ਅਦਾਲਤ ਨੇ ਆਪਣੇ ਫ਼ੈਸਲੇ 'ਚ ਕੰਪਨੀ ਨੂੰ ਕਾਪੀਰਾਈਟ ਕਾਨੂੰਨ ਤਹਿਤ ਦੋਸ਼ੀ ਮੰਨਿਆ।


sunita

Content Editor

Related News